ਪੰਜਾਬ

punjab

ETV Bharat / entertainment

ਵਿੱਕੀ ਕੌਸ਼ਲ ਨੇ ਥਿਏਟਰ ਵਿੱਚ ਜਾ ਕੇ 'ਬੈਡ ਨਿਊਜ਼' ਦੇਖ ਰਹੇ ਦਰਸ਼ਕਾਂ ਨੂੰ ਦਿੱਤਾ ਸਰਪ੍ਰਾਈਜ਼, ਫੈਨਜ਼ ਨੇ ਅਦਾਕਾਰ ਲਈ ਗਾਇਆ ਗੀਤ 'ਤੌਬਾ-ਤੌਬਾ' - Vicky Kaushal - VICKY KAUSHAL

Vicky Kaushal Surprise Fans at Theatre: ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਮੁੰਬਈ ਦੇ ਇੱਕ ਥੀਏਟਰ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤਾ ਹੈ, ਉਸ 'ਚ ਅਦਾਕਾਰ ਆਪਣੇ ਪ੍ਰਸ਼ੰਸਕਾਂ ਨਾਲ ਗੀਤ 'ਤੌਬਾ ਤੌਬਾ' ਉਤੇ ਮਸਤੀ ਕਰ ਰਿਹਾ ਹੈ। ਜਿਸ ਤੋਂ ਬਾਅਦ ਉਸਨੇ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

Vicky Kaushal Surprise Fans at Theatre
Vicky Kaushal Surprise Fans at Theatre (instagram)

By ETV Bharat Entertainment Team

Published : Jul 21, 2024, 5:18 PM IST

ਮੁੰਬਈ (ਬਿਊਰੋ):ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੀ ਫਿਲਮ 'ਬੈਡ ਨਿਊਜ਼' 19 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਦੌਰਾਨ ਸ਼ਨੀਵਾਰ ਨੂੰ ਫਿਲਮ ਖਤਮ ਹੋਣ ਤੋਂ ਬਾਅਦ ਵਿੱਕੀ ਨੇ ਮੁੰਬਈ ਦੇ ਇੱਕ ਥੀਏਟਰ ਵਿੱਚ ਦਰਸ਼ਕਾਂ ਨੂੰ ਇੱਕ ਵੱਡਾ ਸਰਪ੍ਰਾਈਜ਼ ਦਿੱਤਾ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਸ਼ਹਿਰ 'ਚ ਭਾਰੀ ਬਾਰਿਸ਼ ਦੇ ਅਲਰਟ ਦੇ ਬਾਵਜੂਦ ਫਿਲਮ ਦੇਖਣ ਆਉਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਦਰਸ਼ਕਾਂ ਨੇ ਵੀ ਵਿੱਕੀ ਦੀ ਫਿਲਮ ਦੀ ਖੂਬ ਤਾਰੀਫ ਕੀਤੀ ਅਤੇ ਥਿਏਟਰ ਵਿੱਚ ਹੀ ਉਸ ਨਾਲ ਤੌਬਾ ਤੌਬਾ ਗੀਤ ਗਾਇਆ।

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ: ਵਿੱਕੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਥੀਏਟਰ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਵੱਡੀ ਗਿਣਤੀ 'ਚ ਦਰਸ਼ਕ ਮੌਜੂਦ ਸਨ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਸ਼ਹਿਰ 'ਚ ਬਾਰਿਸ਼ ਕਾਰਨ ਅਲਰਟ ਜਾਰੀ ਹੋਣ ਦੇ ਬਾਵਜੂਦ ਤੁਸੀਂ ਲੋਕ ਆਏ ਅਤੇ ਸ਼ੋਅ ਨੂੰ ਹਾਊਸਫੁੱਲ ਕਰ ਦਿੱਤਾ। ਬੈਡ ਨਿਊਜ਼ ਦੀ ਟੀਮ ਲਈ ਇਸ ਵੀਕਐਂਡ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡਾ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਫਿਲਮ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਵਿੱਚ ਸਫਲ ਰਹੀ ਹੈ। ਬਸ ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ, ਤੁਹਾਡਾ ਪਿਆਰ ਸੱਚਮੁੱਚ ਬਹੁਤ ਜ਼ਿਆਦਾ ਹੈ, ਤੁਹਾਡਾ ਬਹੁਤ-ਬਹੁਤ ਧੰਨਵਾਦ।'

ਵਿੱਕੀ ਨੇ 'ਤੌਬਾ-ਤੌਬਾ' ਪ੍ਰਸ਼ੰਸਕਾਂ ਨਾਲ ਗਾਇਆ: ਸ਼ੇਅਰ ਕੀਤੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਰਸ਼ਕ 'ਬੈੱਡ ਨਿਊਜ਼' ਦੇ ਗੀਤ 'ਤੌਬਾ-ਤੌਬਾ' 'ਤੇ ਵਿੱਕੀ ਨਾਲ ਟਿਊਨ ਹੋ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨਾਲ ਕੁਝ ਤਸਵੀਰਾਂ ਲਈ ਪੋਜ਼ ਵੀ ਦਿੱਤੇ। ਜਿਸ ਤੋਂ ਬਾਅਦ ਵਿੱਕੀ ਨੇ ਕਿਹਾ ਕਿ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਅਸੀਂ ਉਮੀਦ ਕਰਦੇ ਹਾਂ ਕਿ ਬੈਡ ਨਿਊਜ਼ ਤੁਹਾਡੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਵਿੱਚ ਸਫਲ ਹੋਈ ਹੈ।

ਤੁਹਾਨੂੰ ਦੱਸ ਦੇਈਏ ਕਿ 'ਬੈਡ ਨਿਊਜ਼' ਵਿੱਕੀ ਕੌਸ਼ਲ ਦੀ ਸਭ ਤੋਂ ਵੱਡੀ ਓਪਨਰ ਹੈ। ਫਿਲਮ ਨੇ ਆਪਣੇ ਪਹਿਲੇ ਸ਼ਨੀਵਾਰ ਨੂੰ ਬਾਕਸ ਆਫਿਸ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੁਮਾਂਟਿਕ-ਕਾਮੇਡੀ ਵਿੱਚ ਸ਼ਨੀਵਾਰ 20 ਜੁਲਾਈ ਨੂੰ 16 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦੇਖਿਆ ਗਿਆ। ਫਿਲਮ ਨੇ ਸ਼ੁੱਕਰਵਾਰ 19 ਜੁਲਾਈ ਨੂੰ 8.3 ਕਰੋੜ ਰੁਪਏ ਦੀ ਕਮਾਈ ਕੀਤੀ। ਆਨੰਦ ਤਿਵਾਰੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ, ਐਮੀ ਵਿਰਕ ਮੁੱਖ ਭੂਮਿਕਾਵਾਂ ਵਿੱਚ ਹਨ।

ABOUT THE AUTHOR

...view details