ਹੈਦਰਾਬਾਦ: ਨਿਊਰੋਲੋਜਿਸਟ ਦਾ ਕਹਿਣਾ ਹੈ ਕਿ ਰੋਜ਼ਾਨਾ 3 ਤੋਂ 5 ਕੱਪ ਕੌਫੀ ਪੀਣ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਫੈਟੀ ਲਿਵਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਕੌਫੀ ਨੂੰ ਕਈ ਸਿਹਤ ਲਾਭ ਲਈ ਜਾਣਿਆ ਜਾਂਦਾ ਹੈ। ਪਰ ਮਾਹਿਰ ਇਸ ਨੂੰ ਬਿਨ੍ਹਾਂ ਖੰਡ ਅਤੇ ਘੱਟ ਦੁੱਧ ਦੇ ਨਾਲ ਪੀਣ ਦਾ ਸੁਝਾਅ ਦਿੰਦੇ ਹਨ। ਇੰਦਰਪ੍ਰਸਥ ਅਪੋਲੋ ਹਸਪਤਾਲ ਹੈਦਰਾਬਾਦ ਦੇ ਡਾਕਟਰ ਸੁਧੀਰ ਕੁਮਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕੌਫੀ ਦੇ ਕੁਝ ਸਿਹਤ ਲਾਭ ਸ਼ੇਅਰ ਕੀਤੇ।
ਡਾ. ਸੁਧੀਰ ਕੁਮਾਰ ਦਾ ਕਹਿਣਾ ਹੈ ਕਿ, "ਕੌਫੀ ਪੀਣ ਨਾਲ ਟਾਈਪ 2 ਡਾਇਬਟੀਜ਼, ਕੋਰੋਨਰੀ ਆਰਟਰੀ ਡਿਜ਼ੀਜ਼, ਸਟ੍ਰੋਕ, ਫੈਟੀ ਲਿਵਰ, ਹਾਈ ਬਲੱਡ ਪ੍ਰੈਸ਼ਰ, ਕ੍ਰੋਨਿਕ ਕਿਡਨੀ ਡਿਜ਼ੀਜ਼, ਡਿਪਰੈਸ਼ਨ ਅਤੇ ਕੁਝ ਕੈਂਸਰ ਹੋਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਰੋਜ਼ਾਨਾ 3 ਤੋਂ 5 ਕੱਪ ਕੌਫੀ ਸੁਰੱਖਿਅਤ ਅਤੇ ਸਿਹਤ ਲਈ ਲਾਹੇਵੰਦ ਹੈ।'' ਉਨ੍ਹਾਂ ਨੇ ਇੱਕ ਜ਼ਰੂਰੀ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੌਫੀ 'ਚ ਖੰਡ ਪਾਉਣ ਤੋਂ ਬਚੋ।-ਡਾ. ਸੁਧੀਰ ਕੁਮਾਰ
ਕਿੰਨੇ ਕੱਪ ਕੌਫ਼ੀ ਪੀਣਾ ਫਾਇਦੇਮੰਦ?: ਮਾਹਿਰਾਂ ਨੇ ਇਨਸੌਮਨੀਆ ਤੋਂ ਪੀੜਤ ਲੋਕਾਂ ਨੂੰ ਸੌਣ ਤੋਂ 5-6 ਘੰਟੇ ਪਹਿਲਾਂ ਕੌਫੀ ਨਾ ਪੀਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਰੋਜ਼ਾਨਾ ਸਿਰਫ 1 ਤੋਂ 2 ਕੱਪ ਕੌਫੀ ਦਾ ਸੇਵਨ ਕਰਨਾ ਚਾਹੀਦਾ ਹੈ। ਗੰਭੀਰ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਗ੍ਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਮਨ ਕੌਫ਼ੀ ਪੀਣ ਦਾ ਹੈ, ਤਾਂ ਰੋਜ਼ਾਨਾ ਇੱਕ ਕੱਪ ਕੌਫੀ ਦਾ ਸੇਵਨ ਕੀਤਾ ਜਾ ਸਕਦਾ ਹੈ।
ਡਾਕਟਰ ਸੁਧੀਰ ਨੇ ਸੁਝਾਅ ਦਿੱਤਾ ਹੈ ਕਿ ਗੰਭੀਰ ਹਾਈਪਰਟੈਨਸ਼ਨ ਤੋਂ ਪੀੜਤ ਲੋਕ ਕੌਫੀ ਨਾਲੋਂ ਗ੍ਰੀਨ ਟੀ ਨੂੰ ਤਰਜੀਹ ਦੇ ਸਕਦੇ ਹਨ। ਬਹੁਤ ਸਾਰੀਆਂ ਖੋਜਾਂ ਨੇ ਪਾਰਕਿੰਸਨ'ਸ ਅਤੇ ਅਲਜ਼ਾਈਮਰ ਰੋਗਾਂ ਸਮੇਤ ਕੌਫੀ ਦੇ ਸਿਹਤ ਲਾਭਾਂ ਦਾ ਸਮਰਥਨ ਕੀਤਾ ਹੈ। ਨਿਊਰੋਲੋਜੀ ਜਰਨਲ ਦੇ ਅਪ੍ਰੈਲ ਅੰਕ ਵਿੱਚ ਔਨਲਾਈਨ ਪ੍ਰਕਾਸ਼ਿਤ ਇੱਕ ਅਧਿਐਨ ਨੇ ਦਿਖਾਇਆ ਹੈ ਕਿ ਸਭ ਤੋਂ ਵੱਧ ਕੌਫੀ ਪੀਣ ਵਾਲਿਆਂ ਵਿੱਚ ਪਾਰਕਿੰਸਨ'ਸ ਰੋਗ ਹੋਣ ਦਾ ਖ਼ਤਰਾ ਕੌਫੀ ਨਾ ਪੀਣ ਵਾਲਿਆਂ ਨਾਲੋਂ 37 ਫੀਸਦੀ ਘੱਟ ਸੀ।-ਡਾਕਟਰ ਸੁਧੀਰ
ਇਹ ਵੀ ਪੜ੍ਹੋ:-