ਅੱਜ ਦੇ ਸਮੇਂ 'ਚ ਗਲਤ ਖਾਣ-ਪੀਣ ਅਤੇ ਖਰਾਬ ਜੀਵਨਸ਼ੈਲੀ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬਿਮਾਰੀਆਂ 'ਚ ਸ਼ੂਗਰ, ਪੀਸੀਓਐਸ, ਮੋਟਾਪਾ, ਥਾਇਰਾਇਡ, ਹਾਈ ਯੂਰਿਕ ਐਸਿਡ, ਹਾਰਮੋਨਲ ਅਸੰਤੁਲਨ, ਦਿਲ ਦੀਆਂ ਬਿਮਾਰੀਆਂ ਆਦਿ ਸ਼ਾਮਲ ਹਨ। ਇਨ੍ਹਾਂ ਸਮੱਸਿਆਵਾਂ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜਿਨ੍ਹਾਂ 'ਚੋ ਇੱਕ ਕਾਰਨ ਇਨਸੁਲਿਨ ਪ੍ਰਤੀਰੋਧ ਹੈ। ਇਸ ਲਈ ਤੁਸੀਂ ਕੁਝ ਸਿਹਤਮੰਦ ਆਦਤਾਂ ਨੂੰ ਅਪਣਾ ਕੇ ਬਿਨ੍ਹਾਂ ਕਿਸੇ ਦਵਾਈ ਦੇ ਇਨਸੁਲਿਨ ਪ੍ਰਤੀਰੋਧ ਨੂੰ ਘਟਾ ਸਕਦੇ ਹੋ ਅਤੇ ਕਈ ਸਮੱਸਿਆਵਾਂ ਨੂੰ ਕੰਟਰੋਲ ਕਰ ਸਕਦੇ ਹੋ।
ਡਾਕਟਰ Dixa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਕਈ ਸਮੱਸਿਆਵਾਂ ਨੂੰ ਕੰਟਰੋਲ ਕਰਨ ਲਈ ਕੁਝ ਸਿਹਤਮੰਦ ਆਦਤਾਂ ਨੂੰ ਅਪਣਾਉਣ ਦਾ ਸੁਝਾਅ ਦਿੱਤਾ ਹੈ।
ਸਿਹਤਮੰਦ ਆਦਤਾਂ
ਰੋਜ਼ਾਨਾ ਕਸਰਤ ਕਰੋ: ਬੈਠੀ ਜੀਵਨਸ਼ੈਲੀ ਕਈ ਸਮੱਸਿਆਵਾਂ ਨੂੰ ਪੈਂਦਾ ਕਰ ਸਕਦੀ ਹੈ। ਇਸ ਲਈ ਕਸਰਤ ਕਰੋ। ਇੱਕ ਵਾਰ ਜਦੋਂ ਤੁਸੀਂ ਰੋਜ਼ਾਨਾ 30-45 ਮਿੰਟਾਂ ਲਈ ਕਸਰਤ ਜਿਵੇਂ ਕਿ ਸੈਰ, ਦੌੜਨਾ, ਜੌਗਿੰਗ, ਡਾਂਸਿੰਗ ਆਦਿ ਕਰਨਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਹਾਨੂੰ ਭਾਰ ਘਟਾਉਣ 'ਚ ਮਦਦ ਮਿਲੇਗੀ ਅਤੇ ਤੁਸੀਂ ਵਧੇਰੇ ਊਰਜਾਵਾਨ ਮਹਿਸੂਸ ਕਰੋਗੇ। ਇਹ ਤੁਹਾਡੀ ਭੁੱਖ, ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵੀ ਸੁਧਾਰਦਾ ਹੈ ਅਤੇ ਹਾਰਮੋਨਲ ਸੰਤੁਲਨ ਲਿਆਉਂਦਾ ਹੈ।