ਹੈਦਰਾਬਾਦ: ਕਈ ਫਿਲਮ ਇੰਡਸਟਰੀ 'ਚ ਅਦਾਕਾਰਾਂ ਦਾ ਕਰੀਅਰ ਛੋਟਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਕਈ ਅਦਾਕਾਰਾਂ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਕੇ ਫਿਲਮ ਇੰਡਸਟਰੀ ਛੱਡ ਦਿੰਦੀਆਂ ਹਨ। ਕੁਝ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਨੇ ਸਫਲ ਕਰੀਅਰ ਦੇ ਵਿਚਕਾਰ ਵਿਆਹ ਕਰ ਲਿਆ ਅਤੇ ਅਦਾਕਾਰੀ ਨੂੰ ਛੱਡ ਦਿੱਤਾ, ਜਦਕਿ ਕੁਝ ਅਜਿਹੀਆਂ ਹਨ ਜੋ ਲਗਾਤਾਰ ਫਲਾਪ ਹੋਣ ਤੋਂ ਬਾਅਦ ਸ਼ੋਅਬਿਜ਼ ਨੂੰ ਅਲਵਿਦਾ ਕਹਿ ਦਿੰਦੀਆਂ ਹਨ।
ਅੱਜ ਅਸੀਂ ਗੱਲ ਕਰਾਂਗੇ ਉਸ ਅਦਾਕਾਰਾ ਦੀ ਜੋ 21 ਸਾਲ ਦੀ ਉਮਰ 'ਚ ਬਾਲੀਵੁੱਡ 'ਚ ਆਈ ਸੀ, 27 ਸਾਲ ਦੀ ਉਮਰ 'ਚ ਵਿਆਹ ਕਰਕੇ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਗਈ। ਇਸ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ-ਨਾਲ ਬਾਲੀਵੁੱਡ ਦੇ ਤਿੰਨੋਂ ਖਾਨਾਂ ਨਾਲ ਵੀ ਫਿਲਮਾਂ ਕੀਤੀਆਂ ਸਨ। ਇਸ ਦੇ ਨਾਲ ਹੀ ਇਸ ਅਦਾਕਾਰਾ ਨੇ ਦੋ ਬੱਚਿਆਂ ਤੋਂ ਬਾਅਦ ਮਾਸਟਰ ਦੀ ਪੜ੍ਹਾਈ ਪੂਰੀ ਕੀਤੀ ਅਤੇ ਅੱਜ ਇਹ ਅਦਾਕਾਰਾ ਆਪਣੇ ਨਵੇਂ ਕੰਮ ਕਰਕੇ ਮਸ਼ਹੂਰ ਹੈ।
ਕੀ ਤੁਸੀਂ ਇਸ ਅਦਾਕਾਰਾ ਨੂੰ ਪਛਾਣਿਆ?
ਇਸ ਅਦਾਕਾਰਾ ਨੇ ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਸਲਮਾਨ ਖਾਨ ਨਾਲ ਫਿਲਮਾਂ ਕੀਤੀਆਂ ਅਤੇ ਬੌਬੀ ਦਿਓਲ ਦੀ ਫਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦੀ ਵੱਡੀ ਬੇਟੀ ਅਤੇ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਦੀ। ਦਰਅਸਲ, ਅੱਜ 29 ਦਸੰਬਰ ਨੂੰ ਟਵਿੰਕਲ ਖੰਨਾ ਆਪਣਾ 51ਵਾਂ ਜਨਮਦਿਨ ਮਨਾਉਣ ਜਾ ਰਹੀ ਹੈ। ਟਵਿੰਕਲ ਖੰਨਾ ਨੇ ਬੌਬੀ ਦਿਓਲ ਦੀ ਫਿਲਮ 'ਬਰਸਾਤ' (1995) ਨਾਲ ਬਾਲੀਵੁੱਡ 'ਚ ਐਂਟਰੀ ਕੀਤੀ। ਫਿਲਮ ਬਰਸਾਤ ਸੁਪਰਹਿੱਟ ਸਾਬਤ ਹੋਈ।
