ਫਰੀਦਕੋਟ: ਪੰਜਾਬੀ ਸਿਨੇਮਾਂ ਵਿੱਚ ਅਲੱਗ ਕੰਟੈਂਟ ਅਧਾਰਿਤ ਫਿਲਮਾਂ ਬਣਾਉਣ ਦਾ ਰੁਝਾਨ ਇੰਨੀ-ਦਿਨੀ ਕਾਫ਼ੀ ਵੱਧਦਾ ਜਾ ਰਿਹਾ ਹੈ। ਇਸ ਲੜੀ ਵਜੋਂ ਸਾਹਮਣੇ ਆਉਣ ਜਾ ਰਹੀ ਪੰਜਾਬੀ ਫੀਚਰ ਫਿਲਮ 'ਸੈਕਟਰ 17' ਦੇ ਇੱਕ ਅਹਿਮ ਪੜਾਅ ਦੀ ਸ਼ੂਟਿੰਗ ਯੂ.ਪੀ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ। 'ਅਦਿਤਯ ਫ਼ਿਲਮਜ ਕੈਨੇਡਾ ਦੇ ਬੈਨਰ ਹੇਠ ਅਤੇ ਗੁਰੂ ਪ੍ਰੋਡੋਕਸ਼ਨ' ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਹਰਮਨਦੀਪ ਸੂਦ, ਸਹਿ ਨਿਰਮਾਣਕਾਰ ਵਿਰਾਟ ਕਪੂਰ ਅਤੇ ਲੇਖਕ ਪ੍ਰਿੰਸ ਕੰਵਲਜੀਤ ਸਿੰਘ ਹਨ, ਜਦਕਿ ਨਿਰਦੇਸ਼ਨ ਮਨੀਸ਼ ਭੱਟ ਕਰ ਰਹੇ ਹਨ, ਜੋ ਪਾਲੀਵੁੱਡ ਦੇ ਚਰਚਿਤ ਨਿਰਦੇਸ਼ਕਾਂ ਵਿੱਚ ਅੱਜਕੱਲ੍ਹ ਆਪਣਾ ਸ਼ੁਮਾਰ ਕਰਵਾ ਰਹੇ ਹਨ।
ਪੰਜਾਬੀ ਫਿਲਮ 'ਸੈਕਟਰ 17' ਦੀ ਸ਼ੂਟਿੰਗ ਹੋਈ ਸ਼ੁਰੂ, ਮਨੀਸ਼ ਭੱਟ ਕਰ ਰਹੇ ਨੇ ਨਿਰਦੇਸ਼ਨ - Film Sector 17 - FILM SECTOR 17
Film Sector 17: ਪੰਜਾਬੀ ਫਿਲਮ 'ਸੈਕਟਰ 17' ਦੀ ਸ਼ੂਟਿੰਗ ਯੂਪੀ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਵੱਲੋ ਕੀਤਾ ਜਾ ਰਿਹਾ ਹੈ।
By ETV Bharat Entertainment Team
Published : May 12, 2024, 12:10 PM IST
ਫਿਲਮ 'ਸੈਕਟਰ 17' ਦੀ ਸਟਾਰਕਾਸਟ: ਪੰਜਾਬ, ਚੰਡੀਗੜ੍ਹ, ਯੂ.