ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕਾਂ ਦੀ ਜੀਵਨਸ਼ੈਲੀ 'ਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ। ਨੌਜਵਾਨਾਂ 'ਚ ਸਰੀਰ ਬਣਾਉਣ ਨੂੰ ਲੈ ਕੇ ਬਹੁਤ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਸਿਰਫ਼ ਮੁੰਡੇ ਹੀ ਨਹੀਂ, ਸਗੋ ਕੁੜੀਆਂ 'ਚ ਵੀ ਇਹ ਕ੍ਰੇਜ਼ ਕਾਫ਼ੀ ਦੇਖਿਆ ਜਾਂਦਾ ਹੈ, ਜਿਸਦੇ ਚਲਦਿਆਂ ਲੋਕ ਘਟ ਉਮਰ 'ਚ ਹੀ ਜ਼ਿੰਮ ਜਾਣਾ ਸ਼ੁਰੂ ਕਰ ਦਿੰਦੇ ਹਨ। ਘੱਟ ਉਮਰ 'ਚ ਜ਼ਿੰਮ ਜਾਣ ਨਾਲ ਕਈ ਨੁਕਸਾਨ ਹੋ ਸਕਦੇ ਹਨ।
ਘੱਟ ਉਮਰ 'ਚ ਜ਼ਿੰਮ ਜਾਣ ਦੇ ਨੁਕਸਾਨ:ਘੱਟ ਉਮਰ 'ਚ ਜ਼ਿੰਮ ਜਾਣ ਨਾਲ ਸਰੀਰ ਨੂੰ ਕਈ ਨੁਕਸਾਨ ਪਹੁੰਚ ਸਕਦੇ ਹਨ। ਸਰੀਰ ਦਾ ਵਿਕਾਸ ਅਤੇ ਮਜ਼ਬੂਤੀ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਪਰ ਐਕਸਪਰਟ ਅਨੁਸਾਰ, 15 ਤੋਂ 17 ਸਾਲ ਦੀ ਉਮਰ 'ਚ ਜ਼ਿੰਮ ਨਹੀ ਜਾਣਾ ਚਾਹੀਦਾ। ਇਸ ਉਮਰ 'ਚ ਸਰੀਰ ਅਤੇ ਮਾਸਪੇਸ਼ੀਆਂ ਦਾ ਵਿਕਾਸ ਪੂਰਾ ਨਹੀਂ ਹੋਇਆ ਹੁੰਦਾ। ਇਸ ਲਈ ਜ਼ਿੰਮ ਜਾ ਕੇ ਭਾਰੀ ਚੀਜ਼ਾਂ ਚੁੱਕਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ 20 ਸਾਲ ਤੋਂ ਬਾਅਦ ਅਤੇ 50 ਸਾਲ ਤੋਂ ਪਹਿਲਾ ਦੀ ਉਮਰ ਤੱਕ ਲੋਕਾਂ ਨੂੰ ਜ਼ਿੰਮ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।