ਮੁੰਬਈ: ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਫਿਲਮ 'ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ' ਦੀ ਰਿਲੀਜ਼ 'ਤੇ 10 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਮਸ਼ਹੂਰ ਫਿਲਮ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਬਿਨਾਂ ਇਜਾਜ਼ਤ ਫਿਲਮ 'ਚ ਆਪਣੇ ਨਾਂਅ ਦੀ ਵਰਤੋਂ 'ਤੇ ਇਤਰਾਜ਼ ਜਤਾਉਂਦੇ ਹੋਏ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਕਰਨ ਜੌਹਰ ਦੀ ਤਰਫੋਂ ਸੀਨੀਅਰ ਵਕੀਲ ਜਲ ਅੰਧਿਆਰੁਜੀਨਾ ਨੇ ਦਲੀਲਾਂ ਦਿੱਤੀਆਂ। ਇਸ ਮੌਕੇ ਡੀਐਸਕੇ ਲੀਗਲ ਦੇ ਐਡਵੋਕੇਟ ਪਰਾਗ ਕੰਧਾਰ, ਐਡਵੋਕੇਟ ਰਸ਼ਮੀਨ ਖਾਂਡੇਕਾ, ਐਡਵੋਕੇਟ ਚੰਦਰੀਮਾ ਮਿੱਤਰਾ, ਐਡਵੋਕੇਟ ਪ੍ਰਣੀਥਾ ਸਾਬੂ, ਐਡਵੋਕੇਟ ਅਨਾਹਿਤਾ ਵਰਮਾ ਹਾਜ਼ਰ ਸਨ। ਜਸਟਿਸ ਛਾਗਲਾ ਨੇ ਨਿਰਮਾਤਾਵਾਂ ਨੂੰ ਫਿਲਮ ਦੇ ਸਿਰਲੇਖ ਜਾਂ ਇਸ਼ਤਿਹਾਰਾਂ ਵਿੱਚ ਕਰਨ ਜੌਹਰ ਦਾ ਨਾਂਅ ਪੂਰਾ ਜਾਂ ਕੁਝ ਹਿੱਸਾ ਵਰਤਣ ਤੋਂ ਰੋਕ ਦਿੱਤਾ।