ਲੁਧਿਆਣਾ : ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਪੇਸ਼ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜਿੱਥੇ ਆਮ ਲੋਕਾਂ ਨੂੰ ਉਮੀਦਾਂ ਹਨ, ਉੱਥੇ ਹੀ ਕਾਰੋਬਾਰੀ ਵੀ ਇਸ ਬਜਟ ਨੂੰ ਲੈ ਕੇ ਕਾਫੀ ਉਤਸਾਹਿਤ ਹਨ ਅਤੇ ਨਜ਼ਰਾਂ ਟਿਕਾਈ ਬੈਠੇ ਹਨ। ਤੀਜੇ ਕਾਰਜਕਾਲ ਇਹ ਪਹਿਲਾ ਬਜਟ ਹੈ, ਇਸ ਕਰਕੇ ਉਮੀਦਾਂ ਵੀ ਵਿਸ਼ੇਸ਼ ਹਨ। ਲੁਧਿਆਣਾ ਪੂਰੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਸਾਇਕਲ ਬਣਾਉਂਦਾ ਹੈ ਅਤੇ ਵਿਸ਼ਵ ਦੇ ਵਿੱਚ ਭਾਰਤ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਸਾਈਕਲ ਬਣਾਉਣ ਵਾਲਾ ਮੁਲਕ ਹੈ।
ਲੁਧਿਆਣਾ ਦੇ ਵਿੱਚ ਸਾਈਕਲ ਕਾਰੋਬਾਰ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਪਰ ਲੁਧਿਆਣਾ ਦੇ ਸਾਇਕਲ ਕਾਰੋਬਾਰੀਆਂ ਦੇ ਮੁਤਾਬਿਕ ਕਰੋਨਾ ਤੋਂ ਬਾਅਦ ਸਾਈਕਲ ਨੇ ਇੰਡਸਟਰੀ ਹੇਠਾਂ ਜਾ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਡ ਸਾਇਕਲ ਮੈਨਫੈਕਚਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਜੀਐਸਟੀ ਜਿਨਾਂ ਮੁਲਕਾਂ ਦੇ ਵਿੱਚ ਲਾਗੂ ਕੀਤੀ ਗਈ ਹੈ। ਉੱਥੇ ਪੰਜ ਫੀਸਦੀ ਜਾਂ 7 ਫੀਸਦੀ ਤੋਂ ਜਿਆਦਾ ਟੈਕਸ ਨਹੀਂ ਹੈ ਪਰ ਇੱਥੇ 28 ਫੀਸਦੀ ਤੱਕ ਵੀ ਟੈਕਸ ਹਨ।
![LUDHIANA CYCLE INDUSTRY](https://etvbharatimages.akamaized.net/etvbharat/prod-images/30-01-2025/23437320_ghj.png)
ਟੈਕਸ ਵਿੱਚ ਬਦਲਾ
ਸਾਇਕਲ ਇੰਡਸਟਰੀ ਵੱਲੋਂ ਮੰਗ ਕੀਤੀ ਗਈ ਹੈ ਕਿ ਜੀਐਸਟੀ ਦਰਾਂ ਦੇ ਵਿੱਚ ਜੋ ਵੱਖ-ਵੱਖ ਸਲੈਬ ਹਨ ਉਹਨਾਂ ਨੂੰ ਸੌਖੇ ਢੰਗ ਦੇ ਨਾਲ ਇੱਕ ਕਰਕੇ ਲਾਗੂ ਕੀਤਾ ਜਾਣਾ ਚਾਹੀਦਾ ਹੈ। ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਜੀਐਸਟੀ ਦੀਆਂ ਦਰਾਂ ਦੇ ਵਿੱਚ ਬਹੁਤ ਫਰਕ ਹੈ, ਜਿਸ ਕਰਕੇ ਟੈਕਸ ਸਲੈਬ ਜਿਆਦਾ ਹੈ। ਉਹਨਾਂ ਕਿਹਾ ਕਿ ਜੀਐਸਟੀ ਦੀ ਸਲੈਬ ਇੱਕ ਸਾਰ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰਾਅ ਮਟੀਰੀਅਲ ਤੇ ਟੈਕਸ ਘੱਟ ਹੋਣਾ ਚਾਹੀਦਾ ਹੈ ਤਾਂ ਜੋ ਜਦੋਂ ਕੋਈ ਵੀ ਮਾਲ ਬਣ ਕੇ ਤਿਆਰ ਹੋ ਜਾਂਦਾ ਹੈ ਤਾਂ ਉਸ ਦੀ ਗੁਣਵੱਤਾ ਦੇ ਮੁਤਾਬਿਕ ਉਸ ਦੇ ਜੀਐਸਟੀ ਜਾਂ ਫਿਰ ਕਿਸੇ ਕਿਸਮ ਦਾ ਟੈਕਸ ਲਗਾਇਆ ਜਾਵੇ। ਉਹਨਾਂ ਕਿਹਾ ਕਿ ਰਾਅ ਮਟੀਰੀਅਲ ਲਗਾਤਾਰ ਮਹਿੰਗੇ ਹੋ ਰਹੇ ਹਨ, ਜਿਸ ਦਾ ਅਸਰ ਸਿੱਧੇ ਤੌਰ ਤੇ ਪ੍ਰੋਡਕਸ਼ਨ 'ਤੇ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰੋਡਕਸ਼ਨ ਪਹਿਲਾਂ ਨਾਲੋਂ ਕਾਫੀ ਘੱਟ ਗਈ ਹੈ। ਜਿਸ ਦਾ ਨੁਕਸਾਨ ਸਰਕਾਰ ਨੂੰ ਵੀ ਹੋ ਰਿਹਾ ਹੈ ਕਿਉਂਕਿ ਜਿੰਨੀ ਪ੍ਰੋਡਕਸ਼ਨ ਹੋਵੇਗੀ ਉਨੀ ਜੀਐਸਟੀ ਸਰਕਾਰ ਨੂੰ ਜਿਆਦਾ ਪ੍ਰਾਪਤ ਹੋਵੇਗੀ।
