ਫਰੀਦਕੋਟ: ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਕਾਮਯਾਬੀ ਹਾਸਿਲ ਕਰਨ ਵਾਲੀ ਹਿੰਦੀ ਫਿਲਮ 'ਐਨੀਮਲ' ਦਾ ਹਿੱਸਾ ਰਹਿ ਚੁੱਕੇ ਅਦਾਕਾਰ ਕੰਵਲਪ੍ਰੀਤ ਸਿੰਘ ਆਪਣੇ ਕਰੀਅਰ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਅਦਾਕਾਰ ਕੰਵਲਪ੍ਰੀਤ ਸਿੰਘ ਹੁਣ ਜੀ-ਪੰਜਾਬੀ ਦੇ ਨਵੇਂ ਸ਼ੋਅ 'ਹੀਰ ਤੇ ਟੇਢੀ ਖੀਰ' 'ਚ ਲੀਡ ਰੋਲ ਨਿਭਾਉਣਗੇ। ਇਹ ਸ਼ੋਅ 1 ਅਪ੍ਰੈਲ 2024 ਤੋਂ ਸ਼ੁਰੂ ਹੋ ਰਿਹਾ ਹੈ।
'ਐਨੀਮਲ' ਤੋਂ ਬਾਅਦ ਹੁਣ ਨਵੇਂ ਅਧਿਆਏ ਵੱਲ ਵਧੇ ਪੰਜਾਬੀ ਅਦਾਕਾਰ ਕੰਵਲਪ੍ਰੀਤ ਸਿੰਘ, ਜੀ-ਪੰਜਾਬੀ ਦੇ ਇਸ ਨਵੇਂ ਸ਼ੋਅ 'ਚ ਆਉਣਗੇ ਨਜ਼ਰ - isha kaloya
Heer Te Teddi Kheer: ਹਿੰਦੀ ਫਿਲਮ 'ਐਨੀਮਲ' ਤੋਂ ਆਪਣੀ ਪਹਿਚਾਣ ਕਾਇਮ ਕਰਨ ਵਾਲੇ ਅਦਾਕਾਰ ਕੰਵਲਪ੍ਰੀਤ ਸਿੰਘ ਹੁਣ ਜੀ- ਪੰਜਾਬੀ ਦੇ ਨਵੇਂ ਸ਼ੋਅ 'ਹੀਰ ਤੇ ਟੇਢੀ ਖੀਰ' 'ਚ ਨਜ਼ਰ ਆਉਣਗੇ। ਇਹ ਸ਼ੋਅ 1 ਅਪ੍ਰੈਲ 2024 ਤੋਂ ਸ਼ੁਰੂ ਹੋਣ ਜਾ ਰਿਹਾ ਹੈ।
By ETV Bharat Entertainment Team
Published : Mar 3, 2024, 12:06 PM IST
ਸ਼ੋਅ 'ਹੀਰ ਤੇ ਟੇਢੀ ਖੀਰ' ਦੀ ਕਹਾਣੀ:ਜੀ-ਪੰਜਾਬੀ ਵੱਲੋ ਨਿਰਮਿਤ ਕੀਤੇ ਜਾ ਰਹੇ ਇਸ ਦਿਲਚਸਪ ਪੰਜਾਬੀ ਸੀਰੀਅਲ ਦੀ ਕਹਾਣੀ ਅਚਾਨਕ ਇੱਕ ਦੂਸਰੇ ਦੀ ਜਿੰਦਗੀ ਵਿੱਚ ਆਉਣ ਵਾਲੇ ਅਜਿਹੇ ਜੋੜੇ ਉਪਰ ਕੇਦਰਿਤ ਹੈ, ਜੋ ਇੱਕ-ਦੂਜੇ ਤੋਂ ਬਿਲਕੁਲ ਅਲਗ ਸੁਭਾਅ ਅਤੇ ਸੋਚ ਰੱਖਦੇ ਹਨ। ਫਿਰ ਕਿਵੇਂ ਨਿਭੇਂਗੀ ਧਰਤੀ ਅਤੇ ਆਸਮਾਨ ਵਾਂਗ ਵੱਖੋ ਵੱਖਰੇ ਨਜ਼ਰ ਆਉਣ ਵਾਲੇ ਇੰਨਾਂ ਦੋ ਇਨਸਾਨਾਂ ਦੀ ਸਾਂਝ। ਇਹ ਪਰਿਵਾਰਿਕ-ਡਰਮਾ ਅਤੇ ਮੰਨੋਰੰਜਕ ਸੀਰੀਅਲ ਦਾ ਪ੍ਰਸਾਰਣ 1 ਅਪ੍ਰੈਲ 2024 ਨੂੰ ਸੋਮਵਾਰ ਤੋਂ ਸ਼ਨੀਵਾਰ ਰਾਤ 9:00 ਵਜੇ ਤੋਂ ਜੀ-ਪੰਜਾਬੀ 'ਤੇ ਹੋਵੇਗਾ।
