ਪੰਜਾਬ

punjab

ETV Bharat / health

ਕੀ ਸ਼ੂਗਰ ਦੇ ਮਰੀਜ਼ ਪਨੀਰ ਖਾ ਸਕਦੇ ਹਨ? ਜਾਣੋ ਇਸਨੂੰ ਖਾਣ ਨਾਲ ਸਿਹਤ 'ਤੇ ਕੀ ਪਵੇਗਾ ਅਸਰ ਅਤੇ ਕਿੰਨੀ ਮਾਤਰਾ 'ਚ ਖਾਣਾ ਹੈ ਫਾਇਦੇਮੰਦ - DIABETES PATIENTS DIET

ਪਨੀਰ ਵਿੱਚ ਘੱਟ ਕਾਰਬੋਹਾਈਡਰੇਟ ਹੁੰਦੇ ਹਨ ਅਤੇ ਆਮ ਤੌਰ 'ਤੇ ਸ਼ੂਗਰ ਦੇ ਮਰੀਜ਼ਾਂ ਲਈ ਪਨੀਰ ਸੁਰੱਖਿਅਤ ਮੰਨਿਆ ਜਾਂਦਾ ਹੈ।

DIABETES PATIENTS DIET
DIABETES PATIENTS DIET (Getty Images)

By ETV Bharat Health Team

Published : Jan 21, 2025, 11:09 AM IST

ਪਨੀਰ ਬਹੁਤ ਸਾਰੇ ਸੁਆਦੀ ਭਾਰਤੀ ਪਕਵਾਨਾਂ ਵਿੱਚ ਵਰਤਿਆ ਜਾਂਦਾ ਹੈ। ਨਮਕੀਨ ਭੋਜਨ ਤੋਂ ਇਲਾਵਾ ਪਨੀਰ ਦੀ ਵਰਤੋਂ ਕਈ ਤਰ੍ਹਾਂ ਦੀਆਂ ਭਾਰਤੀ ਮਿਠਾਈਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ ਅਤੇ ਇਸ ਵਿੱਚ ਪੋਸ਼ਕ ਤੱਤ ਵੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਪਰ ਕੀ ਇਹ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ? ਬਹੁਤ ਸਾਰੇ ਲੋਕਾਂ ਦੇ ਮਨ 'ਚ ਇਹ ਸਵਾਲ ਆਉਦਾ ਹੈ। ਅੱਜ ਅਸੀ ਤੁਹਾਡੇ ਇਸ ਸਵਾਲ ਦਾ ਜਵਾਬ ਲੈ ਕੇ ਆਏ ਹਾਂ।

ਪਨੀਰ ਸ਼ੂਗਰ ਦੇ ਮਰੀਜ਼ਾਂ ਲਈ ਚੰਗਾਂ ਜਾਂ ਮਾੜਾ?

ਪਨੀਰ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ ਅਤੇ ਇਸ ਵਿੱਚ ਜ਼ਰੂਰੀ ਅਮੀਨੋ ਐਸਿਡ ਹੁੰਦੇ ਹਨ। ਇਸ ਵਿੱਚ ਲਗਭਗ 20 ਫੀਸਦੀ ਚਰਬੀ ਹੁੰਦੀ ਹੈ ਅਤੇ ਸੰਤ੍ਰਿਪਤ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਵਿੱਚ ਲਾਭਕਾਰੀ ਮੋਨੋਅਨਸੈਚੁਰੇਟਿਡ ਲਿਪਿਡਸ ਹੁੰਦੇ ਹਨ, ਜੋ ਖੂਨ ਵਿੱਚ ਘੱਟ ਘਣਤਾ ਵਾਲੇ ਲਿਪੋਪ੍ਰੋਟੀਨ ਦੇ ਪੱਧਰ ਨੂੰ ਘਟਾਉਂਦੇ ਹਨ। ਪਨੀਰ 'ਚ ਮੌਜ਼ੂਦ ਓਲੀਕ ਐਸਿਡ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਪਨੀਰ ਵਿੱਚ ਉੱਚ ਮਾਤਰਾ 'ਚ ਅਲਫ਼ਾ-ਲਿਨੋਲੀਕ ਐਸਿਡ, ਇੱਕ ਓਮੇਗਾ -3 ਪੌਲੀਅਨਸੈਚੁਰੇਟਿਡ ਫੈਟ ਵੀ ਹੁੰਦਾ ਹੈ, ਜੋ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਸ਼ੂਗਰ ਦੇ ਮਰੀਜ਼ਾਂ ਨੂੰ ਕਿੰਨੀ ਮਾਤਰਾ 'ਚ ਪਨੀਰ ਦਾ ਸੇਵਨ ਕਰਨਾ ਚਾਹੀਦਾ?