![LUDHIANA CYCLE INDUSTRY](https://etvbharatimages.akamaized.net/etvbharat/prod-images/30-01-2025/23437320_kjk-2.png)
ਤਜਵੀਜ਼ਾਂ ਨੂੰ ਕੀਤਾ ਨਜ਼ਰ ਅੰਦਾਜ਼
ਯੂਨਾਈਟਡ ਸਾਇਕਲ ਪਾਰਟਸ ਮੈਨੀਫੈਕਚਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਜਦੋਂ ਵੀ ਬਜਟ ਬਣਾਉਣਾ ਹੁੰਦਾ ਹੈ ਜਾਂ ਫਿਰ ਕੋਈ ਬਦਲਾ ਕਰਨੀ ਹੁੰਦੇ ਹਨ। ਇੰਡਸਟਰੀ ਤੋਂ ਰੈਕਮੈਂਡੇਸ਼ਨ ਲੈਣੀਆਂ ਬਹੁਤ ਜਰੂਰੀ ਹਨ ਉਹਨਾਂ ਕਿਹਾ ਕਿ ਸਰਕਾਰ ਸਾਡੇ ਕੋਲੋਂ ਤਜਵੀਜ਼ਾ ਮੰਗਦੀ ਹੈ, ਪਰ ਉਹਨਾਂ ਨੂੰ ਸਹੀ ਢੰਗ ਦੇ ਨਾਲ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਭਾਵ ਕਿ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਉਹਨਾਂ ਕਿਹਾ ਕਿ ਜਿਹੜੀਆਂ ਵੱਖ-ਵੱਖ ਐਸੋਸੀਏਸ਼ਨਾਂ ਬਣੀਆਂ ਹੋਈਆਂ ਹਨ ਉਹਨਾਂ ਦੇ ਨਾਲ ਸਰਕਾਰ ਦੇ ਨੁਮਾਇੰਦਿਆਂ ਨੂੰ ਬੈਠਕ ਕਰਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ।
![LUDHIANA CYCLE INDUSTRY](https://etvbharatimages.akamaized.net/etvbharat/prod-images/30-01-2025/23437320_kjk.png)
ਇੰਪੋਰਟ ਡਿਊਟੀ ਵਧਾਉਣ ਦੀ ਮੰਗ
ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਚਾਈਨਾ ਦੀ ਬਹੁਤ ਵੱਡੀ ਮਾਰ ਭਾਰਤ ਤੇ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਚਾਈਨਾ ਤੋਂ ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਵਿੱਚ ਇੰਪੋਰਟ ਹੋ ਰਹੀ ਹੈ, ਭਾਵੇਂ ਉਹ ਕੱਚਾ ਮਾਲ ਹੋਵੇ ਭਾਵੇਂ ਉਹ ਤਿਆਰ ਮਾਲ ਹੋਵੇ ਉਹਨਾਂ ਕਿਹਾ ਕਿ ਇਸ ਨਾਲ ਸਾਡੀ ਮੈਨੀਫੈਕਚਰਿੰਗ ਤੇ ਅਸਰ ਪੈ ਰਿਹਾ ਹੈ। ਸਾਡੀ ਪ੍ਰੋਡਕਸ਼ਨ ਜਿੰਨੀ ਘਟੇਗੀ ਸਰਕਾਰ ਨੂੰ ਰੈਵਨਿਊ ਨਾ ਘਟੇਗਾ ਉਹਨਾਂ ਕਿਹਾ ਕਿ ਇਸ ਤੇ ਠੱਲ ਪਾਉਣ ਦੇ ਲਈ ਸਰਕਾਰ ਨੂੰ ਇਮਪੋਰਟ ਡਿਊਟੀ ਵਧਾਉਣੀ ਚਾਹੀਦੀ ਹੈ। ਕਿਉਂਕਿ ਜਿੰਨੀ ਇਮਪੋਰਟ ਜਿਆਦਾ ਹੋਵੇਗੀ ਉਹਨਾਂ ਘਰੇਲੂ ਇੰਡਸਟਰੀ ਨੂੰ ਨੁਕਸਾਨ ਹੋਵੇਗਾ ਉਹਨਾਂ ਕਿਹਾ ਕਿ ਇੰਡਸਟਰੀ ਨੂੰ ਬਚਾਉਣ ਲਈ ਸਰਕਾਰ ਨੂੰ ਇਸ ਤੇ ਠੱਲ ਪਾਉਣੀ ਪਵੇਗੀ।
![LUDHIANA CYCLE INDUSTRY](https://etvbharatimages.akamaized.net/etvbharat/prod-images/30-01-2025/23437320_ghj.png)
- ਨਸ਼ਾ ਤਸਕਰਾਂ ਦੀਆਂ ਵਧ ਰਹੀਆਂ ਜ਼ਮਾਨਤਾਂ ਪੰਜਾਬ ਸਰਕਾਰ ਦੀ ਨਾਕਾਮੀ, ਹਾਈ ਕੋਰਟ ਨੇ ਪ੍ਰਗਟਾਈ ