ਹੈਦਰਾਬਾਦ:ਮੀਂਹ ਦੇ ਮੌਸਮ 'ਚ ਜ਼ਿਆਦਾਤਰ ਲੋਕਾਂ ਦਾ ਦਿਲ ਅਤੇ ਦਿਮਾਗ ਵਧੀਆਂ ਹੋ ਜਾਂਦਾ ਹੈ। ਇਸ ਮੌਸਮ 'ਚ ਲੋਕਾਂ ਦਾ ਸਿਰਫ਼ ਪਕੌੜੇ ਖਾਣ ਨੂੰ ਹੀ ਨਹੀਂ, ਸਗੋਂ ਹੋਰ ਵੀ ਕਈ ਚੀਜ਼ਾਂ ਖਾਣ ਦਾ ਮਨ ਕਰਨ ਲੱਗਦਾ ਹੈ। ਇਸ ਲਈ ਤੁਸੀਂ ਘਰ 'ਚ ਹੀ ਕੁਝ ਸਵਾਦੀ ਪਕਵਾਨ ਬਣਾ ਸਕਦੇ ਹੋ ਅਤੇ ਮੀਂਹ ਦੇ ਮੌਸਮ ਦਾ ਮਜ਼ਾ ਉਠਾ ਸਕਦੇ ਹੋ।
ਮੀਂਹ ਦੇ ਮੌਸਮ 'ਚ ਖਾਣ ਵਾਲੇ ਪਕਵਾਨ:
ਪਕੌੜੇ: ਮੀਂਹ ਦੇ ਮੌਸਮ ਦੌਰਾਨ ਜ਼ਿਆਦਾਤਰ ਲੋਕ ਚਾਹ ਨਾਲ ਪਕੌੜੇ ਖਾਣਾ ਪਸੰਦ ਕਰਦੇ ਹਨ। ਇਸ ਲਈ ਮੀਂਹ ਦੇ ਮੌਸਮ 'ਚ ਪਿਆਜ਼ ਦੇ ਪਕੌੜੇ, ਆਲੂ ਦੇ ਪਕੌੜੇ, ਫੁੱਲਗੋਭੀ ਦੇ ਪਕੌੜੇ ਅਤੇ ਪਨੀਰ ਦੇ ਪਕੌੜੇ ਬਣਾਏ ਜਾ ਸਕਦੇ ਹਨ। ਪਕੌੜਿਆਂ ਨੂੰ ਤੁਸੀਂ ਪੁਦੀਨੇ ਦੀ ਚਟਨੀ ਜਾਂ ਚਾਹ ਦੇ ਨਾਲ ਖਾ ਸਕਦੇ ਹੋ।
ਸਮੋਸਾ: ਮੀਂਹ ਦੇ ਮੌਸਮ 'ਚ ਸਮੋਸਾ ਵੀ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਸਿਰਫ਼ ਆਲੂ ਸਮੋਸਾ ਹੀ ਨਹੀਂ, ਸਗੋ ਅੱਜ ਦੇ ਸਮੇਂ 'ਚ ਹੋਰ ਵੀ ਕਈ ਚੀਜ਼ਾਂ ਨੂੰ ਮਿਲਾ ਕੇ ਸਮੋਸੇ ਬਣਾਏ ਜਾਣ ਲੱਗ ਗਏ ਹਨ। ਇਸ ਲਈ ਤੁਸੀਂ ਪਾਸਤਾ ਸਮੋਸਾ, ਪਨੀਰ ਦਾ ਸਮੋਸਾ, ਨਿਊਟਰੀਆ-ਸਮੋਸਾ ਅਤੇ ਕੀਮਾ ਸਮੋਸਾ ਬਣਾ ਸਕਦੇ ਹੋ।
ਜਲੇਬੀ: ਜ਼ਿਆਦਾਤਰ ਲੋਕ ਤਿਓਹਾਰ ਆਉਣ 'ਤੇ ਜਲੇਬੀ ਖਾਂਦੇ ਹਨ। ਪਰ ਇਸਨੂੰ ਮੀਂਹ ਦੇ ਮੌਸਮ 'ਚ ਵੀ ਬਣਾਇਆ ਜਾ ਸਕਦਾ ਹੈ। ਜਲੇਬੀਆਂ ਖਾਣ 'ਚ ਵੀ ਸਵਾਦੀ ਹੁੰਦੀਆਂ ਹਨ ਅਤੇ ਘਰ 'ਚ ਹੀ ਬਣਾਈਆਂ ਜਾ ਸਕਦੀਆਂ ਹਨ।