ਪਨੀਰ ਦਾ ਸੇਵਨ ਸੀਮਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਉੱਚ ਪੱਧਰੀ ਚਰਬੀ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇੱਕ ਦਿਨ ਵਿੱਚ ਸਿਰਫ਼ 80 ਤੋਂ 100 ਗ੍ਰਾਮ ਪਨੀਰ ਦਾ ਸੇਵਨ ਕਰਨਾ ਚਾਹੀਦਾ ਹੈ।

ਪਨੀਰ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ

ਪਨੀਰ ਵਿੱਚ ਦਾਲਾਂ ਨਾਲੋਂ ਘੱਟ ਕਾਰਬੋਹਾਈਡਰੇਟ ਹੁੰਦੇ ਹਨ। ਇਸ ਲਈ ਪਨੀਰ ਭਾਰਤੀ ਖੁਰਾਕ ਵਿੱਚ ਲਾਭਦਾਇਕ ਹੈ। ਪਨੀਰ ਚਰਬੀ ਨੂੰ ਬਰਨ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ, ਕਿਉਂਕਿ ਇਸ ਵਿੱਚ ਕਨਜੁਗੇਟਿਡ ਲਿਨੋਲਿਕ ਐਸਿਡ ਹੁੰਦਾ ਹੈ, ਜੋ ਇੱਕ PUFA ਫੈਟ ਹੈ ਜੋ ਸਾਡੇ ਸਰੀਰ ਵਿੱਚ ਚਰਬੀ ਨੂੰ ਬਰਨ ਕਰਨ ਨਾਲ ਜੁੜਿਆ ਹੋਇਆ ਹੈ। ਇੱਕ ਡੇਅਰੀ ਉਤਪਾਦ ਦੇ ਰੂਪ ਵਿੱਚ ਪਨੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਸਾਡੀ ਮਾਸਪੇਸ਼ੀ ਦੀ ਸਿਹਤ ਲਈ ਜ਼ਰੂਰੀ ਹਨ।

ਪਨੀਰ ਖਾਣ ਦੇ ਫਾਇਦੇ

  1. ਕੈਂਸਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦਗਾਰ: ਪਨੀਰ 'ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਬ੍ਰੈਸਟ ਕੈਂਸਰ ਨੂੰ ਰੋਕਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਪਨੀਰ ਵਿੱਚ ਸਫ਼ਿੰਗੋਲਿਪਿਡਸ ਅਤੇ ਪ੍ਰੋਟੀਨ ਹੁੰਦੇ ਹਨ ਜੋ ਸ਼ੁਰੂਆਤੀ ਪੜਾਵਾਂ ਵਿੱਚ ਕੋਲਨ ਅਤੇ ਪ੍ਰੋਸਟੇਟ ਕੈਂਸਰ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ।
  2. ਹੱਡੀਆਂ ਅਤੇ ਦੰਦ ਮਜ਼ਬੂਤ: ਪਨੀਰ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਹੱਡੀਆਂ ਦੇ ਨਿਰਮਾਣ ਲਈ ਵਧੀਆ ਹੈ। ਕੈਲਸ਼ੀਅਮ ਦਿਮਾਗੀ ਪ੍ਰਣਾਲੀ ਅਤੇ ਮਾਸਪੇਸ਼ੀਆਂ ਲਈ ਵੀ ਬਹੁਤ ਮਹੱਤਵਪੂਰਨ ਹੈ।
  3. ਭਾਰ ਘਟਾਉਣ 'ਚ ਮਦਦਗਾਰ: ਪਨੀਰ 'ਚ ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਆਸਾਨੀ ਨਾਲ ਪਚ ਜਾਂਦਾ ਹੈ। ਇਹ ਤੰਦਰੁਸਤੀ ਦੇ ਚਾਹਵਾਨਾਂ ਜਾਂ ਭਾਰ ਘਟਾਉਣ ਵਾਲੇ ਲੋਕਾਂ ਲਈ ਇੱਕ ਬਹੁਤ ਹੀ ਸਿਫ਼ਾਰਸ਼ ਕੀਤੀ ਫੈਟੀ ਐਸਿਡ ਸਰੋਤ ਹੈ।
  4. ਪਾਚਨ ਤੰਤਰ ਲਈ ਫਾਇਦੇਮੰਦ: ਪਨੀਰ ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਮੈਗਨੀਸ਼ੀਅਮ ਇੱਕ ਜੁਲਾਬ ਦਾ ਕੰਮ ਕਰਦਾ ਹੈ ਜਦਕਿ ਫਾਸਫੋਰਸ ਪਾਚਨ ਅਤੇ ਨਿਕਾਸ ਵਿੱਚ ਮਦਦ ਕਰਦਾ ਹੈ।
  5. ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਮਦਦਗਾਰ:WebMDਦੀ ਰਿਪੋਰਟ ਦੇ ਅਨੁਸਾਰ, ਘੱਟ ਚਰਬੀ ਦੀ ਕਿਸਮ ਅਤੇ ਕਾਟੇਜ ਪਨੀਰ, ਰਿਕੋਟਾ ਪਨੀਰ ਜਾਂ ਮੋਜ਼ੇਰੇਲਾ ਵਰਗੇ ਉੱਚ ਪ੍ਰੋਟੀਨ ਸਭ ਤੋਂ ਵਧੀਆ ਵਿਕਲਪ ਹਨ ਜੋ ਤੁਹਾਡੀ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ 'ਚ ਮਦਦ ਕਰਦੇ ਹਨ। ਪਨੀਰ 'ਚ ਮੈਗਨੀਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਇਸ ਵਿੱਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਹੈ। ਇਸ ਲਈ ਪਨੀਰ ਸ਼ੂਗਰ ਲਈ ਚੰਗਾ ਹੈ।
  6. ਸਰੀਰ ਦੀ ਕੁਸ਼ਲਤਾ ਵਿੱਚ ਸੁਧਾਰ: ਪਨੀਰ ਵਿੱਚ ਪੋਟਾਸ਼ੀਅਮ ਦੀ ਉੱਚ ਮਾਤਰਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਸਟ੍ਰੋਕ ਨੂੰ ਰੋਕਣ ਵਿੱਚ ਮਦਦਗਾਰ ਹੈ। ਪੋਟਾਸ਼ੀਅਮ ਤਰਲ ਦੇ ਪੱਧਰਾਂ ਨੂੰ ਨਿਯੰਤ੍ਰਿਤ ਕਰਕੇ ਮਾਸਪੇਸ਼ੀਆਂ ਦੇ ਕੜਵੱਲ ਨੂੰ ਵੀ ਰੋਕਦਾ ਹੈ। ਰੋਜ਼ਾਨਾ ਪਨੀਰ ਦਾ ਸੇਵਨ ਕਰਨ ਨਾਲ ਕੜਵੱਲ ਤੋਂ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details