ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਵੱਡੀ ਅਤੇ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਸ਼ੁੱਧ ਵੈਸ਼ਨੂੰ ਡਾਕਾ', ਜੋ ਅੱਜ ਸ਼ੂਟਿੰਗ ਆਗਾਜ਼ ਵੱਲ ਵੱਧ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਸਮੀਪ ਕੰਗ ਕਰਨ ਜਾ ਰਹੇ ਹਨ।
'751 ਫਿਲਮਜ਼' ਅਤੇ 'ਅੰਬਰਦੀਪ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਇਸ ਫਿਲਮ ਵਿੱਚ ਬਿੰਨੂ ਢਿੱਲੋਂ, ਗੁਰੂ ਰੰਧਾਵਾ ਅਤੇ ਅੰਬਰਦੀਪ ਸਿੰਘ ਲੀਡਿੰਗ ਅਤੇ ਪੈਰੇਲਰ ਭੂਮਿਕਾਵਾਂ ਅਦਾ ਕਰਨ ਜਾ ਰਹੇ ਹਨ, ਜੋ ਪਹਿਲੀ ਵਾਰ ਕਿਸੇ ਫਿਲਮ ਲਈ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਂਈ ਜਾਣ ਵਾਲੀ ਅਤੇ ਅੰਬਰਦੀਪ ਸਿੰਘ ਵੱਲੋਂ ਲਿਖੀ ਇਸ ਫਿਲਮ ਵਿੱਚ ਗੁਰਪ੍ਰੀਤ ਭੰਗੂ, ਜੈਸਮੀਨ ਧਾਲੀਵਾਲ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਨਜ਼ਰ ਆਉਣਗੀਆਂ, ਜਿੰਨ੍ਹਾਂ ਤੋਂ ਇਲਾਵਾ ਪਾਲੀਵੁੱਡ ਦੇ ਕਈ ਹੋਰ ਨਾਮਵਰ ਚਿਹਰੇ ਵੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾਣ ਵਾਲੀ ਇਸ ਮਲਟੀ-ਸਟਾਰਰ ਫਿਲਮ ਦੁਆਰਾ ਪਾਲੀਵੁੱਡ 'ਚ ਲੰਮੇਂ ਵਕਫੇ ਬਾਅਦ ਮੁੜ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ ਅਦਾਕਾਰ ਬਿੰਨੂ ਢਿੱਲੋਂ, ਜੋ ਇਸ ਤੋਂ ਪਹਿਲਾਂ ਸਾਲ 2023 ਵਿੱਚ ਆਈਆਂ 'ਕੈਰੀ ਆਨ ਜੱਟਾ 3' ਅਤੇ 'ਮੌਜਾਂ ਹੀ ਮੌਜਾਂ' ਵਿੱਚ ਨਜ਼ਰ ਆਏ।
ਹਾਲ ਹੀ ਵਿੱਚ ਰਿਲੀਜ਼ ਹੋਈ ਸ਼ਾਹਕੋਟ ਤੋਂ ਬਾਅਦ ਸੈੱਟ ਉਤੇ ਜਾਣ ਵਾਲੀ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਦੀ ਬੈਕ ਟੂ ਬੈਕ ਇਹ ਤੀਜੀ ਫਿਲਮ ਹੈ, ਜੋ ਇੰਨੀਂ ਦਿਨੀਂ ਅਪਣੀ ਇੱਕ ਹੋਰ ਅਹਿਮ ਫਿਲਮ 'ਸ਼ੌੰਕੀ ਸਰਦਾਰ' ਨੂੰ ਵੀ ਆਖਰੀ ਛੋਹਾਂ ਦੇ ਰਹੇ ਹਨ, ਜਿਸ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: