ਚੰਡੀਗੜ੍ਹ:ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਖੂਬਸੂਰਤੀ ਅਤੇ ਫਿਟਨੈੱਸ ਲਈ ਜਾਣੀ ਜਾਂਦੀ ਹੈ। ਲਗਭਗ 26-27 ਸਾਲ ਪਹਿਲਾਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੀਰੂ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਇੱਕ ਮੁਕਾਮ ਹਾਸਲ ਕੀਤਾ ਅਤੇ ਅੱਜ ਉਸ ਨੂੰ ਕਿਸੇ ਵੀ ਜਾਣ-ਪਛਾਣ ਦੀ ਲੋੜ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਆਪਣੀ ਅਦਾਕਾਰੀ ਦੇ ਨਾਲ-ਨਾਲ ਨੀਰੂ ਬਾਜਵਾ ਆਪਣੀ ਫਿਟਨੈੱਸ ਲਈ ਵੀ ਲੋਕਾਂ ਵਿੱਚ ਕਾਫੀ ਮਸ਼ਹੂਰ ਹੈ। ਉਹ ਅਕਸਰ ਆਪਣੀ ਫਿਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨਾਲ ਆਪਣੀ ਕਸਰਤ ਅਤੇ ਫਿਟਨੈੱਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
ਉਲੇਖਯੋਗ ਹੈ ਕਿ ਨੀਰੂ ਬਾਜਵਾ ਦੀ ਉਮਰ ਇਸ ਸਮੇਂ 44 ਸਾਲ ਹੈ ਅਤੇ ਉਹ ਤਿੰਨ ਧੀਆਂ ਦੀ ਮਾਂ ਹੈ, ਪਰ ਉਸਦੀ ਫਿਟਨੈੱਸ ਦੇਖ ਕੇ ਕੋਈ ਵੀ ਇਹ ਕਹਿ ਨਹੀਂ ਸਕਦਾ ਕਿ ਅਦਾਕਾਰਾ ਦੀ ਇੰਨੀ ਉਮਰ ਹੈ, ਅਕਸਰ ਸੋਸ਼ਲ ਮੀਡੀਆ ਉਤੇ ਅਦਾਕਾਰਾ ਦੀ ਫਿਟਨੈੱਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ-ਪ੍ਰੇਸ਼ਾਨ ਹੁੰਦੇ ਰਹਿੰਦੇ ਹਨ।
ਪਰ ਕੀ ਤੁਹਾਨੂੰ ਪਤਾ ਹੈ ਕਿ ਅਦਾਕਾਰਾ ਦੀ ਆਪਣੇ ਆਪ ਨੂੰ ਇੰਨਾ ਫਿੱਟ ਕਿਸ ਤਰ੍ਹਾਂ ਰੱਖਦੀ ਹੈ? ਇਸ ਸੰਬੰਧੀ ਅਦਾਕਾਰਾ ਨੇ ਤਾਜ਼ਾ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਅਦਾਕਾਰਾ ਵਰਕ ਆਉਟ ਕਰਦੀ ਨਜ਼ਰੀ ਪੈ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, "Hello Febuary"। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਹੁਣ ਇਸ ਵੀਡੀਓ ਉਤੇ ਪਿਆਰੇ ਪਿਆਰੇ ਕੁਮੈਂਟ ਕਰ ਰਹੇ ਹਨ।
ਨੀਰੂ ਬਾਜਵਾ ਦਾ ਵਰਕਫਰੰਟ
ਇਸ ਦੇ ਨਾਲ ਹੀ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਪਿਛਲੇ ਸਾਲ ਤਿੰਨ ਬੈਕ-ਟੂ-ਬੈਕ ਫਿਲਮਾਂ ਦਿੱਤੀਆਂ ਹਨ, ਜਿਸ ਵਿੱਚ ਦਿਲਜੀਤ ਦੁਸਾਂਝ ਨਾਲ 'ਜੱਟ ਐਂਡ ਜੂਲੀਅਟ 3', ਸਤਿੰਦਰ ਸਰਤਾਜ ਨਾਲ 'ਸ਼ਾਯਰ', ਅੰਮ੍ਰਿਤ ਮਾਨ ਅਤੇ ਜੱਸ ਬਾਜਵਾ ਨਾਲ 'ਸ਼ੁਕਰਾਨਾ' ਕੀਤੀ। ਆਉਣ ਵਾਲੇ ਪ੍ਰੋਜੈਕਟਾਂ ਵਿੱਚ ਬਾਲੀਵੁੱਡ ਫਿਲਮ 'ਸੰਨ ਆਫ਼ ਸਰਦਾਰ 2' ਅਤੇ ਕਈ ਪੰਜਾਬੀ ਫਿਲਮਾਂ ਸ਼ਾਮਲ ਹਨ, ਜਿਸ ਵਿੱਚ 'ਮਧਾਣੀਆਂ', 'ਫੱਫੇ ਕੁੱਟਣੀਆਂ' ਵਰਗੀਆਂ ਫਿਲਮਾਂ ਸ਼ਾਮਲ ਹਨ, ਜਿੰਨ੍ਹਾਂ ਦੀ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: