ਚੰਡੀਗੜ੍ਹ: ਅੱਜ ਸੰਨੀ ਲਿਓਨ ਹਿੰਦੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਐਡਲਟ ਫਿਲਮ ਇੰਡਸਟਰੀ ਤੋਂ ਬਾਹਰ ਆ ਕੇ ਉਸ ਨੇ ਬਾਲੀਵੁੱਡ 'ਚ ਆਪਣੀ ਜਗ੍ਹਾਂ ਬਣਾ ਲਈ ਹੈ। ਹਾਲਾਂਕਿ ਇਹ ਸਫ਼ਰ ਆਸਾਨ ਨਹੀਂ ਸੀ ਕਿਉਂਕਿ ਸੰਨੀ ਲਿਓਨ ਨੂੰ ਵੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਅਦਾਕਾਰਾ ਦੇ ਪੈਰ ਨਹੀਂ ਹਿੱਲੇ। ਹੌਲੀ-ਹੌਲੀ, ਪਰ ਹੁਣ ਉਸਨੇ ਬਾਲੀਵੁੱਡ ਵਿੱਚ ਆਪਣੀ ਜਗ੍ਹਾਂ ਬਣਾ ਲਈ ਹੈ।
ਹੁਣ ਅੱਜ ਇਹ ਅਦਾਕਾਰਾ ਆਪਣੇ ਦੂਜੇ ਵਿਆਹ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ, ਹਾਲਾਂਕਿ, ਦੂਜੀ ਵਾਰ ਵੀ ਉਸਨੇ ਆਪਣੇ ਪਤੀ ਡੇਨੀਅਲ ਵੇਬਰ ਨਾਲ ਜਿਉਣ ਅਤੇ ਮਰਨ ਦੀ ਕਸਮ ਦੁਹਰਾਈ ਹੈ। ਸੰਨੀ ਅਤੇ ਡੇਨੀਅਲ ਦਾ ਵਿਆਹ ਸਾਲ 2011 'ਚ ਹੋਇਆ ਸੀ। ਇਸ ਦੇ ਨਾਲ ਹੀ ਵਿਆਹ ਦੇ 13 ਸਾਲ ਬਾਅਦ ਜੋੜੇ ਨੇ 31 ਅਕਤੂਬਰ ਨੂੰ ਮਾਲਦੀਵ ਵਿੱਚ ਦੁਬਾਰਾ ਵਿਆਹ ਕੀਤਾ।
ਹੁਣ ਇਸ ਦੇ ਸਭ ਦੇ ਨਾਲ ਹੀ ਅਸੀਂ ਤੁਹਾਨੂੰ ਇਸ ਅਦਾਕਾਰਾ ਦੇ ਜ਼ਿੰਦਗੀ ਦੇ ਕੁੱਝ ਅਣਛੂਹੇ ਪਹਿਲੂਆਂ ਬਾਰੇ ਦੱਸਾਂਗੇ, ਜੋ ਯਕੀਨਨ ਤੁਸੀਂ ਜਾਨਣ ਦੇ ਉਤਸੁਕ ਹੋਵੋਗੇ।
ਕੀ ਹੈ ਸੰਨੀ ਲਿਓਨ ਦਾ ਅਸਲੀ ਨਾਂਅ
ਦੁਨੀਆ ਭਰ 'ਚ ਸੰਨੀ ਲਿਓਨ ਦੇ ਨਾਂਅ ਨਾਲ ਮਸ਼ਹੂਰ ਸੰਨੀ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ। ਜਦੋਂ ਅਦਾਕਾਰਾ ਨੂੰ ਐਡਲਟ ਫਿਲਮ ਉਦਯੋਗ ਵਿੱਚ ਆਪਣਾ ਸਟੇਜ ਨਾਮ ਚੁਣਨਾ ਪਿਆ ਤਾਂ ਉਸਨੇ ਆਪਣਾ ਨਾਮ ਸੰਨੀ ਰੱਖਿਆ, ਪਰ ਲਿਓਨ ਨੂੰ ਕਿਸੇ ਹੋਰ ਨੇ ਚੁਣਿਆ। ਸੰਨੀ ਲਿਓਨ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸਨੇ ਇੱਕ ਮੈਗਜ਼ੀਨ ਨੂੰ ਇੰਟਰਵਿਊ ਦਿੰਦੇ ਹੋਏ ਆਪਣਾ ਸਟੇਜ ਦਾ ਨਾਮ ਚੁਣਿਆ ਸੀ।