ਪੰਜਾਬ

punjab

ETV Bharat / entertainment

ਅੱਠ ਸਾਲਾਂ ਬਾਅਦ ਇਸ ਪੰਜਾਬੀ ਫਿਲਮ 'ਚ ਨਜ਼ਰ ਆਉਣਗੇ ਸੁਨੀਲ ਗਰੋਵਰ, ਜਲਦ ਹੋਵੇਗੀ ਰਿਲੀਜ਼ - Sunil Grover

Sunil Grover Upcoming Film: ਗਿੱਪੀ ਗਰੇਵਾਲ ਜਲਦ ਹੀ ਪੰਜਾਬੀ ਫਿਲਮ 'ਕੈਰੀ ਆਨ ਜੱਟੀਏ' ਲੈ ਕੇ ਆ ਰਹੇ ਹਨ, ਜਿਸ ਦਾ ਪ੍ਰਭਾਵੀ ਹਿੱਸਾ ਸੁਨੀਲ ਗਰੋਵਰ ਵੀ ਬਣੇ ਹਨ। ਜੋ ਲੰਮੇਂ ਸਮੇਂ ਬਾਅਦ ਕਿਸੇ ਪੰਜਾਬੀ ਫਿਲਮ ਦਾ ਹਿੱਸਾ ਬਣੇ ਹਨ।

Sunil Grover Upcoming Film
Sunil Grover Upcoming Film (instagram)

By ETV Bharat Entertainment Team

Published : Jul 19, 2024, 10:08 AM IST

ਚੰਡੀਗੜ੍ਹ:ਸਾਲ 2016 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਵਿਸਾਖੀ ਲਿਸਟ' ਦਾ ਅਹਿਮ ਹਿੱਸਾ ਰਹੇ ਸਨ ਬਹੁ-ਪੱਖੀ ਅਦਾਕਾਰ ਸੁਨੀਲ ਗਰੋਵਰ, ਜੋ ਅੱਠ ਸਾਲਾਂ ਬਾਅਦ ਮੁੜ ਪੰਜਾਬੀ ਸਿਨੇਮਾ 'ਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਕੈਰੀ ਆਨ ਜੱਟੀਏ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ, ਜੋ ਹੀ ਉਨ੍ਹਾਂ ਦੀ ਉਕਤ ਪਹਿਲੀ ਪੰਜਾਬੀ ਫਿਲਮ ਦੇ ਵੀ ਨਿਰਦੇਸ਼ਕ ਰਹੇ ਸਨ।

'ਹੰਬਲ ਮੋਸ਼ਨ ਪਿਕਚਰਜ਼' ਅਤੇ 'ਪਨੋਰਮਾ ਸਟੂਡਿਓਜ' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਗਈ ਇਸ ਕਾਮੇਡੀ ਡ੍ਰਾਮੈਟਿਕ ਫਿਲਮ 'ਕੈਰੀ ਆਨ ਜੱਟਾ' ਦੀ ਨਵੀਂ ਫ੍ਰੈਂਚਾਇਜ਼ੀ ਦੇ ਰੂਪ ਵਿੱਚ ਸਾਹਮਣੇ ਆਵੇਗੀ, ਜਿਸ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਸਹਿ ਨਿਰਮਾਣਕਾਰ ਮੁਰਲੀਧਰ ਛਾਤਵਾਨੀ, ਸੰਜੀਵ ਜੋਸ਼ੀ, ਭਾਨਾ ਲਾ, ਵਿਨੋਦ ਅਸਵਾਲ ਹਨ, ਜਦਕਿ ਜੇਕਰ ਸਟਾਰ ਕਾਸਟ ਦੀ ਗੱਲ ਕਰੀਏ ਇਸ ਵਿੱਚ ਗਿੱਪੀ ਗਰੇਵਾਲ, ਸੁਨੀਲ ਗਰੋਵਰ, ਸਰਗੁਣ ਮਹਿਤਾ, ਜੈਸਮੀਨ ਭਸੀਨ ਲੀਡਿੰਗ ਭੂਮਿਕਾਵਾਂ ਨਿਭਾਅ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਆਦਿ ਜਿਹੇ ਮੰਨੇ ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਰੋਲਜ਼ ਵਿੱਚ ਨਜ਼ਰ ਆਉਣਗੇ।

ਹਾਲੀਆ ਸਮੇਂ ਦੌਰਾਨ ਸਾਹਮਣੇ ਆਈ ਅਤੇ ਪੰਜਾਬੀ ਫਿਲਮ ਨਿਰਦੇਸ਼ਕ ਮਾਨਵ ਸ਼ਾਹ ਵੱਲੋਂ ਨਿਰਦੇਸ਼ਿਤ ਕੀਤੀ 'ਯੂਨਾਈਟਡ ਕੱਚੇ' ਨਾਲ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਅਦਾਕਾਰ ਸੁਨੀਲ ਗਰੋਵਰ, ਜੋ 'ਜੀ5' ਉਤੇ ਸਟ੍ਰੀਮ ਹੋਈ ਅਤੇ ਅਪਾਰ ਕਾਮਯਾਬ ਰਹੀ, ਜਿਸ ਨੂੰ ਦੇਸ਼-ਵਿਦੇਸ਼ ਵੱਸਦੇ ਪ੍ਰਵਾਸੀ ਪੰਜਾਬੀਆਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ।

ਨੈੱਟਫਲਿਕਸ ਦੀ ਮਸ਼ਹੂਰ ਕਾਮੇਡੀ ਸੀਰੀਜ਼ 'ਦਾ ਕਪਿਲ ਸ਼ਰਮਾ ਸ਼ੋਅ' ਵਿੱਚ ਉਨ੍ਹਾਂ ਦੀ ਲੰਮੇਂ ਸਮੇਂ ਬਾਅਦ ਹੋਈ ਵਾਪਸੀ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਨਾਲ ਉਤਸ਼ਾਹਿਤ ਹੋਏ ਇਹ ਬਾਕਮਾਲ ਅਦਾਕਾਰ ਜਿੱਥੇ ਬਾਲੀਵੁੱਡ ਪ੍ਰੋਜੈਕਟਸ ਵਿੱਚ ਵੱਧ ਚੜ੍ਹ ਅਪਣੇ ਪ੍ਰਭਾਵ ਦਾ ਇਜ਼ਹਾਰ ਕਰਵਾ ਰਹੇ ਹਨ, ਉਥੇ ਸਮੇਂ ਦਰ ਸਮੇਂ ਪੰਜਾਬੀ ਸਿਨੇਮਾ ਵਿੱਚ ਵੀ ਅਪਣੇ ਨਯਾਬ ਅਭਿਨੈ ਦਾ ਪ੍ਰਗਟਾਵਾ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਸਾਹਮਣੇ ਆਉਣ ਜਾ ਰਹੀ ਹੈ ਉਕਤ ਪੰਜਾਬੀ ਫਿਲਮ, ਜਿਸ ਦੀ ਸ਼ੂਟਿੰਗ ਦਾ ਆਖਰੀ ਪੜਾਅ ਵੀ ਉਨ੍ਹਾਂ ਵੱਲੋਂ ਬੀਤੇ ਦਿਨੀਂ ਇੰਗਲੈਂਡ ਵਿਖੇ ਪੂਰਾ ਕਰ ਲਿਆ ਗਿਆ ਹੈ।

ABOUT THE AUTHOR

...view details