ਪੰਜਾਬ

punjab

ETV Bharat / entertainment

ਵਾਮਿਕਾ ਗੱਬੀ ਦੇ ਪਿਆਰ ਵਿੱਚ 'ਤਬਾਹ' ਹੋਣਗੇ ਪਰਮੀਸ਼ ਵਰਮਾ, ਜਲਦ ਰਿਲੀਜ਼ ਹੋਵੇਗਾ ਫਿਲਮ ਦਾ ਟਾਈਟਲ ਟ੍ਰੈਕ - Punjabi Film Tabaah - PUNJABI FILM TABAAH

Parmish Verma New Punjabi Film Tabaah: ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ ਨਵੀਂ ਫਿਲਮ 'ਤਬਾਹ' ਇਸ ਸਮੇਂ ਕਾਫੀ ਚਰਚਾ ਦਾ ਕੇਂਦਰ ਬਣੀ ਹੋਈ ਹੈ, ਇਸ ਫਿਲਮ ਦਾ ਟਾਈਟਲ ਟ੍ਰੈਕ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Punjabi film Tabaah
Punjabi film Tabaah (instagram)

By ETV Bharat Entertainment Team

Published : Sep 4, 2024, 12:53 PM IST

Parmish Verma New Punjabi Film Tabaah:ਪੰਜਾਬੀ ਗਾਇਕੀ ਅਤੇ ਸਿਨੇਮਾ ਖੇਤਰ ਵਿੱਚ ਲਗਾਤਾਰ ਆਪਣੀਆਂ ਬਹੁ-ਕਲਾਵਾਂ ਦਾ ਲੋਹਾ ਮੰਨਵਾ ਰਹੇ ਹਨ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਤਬਾਹ' ਜਲਦ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਟਾਈਟਲ ਟਰੈਕ 06 ਸਤੰਬਰ ਨੂੰ ਜਾਰੀ ਕੀਤਾ ਜਾ ਰਿਹਾ ਹੈ।

'ਪਰਮੀਸ਼ ਵਰਮਾ ਫਿਲਮਜ਼' ਵੱਲੋਂ ਬਣਾਈ ਗਈ ਇਸ ਰੁਮਾਂਟਿਕ ਅਤੇ ਸੰਗੀਤਮਈ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਪਰਮੀਸ਼ ਵਰਮਾ ਵੱਲੋਂ ਖੁਦ ਕੀਤਾ ਗਿਆ ਹੈ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਲੀਡ ਜੋੜੀ ਦੇ ਤੌਰ ਉਤੇ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਕੰਵਲਜੀਤ ਸਿੰਘ, ਧੀਰਜ ਕੁਮਾਰ, ਕਵੀ ਸਿੰਘ, ਹਰਮਨ ਬਰਾੜ ਅਤੇ ਦੀਪਕ ਨਾਰੰਗ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।

ਗੁਰਜਿੰਦ ਮਾਨ ਵੱਲੋਂ ਲਿਖੀ ਗਈ ਇਸ ਭਾਵਨਾਤਮਕ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਅਲਹਦਾ ਵਿਸ਼ੇ ਅਧਾਰਿਤ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਇਸ਼ਾਨ ਸ਼ਰਮਾ, ਸੰਪਾਦਕ ਹਾਰਦਿਕ ਸਿੰਘ ਰੀਨ ਬੈਕ ਗਰਾਉਂਡ ਸਕੋਰਰ ਸੰਦੀਪ ਸਿੰਘ, ਐਸੋਸੀਏਟ ਨਿਰਦੇਸ਼ਕ ਤੇਜਿੰਦਰ ਸਿੰਘ ਗੁਰੀ, ਗੀਤਕਾਰ ਨਵੀਂ ਕੰਬੋਜ ਅਤੇ ਵਿੰਦਰ ਨੱਥੂ ਮਾਜਰਾ ਹਨ, ਜਿੰਨ੍ਹਾਂ ਵੱਲੋਂ ਲਿਖੇ ਅਤੇ ਦਿਲ ਨੂੰ ਛੂਹ ਜਾਣ ਵਾਲੇ ਗੀਤਾਂ ਨੂੰ ਪਿੱਠ ਵਰਤੀ ਅਵਾਜ਼ਾਂ ਸੱਜਣ ਅਦੀਬ, ਵਿੰਦਰ ਨੱਥੂ ਮਾਜਰਾ, ਗੋਲਡ ਬੁਆਏ ਅਤੇ ਸੁਖਣ ਵਰਮਾ ਵੱਲੋਂ ਦਿੱਤੀਆਂ ਗਈਆਂ ਹਨ।

ਓਧਰ ਉਕਤ ਫਿਲਮ ਦੇ ਰਿਲੀਜ਼ ਹੋਣ ਜਾ ਰਹੇ ਟਾਈਟਲ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸ਼ਬਦ ਅਤੇ ਆਵਾਜ਼ ਵਿੰਦਰ ਨੱਥੂ ਮਾਜਰਾ ਨੇ ਦਿੱਤੇ ਹਨ, ਜਦਕਿ ਇਸ ਦਾ ਮਿਊਜ਼ਿਕ ਗੁਰਮੋਹ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨਾਂ ਦੁਆਰਾ ਬਿਹਤਰੀਨ ਸੰਗੀਤਕ ਮਾਪਦੰਢਾਂ ਅਧੀਨ ਸੰਗੀਤਬੱਧ ਕੀਤੇ ਗਏ ਇਸ ਗਾਣੇ ਨੂੰ 06 ਸਤੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

'ਓਮ ਜੀ ਸਟੂਡਿਓਜ਼' ਵੱਲੋਂ 18 ਅਕਤੂਬਰ ਨੂੰ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਉਕਤ ਬਿੱਗ ਸੈਟਅੱਪ ਫਿਲਮ ਦਾ ਸੰਗੀਤ ਸਪੀਡ ਰਿਕਾਰਡਜ਼ ਵੱਲੋਂ ਸਾਹਮਣੇ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ:

ABOUT THE AUTHOR

...view details