ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ ਗਾਇਕਾ ਮਿਸ ਪੂਜਾ, ਜੋ ਇੰਨੀਂ ਦਿਨੀਂ ਫਿਰ ਸੰਗੀਤਕ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਣ ਵੱਲ ਯਤਨਸ਼ੀਲ ਨਜ਼ਰ ਆ ਰਹੀ ਹੈ, ਜਿੰਨ੍ਹਾਂ ਵੱਲੋਂ ਇਸ ਖਿੱਤੇ ਵਿੱਚ ਮੁੜ ਮਜ਼ਬੂਤੀ ਲਈ ਵਿੱਢੀਆਂ ਜਾ ਰਹੀਆਂ ਬਿਹਤਰੀਨ ਕੋਸ਼ਿਸ਼ਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਨਵਾਂ ਅਤੇ ਕਾਫ਼ੀ ਸਮੇਂ ਬਾਅਦ ਸਾਹਮਣੇ ਆਉਣ ਜਾ ਰਿਹਾ ਇੱਕ ਹੋਰ ਧਾਰਮਿਕ ਸ਼ਬਦ 'ਗੁਰ ਮੰਤਰ', ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
ਜੇਸੀ ਧਨੋਆ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਮਨਮੋਹਕ ਸ਼ਬਦ ਦੇ ਸੰਗੀਤ ਅਤੇ ਕੰਪੋਜੀਸ਼ਨ ਦੀ ਸਿਰਜਣਾ ਜਸਕੀਰਤ ਸਿੰਘ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਰੂਹਾਨੀਅਤ ਦੇ ਅਨੂਠੇ ਰੰਗਾਂ ਵਿੱਚ ਰੰਗੇ ਗਏ ਇਸ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਉੱਘੇ ਮਿਊਜ਼ਿਕ ਵੀਡੀਓ ਨਿਰਦੇਸ਼ਕ ਜੇਸੀ ਧਨੋਆ ਦੁਆਰਾ ਹੀ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਮਿਸ ਪੂਜਾ ਸਮੇਤ ਕਈ ਮੰਨੇ-ਪ੍ਰਮੰਨੇ ਗਾਇਕਾਂ ਦੇ ਸੰਗੀਤਕ ਵੀਡੀਓ ਨੂੰ ਬਤੌਰ ਨਿਰਦੇਸ਼ਕ ਚਾਰ ਚੰਨ ਲਾਉਣ ਅਤੇ ਸੋਹਣਾ ਅਤੇ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।