ਪੀ ਆਦਿ ਵੱਖ-ਵੱਖ ਲੋਕੇਸ਼ਨਾਂ 'ਤੇ ਫਿਲਮਾਂਈ ਜਾਣ ਵਾਲੀ ਇਸ ਫ਼ਿਲਮ ਦੇ ਸਿਨੇਮੇਟੋਗ੍ਰਾਫਰ ਨੀਰਜ ਸਿੰਘ ਹਨ। ਇਸ ਫ਼ਿਲਮ ਦੀ ਸਟਾਰ-ਕਾਸਟ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਐਕਸ਼ਨ-ਡ੍ਰਾਮਾ ਫ਼ਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ, ਹੋਬੀ ਧਾਲੀਵਾਲ, ਅਜੇ ਜੇਠੀ, ਭਾਰਤੀ ਦੱਤ, ਰੰਗਦੇਵ ਆਦਿ ਜਿਹੇ ਕਈ ਮੰਝੇ ਹੋਏ ਸਿਤਾਰੇ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
- ਇੱਕ ਵਾਰ ਫਿਰ ਦਿਲਜੀਤ ਦੁਸਾਂਝ ਦੇ ਖਿਲਾਫ਼ ਨਸੀਬ ਨੇ ਕੱਢੀ ਆਪਣੀ ਭੜਾਸ, ਕਿਹਾ-ਤੇਰੀ ਫੇਮ ਰਾਤੋਂ ਰਾਤ ਨਿਕਲ ਜਾਣੀ ਆ... - Rapper Naseeb
- ਰੱਬੀ ਆਸਥਾ ਨੂੰ ਦਰਸਾਏਗੀ ਪੰਜਾਬੀ ਫਿਲਮ 'ਰਜਨੀ', ਰੂਪੀ ਗਿੱਲ ਨਿਭਾਏਗੀ ਮੁੱਖ ਭੂਮਿਕਾ - Actress Roopi Gill
- ਆਪਣੀ ਡੀਪਫੇਕ ਵੀਡੀਓ 'ਤੇ ਆਸ਼ੂਤੋਸ਼ ਰਾਣਾ ਦਾ ਰਿਐਕਸ਼ਨ, ਬੋਲੇ-ਭਰਮ ਦੀ ਜੰਗ ਹੈ ਅਤੇ ਸਾਰਿਆਂ ਨੂੰ... - Ashutosh Rana
ਹਾਲ ਹੀ ਵਿੱਚ 'ਚੋਬਰ', 'ਮੈਡਲ', 'ਪੰਛੀ', 'ਸ਼ਿਕਾਰੀ' ਆਦਿ ਜਿਹੀਆ ਸਾਹਮਣੇ ਆਈਆਂ ਕਈ ਚਰਚਿਤ ਫਿਲਮਾਂ ਅਤੇ ਵੈਬ-ਸੀਰੀਜ਼ ਦਾ ਨਿਰਦੇਸ਼ਨ ਕਰ ਚੁੱਕੇ ਮਨੀਸ਼ ਭੱਟ ਆਪਣੀ ਇਸ ਨਵੀਂ ਪੰਜਾਬੀ ਫਿਲਮ ਨੂੰ ਪ੍ਰਭਾਵੀ ਰੂਪ ਦੇਣ ਲਈ ਇੱਕ ਵਾਰ ਫਿਰ ਪੂਰੀ ਮਿਹਨਤ ਕਰ ਰਹੇ ਹਨ। ਮੂਲ ਰੂਪ ਵਿੱਚ ਸਿਨੇਮਾਟੋਗ੍ਰਾਫ਼ਰ ਪਰ ਅਜਕਲ੍ਹ ਨਿਰਦੇਸ਼ਕ ਦੇ ਤੌਰ 'ਤੇ ਉੱਚ ਬੁਲੰਦੀਆਂ ਵੱਲ ਵਧ ਰਹੇ ਇਹ ਹੋਣਹਾਰ ਫ਼ਿਲਮਕਾਰ ਕੈਮਰਾਮੈਨ ਵਜੋਂ ਵੀ ਬਾਲੀਵੁੱਡ ਦੀਆਂ ਬੇਸ਼ੁਮਾਰ ਫਿਲਮਾਂ ਨੂੰ ਸੋਹਣਾ ਮੁਹਾਂਦਰਾ ਦੇਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨਾਂ ਵਿਚ 'ਵੋਦਕਾ ਡਾਇਰੀਜ', 'ਅਕਸਰ 2', 'ਤੇਰਾ ਸਰੂਰ', 'ਦਾ ਐਕਸਪੋਜ' ਆਦਿ ਸ਼ੁਮਾਰ ਰਹੀਆ ਹਨ।