ਹੈਦਰਾਬਾਦ: ਚਾਹ ਮਸ਼ਹੂਰ ਡ੍ਰਿੰਕਾਂ ਵਿੱਚੋ ਇੱਕ ਹੈ। ਹਰ ਇੱਕ ਦੇ ਦਿਨ ਦੀ ਸ਼ੁਰੂਆਤ ਚਾਹ ਨਾਲ ਹੁੰਦੀ ਹੈ। ਇਨ੍ਹਾਂ ਹੀ ਨਹੀਂ, ਸਰਦੀਆਂ ਦੇ ਮੌਸਮ 'ਚ ਠੰਡ ਤੋਂ ਬਚਣ ਲਈ ਵੀ ਲੋਕ ਚਾਹ ਪੀਂਦੇ ਹਨ। ਹਾਲਾਂਕਿ, ਜ਼ਿਆਦਾ ਮਾਤਰਾ 'ਚ ਚਾਹ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਜ਼ਰੂਰਤ ਤੋਂ ਜ਼ਿਆਦਾ ਚਾਹ ਪੀਣ ਨਾਲ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਚਾਹ 'ਚ ਕੈਫ਼ਿਨ ਪਾਈ ਜਾਂਦੀ ਹੈ, ਜੋ ਕਿ ਹੌਲੀ-ਹੌਲੀ ਸਾਡੀ ਸਿਹਤ 'ਤੇ ਅਸਰ ਪਾਉਦੀ ਹੈ। ਇਸ ਲਈ ਤੁਹਾਨੂੰ ਜ਼ਿਆਦਾ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ।
ਚਾਹ ਪੀਣ ਦੇ ਨੁਕਸਾਨ:
ਬਲੱਡ ਸ਼ੂਗਰ ਦਾ ਪੱਧਰ ਵਧਦਾ: ਚਾਹ 'ਚ ਕੈਫ਼ਿਨ ਪਾਈ ਜਾਂਦੀ ਹੈ ਅਤੇ ਸਵਾਦ ਲਈ ਇਸ 'ਚ ਮਿੱਠਾ ਮਿਲਾ ਲਿਆ ਜਾਂਦਾ ਹੈ, ਜਿਸਦੇ ਵਾਰ-ਵਾਰ ਸੇਵਨ ਨਾਲ ਸਰੀਰ 'ਚ ਸ਼ੂਗਰ ਦਾ ਪੱਧਰ ਵਧ ਸਕਦਾ ਹੈ ਅਤੇ ਤੁਸੀਂ ਸ਼ੂਗਰ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।
ਝੁਰੜੀਆਂ ਦੀ ਸਮੱਸਿਆ: ਚਾਹ ਦੇ ਜ਼ਿਆਦਾ ਸੇਵਨ ਨਾਲ ਚਿਹਰੇ 'ਤੇ ਝੁਰੜੀਆਂ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਤੁਸੀਂ ਆਪਣੀ ਉਮਰ ਤੋਂ ਜ਼ਿਆਦਾ ਦਿਖਣ ਲੱਗਦੇ ਹੋ। ਇਸ ਲਈ ਜ਼ਿਆਦਾ ਚਾਹ ਪੀਣ ਤੋਂ ਬਚੋ।
ਡੀਹਾਈਡਰੇਸ਼ਨ ਦੀ ਸਮੱਸਿਆ: ਬਲੈਕ ਟੀ ਅਤੇ ਗ੍ਰੀਨ ਟੀ ਦੋਨਾਂ 'ਚ ਹੀ ਕੈਫ਼ਿਨ ਪਾਇਆ ਜਾਂਦਾ ਹੈ, ਜਿਸ ਨਾਲ ਤੁਸੀਂ ਡੀਹਾਈਡਰੇਸ਼ਨ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਇਸਦੇ ਨਾਲ ਹੀ, ਜ਼ਿਆਦਾ ਚਾਹ ਪੀਣ ਨਾਲ ਵਾਰ-ਵਾਰ ਪਿਸ਼ਾਬ ਆਉਣ ਵਰਗੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਪਿਸ਼ਾਬ ਆਉਣ ਅਤੇ ਫਿਰ ਲੋੜੀਂਦਾ ਪਾਣੀ ਨਾ ਪੀਣ ਕਾਰਨ ਡੀਹਾਈਡਰੇਸ਼ਨ ਦੀ ਸਮੱਸਿਆ ਹੋਣ ਲੱਗਦੀ ਹੈ।
ਭਾਰ ਵਧਣ ਲੱਗਦਾ:ਚਾਹ 'ਚ ਖੰਡ ਪਾਈ ਜਾਂਦੀ ਹੈ। ਜੇਕਰ ਤੁਸੀਂ ਇੱਕ ਕੱਪ ਚਾਹ 'ਚ ਇੱਕ ਚਮਚ ਖੰਡ ਲੈਂਦੇ ਹੋ ਅਤੇ ਦਿਨਭਰ 'ਚ ਚਾਰ ਤੋਂ ਪੰਜ ਕੱਪ ਚਾਹ ਪੀਂਦੇ ਹੋ, ਤਾਂ ਇਸ ਨਾਲ ਤੁਹਾਡਾ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਜ਼ਿਆਦਾ ਚਾਹ ਨਾ ਪੀਓ।
ਨੀਂਦ 'ਤੇ ਅਸਰ: ਜ਼ਰੂਰਤ ਤੋਂ ਜ਼ਿਆਦਾ ਚਾਹ ਪੀਣ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਚਾਹ 'ਚ ਕੈਫ਼ਿਨ ਪਾਇਆ ਜਾਂਦਾ ਹੈ, ਜਿਸ ਕਰਕੇ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹੜੇ ਲੋਕ ਨੀਂਦ ਨਾ ਆਉਣ ਵਰਗੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਚਾਹ ਘਟ ਪੀਣੀ ਚਾਹੀਦੀ ਹੈ।