ਅਦਾਕਾਰ ਕੰਵਲਪ੍ਰੀਤ ਸਿੰਘ ਦਾ ਕਰੀਅਰ: ਮੂਲ ਰੂਪ ਵਿੱਚ ਦਿੱਲੀ ਅਤੇ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਅਦਾਕਾਰ ਕੰਵਲਪ੍ਰੀਤ ਸਿੰਘ ਇਸ ਸੀਰੀਅਲ ਵਿੱਚ ਮੇਨ ਰੋਲ ਅਦਾ ਕਰ ਰਹੇ ਹਨ। ਅਦਾਕਾਰ ਕੰਵਲਪ੍ਰੀਤ ਸਿੰਘ ਨਾਲ ਫੀਮੇਲ ਲੀਡ ਰੋਲ 'ਚ ਦ ਸਿਟੀ ਆਫ ਬਿਊਟੀਫ਼ੁੱਲ ਚੰਡੀਗੜ੍ਹ ਨਾਲ ਸਬੰਧ ਰੱਖਦੀ ਅਦਾਕਾਰਾ ਈਸ਼ਾ ਕਲੋਆ ਨਜ਼ਰ ਆਵੇਗੀ। ਹਿੰਦੀ ਅਤੇ ਪੰਜਾਬੀ ਮੰਨੋਰੰਜਨ ਉਦਯੋਗ ਵਿੱਚ ਆਪਣੀ ਪਹਿਚਾਣ ਕਾਇਮ ਕਰਦੇ ਜਾ ਰਹੇ ਅਦਾਕਾਰ ਕੰਵਲਪ੍ਰੀਤ ਸਿੰਘ ਅਪਣੇ ਹੁਣ ਤੱਕ ਦੇ ਕਰਿਅਰ ਦੌਰਾਨ ਕਈ ਵੱਡੀਆ ਐਡ ਫ਼ਿਲਮਾਂ, ਸਰਹੱਦ ਅਤੇ ਰਾਹਾਂ ਇਸ਼ਕ ਦੀਆਂ ਆਦਿ ਅਰਥ-ਭਰਪੂਰ ਲਘੂ ਫਿਲਮਾਂ 'ਚ ਕੰਮ ਕਰ ਚੁੱਕੇ ਹਨ, ਪਰ ਉਨਾਂ ਦੀ ਪਹਿਚਾਣ ਬਣਾਉਣ 'ਚ ਫਿਲਮ 'ਐਨੀਮਲ' ਨੇ ਯੋਗਦਾਨ ਪਾਇਆ ਹੈ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਅਦਾਕਾਰ ਕੰਵਲਪ੍ਰੀਤ ਸਿੰਘ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਸ਼ਾਨਦਾਰ ਫਿਲਮ ਪ੍ਰੋਜੈਕਟਸ ਵਿੱਚ ਵੀ ਨਜ਼ਰ ਆਉਣਗੇ। ਹਾਲ ਹੀ ਵਿੱਚ ਸਾਹਮਣੇ ਆਈਆ ਦਿਲਜੀਤ ਦੁਸਾਂਝ ਅਤੇ ਰਣਦੀਪ ਹੁੱਡਾ ਸਟਾਰਰ ਬਹੁ-ਚਰਚਿਤ ਓਟੀਟੀ ਫ਼ਿਲਮਾਂ 'ਜੋਗੀ' ਅਤੇ 'ਕੈਟ' ਵਿੱਚ ਨਜ਼ਰ ਆਏ ਅਦਾਕਾਰ ਕੰਵਲਪ੍ਰੀਤ ਅਨੁਸਾਰ, "ਉਨਾਂ ਦੀ ਤਾਂਘ ਅਜਿਹੇ ਕਿਰਦਾਰ ਅਦਾ ਕਰਨ ਦੀ ਹੈ, ਜਿਸ ਦੁਆਰਾ ਉਨਾਂ ਦੀ ਅਦਾਕਾਰੀ ਦੇ ਵੱਖਰੇ-ਵੱਖਰੇ ਸ਼ੇਡਜ਼ ਦਾ ਦਰਸ਼ਕ ਆਨੰਦ ਮਾਣ ਸਕਣ।"