ਹੈਦਰਾਬਾਦ: ਵਿਅਸਤ ਜੀਵਨਸ਼ੈਲੀ ਹੋਣ ਕਰਕੇ ਲੋਕ ਕਈ ਵਾਰ ਸਵੇਰ ਦਾ ਭੋਜਨ ਛੱਡ ਦਿੰਦੇ ਹਨ, ਜਿਸ ਕਾਰਨ ਸਰੀਰ 'ਚ ਐਨਰਜ਼ੀ ਨਹੀਂ ਰਹਿੰਦੀ ਅਤੇ ਸਾਰੇ ਦਿਨ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਲਈ ਸਵੇਰ ਦਾ ਭੋਜਨ ਕਦੇ ਵੀ ਛੱਡਣਾ ਨਹੀਂ ਚਾਹੀਦਾ। ਕਈ ਲੋਕ ਸਵੇਰੇ ਕੰਮ ਦੀ ਜਲਦਬਾਜ਼ੀ 'ਚ ਕੁਝ ਵੀ ਖਾ ਕੇ ਚਲੇ ਜਾਂਦੇ ਹਨ, ਜੋ ਕਿ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਵੇਰ ਦਾ ਭੋਜਨ ਖਾਂਦੇ ਹੋ, ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਵੇਰ ਦੇ ਸਮੇਂ ਖਾਲੀ ਪੇਟ ਕਿਹੜੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਖਾਲੀ ਪੇਟ ਨਾ ਖਾਓ ਇਹ ਚੀਜ਼ਾਂ:
ਖੱਟੇ ਫਲ:ਮਾਹਿਰਾਂ ਦਾ ਕਹਿਣਾ ਹੈ ਕਿ ਸਵੇਰੇ ਜਲਦਬਾਜ਼ੀ 'ਚ ਖਾਧਾ ਗਿਆ ਭੋਜਨ ਆਸਾਨੀ ਨਾਲ ਨਹੀਂ ਪਚਦਾ। ਇਸ ਕਰਕੇ ਸਵੇਰੇ ਲਏ ਗਏ ਭੋਜਨ ਵਿੱਚ ਖੱਟੇ ਫਲਾਂ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ। ਖੱਟੇ ਫਲ ਜਿਵੇਂ ਕਿ ਸੰਤਰਾ, ਨਿੰਬੂ, ਅੰਗੂਰ ਅਤੇ ਟਮਾਟਰ ਨੂੰ ਖਾਲੀ ਪੇਟ ਖਾਣ ਦੀ ਗਲਤੀ ਨਾ ਕਰੋ। ਖੱਟੇ ਫਲਾਂ 'ਚ ਐਸਿਡ ਹੋਣ ਕਾਰਨ ਪੇਟ 'ਚ ਅਲਸਰ ਹੋਣ ਦਾ ਖਤਰਾ ਰਹਿੰਦਾ ਹੈ।
ਕੱਚੀਆਂ ਸਬਜ਼ੀਆਂ: ਕਈ ਲੋਕ ਵਰਤ ਰੱਖਣ ਦੌਰਾਨ ਕੱਚੀ ਸਬਜ਼ੀ ਖਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਖਾਲੀ ਪੇਟ ਕੱਚੀਆਂ ਸਬਜ਼ੀਆਂ ਖਾਣਾ ਠੀਕ ਨਹੀਂ ਹੈ। ਕੱਚੀਆਂ ਸਬਜ਼ੀਆਂ ਫਾਈਬਰ ਅਤੇ ਅਮੀਨੋ ਐਸਿਡ ਨਾਲ ਭਰਪੂਰ ਹੁੰਦੀਆਂ ਹਨ। ਜੇਕਰ ਇਨ੍ਹਾਂ ਨੂੰ ਸਵੇਰੇ ਖਾਧਾ ਜਾਵੇ, ਤਾਂ ਇਹ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦੀਆਂ ਅਤੇ ਪੇਟ 'ਚ ਦਰਦ ਰਹਿੰਦਾ ਹੈ।
ਮਸਾਲੇਦਾਰ ਭੋਜਨ: ਬਹੁਤ ਸਾਰੇ ਲੋਕਾਂ ਨੂੰ ਮਸਾਲੇਦਾਰ ਭੋਜਨ ਖਾਣ ਦੀ ਆਦਤ ਹੁੰਦੀ ਹੈ। ਪਰ ਕਿਹਾ ਜਾਂਦਾ ਹੈ ਕਿ ਮਸਾਲੇਦਾਰ ਭੋਜਨ ਜਲਦੀ ਨਹੀਂ ਪਚਦਾ ਹੈ। ਇਸ ਕਾਰਨ ਪਾਚਨ ਪ੍ਰਣਾਲੀ ਵਿੱਚ ਸੋਜ ਪੈਦਾ ਹੋ ਜਾਂਦੀ ਹੈ। ਇਸ ਲਈ ਸਵੇਰੇ ਮਸਾਲੇਦਾਰ ਭੋਜਨ ਕਿਸੇ ਵੀ ਹਾਲਤ ਵਿੱਚ ਖਾਣਾ ਠੀਕ ਨਹੀਂ ਹੈ।