ਵਿਆਹ ਤੋਂ ਬਾਅਦ ਛੱਡ ਦਿੱਤਾ ਬਾਲੀਵੁੱਡ
ਟਵਿੰਕਲ ਖੰਨਾ ਦਾ ਬਾਲੀਵੁੱਡ ਕਰੀਅਰ ਕੋਈ ਖਾਸ ਨਹੀਂ ਰਿਹਾ। ਬਰਸਾਤ ਤੋਂ ਬਾਅਦ ਟਵਿੰਕਲ ਖੰਨਾ ਵੱਡੀ ਹਿੱਟ ਲਈ ਤਰਸਦੀ ਰਹੀ। ਉਸ ਦੀਆਂ ਫਲਾਪ ਫਿਲਮਾਂ ਵਿੱਚ 'ਮੇਲਾ', 'ਇਤਿਹਾਸ' ਅਤੇ 'ਯੇ ਮੁਹੱਬਤ' ਸ਼ਾਮਲ ਹਨ। ਟਵਿੰਕਲ ਖੰਨਾ ਨੇ ਪਤੀ ਅਕਸ਼ੈ ਕੁਮਾਰ ਨਾਲ 'ਖਿਲਾੜੀ' ਅਤੇ 'ਜ਼ੁਲਮੀ' ਫਿਲਮਾਂ ਕੀਤੀਆਂ। ਸ਼ਾਹਰੁਖ ਖਾਨ ਨਾਲ 'ਬਾਦਸ਼ਾਹ', ਆਮਿਰ ਨਾਲ 'ਮੇਲਾ' ਅਤੇ ਸਲਮਾਨ ਨਾਲ ਫਿਲਮ 'ਜਬ ਪਿਆਰ ਕਿਸੀ ਸੇ ਹੋਤਾ ਹੈ।' ਤਿੰਨੋਂ ਫਿਲਮਾਂ ਕੁਝ ਖਾਸ ਨਹੀਂ ਸਨ। ਇਸ ਦੇ ਨਾਲ ਹੀ ਬਾਕਸ ਆਫਿਸ 'ਤੇ ਫਿਲਮਾਂ ਦੀ ਲਗਾਤਾਰ ਅਸਫਲਤਾ ਕਾਰਨ ਟਵਿੰਕਲ ਖੰਨਾ ਨੇ ਬਾਲੀਵੁੱਡ ਨੂੰ ਬਾਏ-ਬਾਏ ਕਹਿ ਦਿੱਤਾ।
ਕੀ ਕਰਦੀ ਹੈ ਹੁਣ ਟਵਿੰਕਲ ਖੰਨਾ
ਟਵਿੰਕਲ ਖੰਨਾ ਅਤੇ ਅਕਸ਼ੈ ਕੁਮਾਰ ਦਾ ਵਿਆਹ 17 ਜਨਵਰੀ 2001 ਨੂੰ ਹੋਇਆ ਸੀ। ਟਵਿੰਕਲ ਖੰਨਾ ਨੇ ਵਿਆਹ ਤੋਂ ਪਹਿਲਾਂ ਦੋ ਵਾਰ ਮੰਗਣੀ ਕੀਤੀ ਸੀ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਟਵਿੰਕਲ ਖੰਨਾ ਨੇ ਸਾਲ 2001 'ਚ ਫਿਲਮਾਂ ਕਰਨਾ ਬੰਦ ਕਰ ਦਿੱਤਾ ਸੀ। ਟਵਿੰਕਲ ਖੰਨਾ ਪਿਛਲੀ ਫਿਲਮ 'ਲਵ ਕੇ ਲੀਏ ਕੁਛ ਭੀ ਕਰੇਗਾ' (2001) ਵਿੱਚ ਨਜ਼ਰ ਆਈ ਸੀ। ਟਵਿੰਕਲ ਖੰਨਾ ਨੇ ਹਾਲ ਹੀ ਦੇ ਸਾਲਾਂ 'ਚ ਲੰਡਨ ਤੋਂ ਐੱਮਏ ਟਵਿੰਕਲ ਖੰਨਾ ਅੱਜ ਇੱਕ ਇੰਟੀਰੀਅਰ ਡਿਜ਼ਾਈਨਰ ਹੈ ਅਤੇ ਉਸ ਦੀ ਕੰਪਨੀ ਦਾ ਨਾਂ ਹੈ 'ਦਿ ਵ੍ਹਾਈਟ ਵਿੰਡੋ।' ਟਵਿੰਕਲ ਖੰਨਾ ਅਤੇ ਅਕਸ਼ੈ ਕੁਮਾਰ ਦਾ ਇੱਕ ਬੇਟਾ ਅਤੇ ਬੇਟੀ ਹੈ। ਇਸ ਤੋਂ ਇਲਾਵਾ ਟਵਿੰਕਲ ਖੰਨਾ ਕਿਤਾਬਾਂ ਵੀ ਲਿਖਦੀ ਹੈ।
ਇਹ ਵੀ ਪੜ੍ਹੋ: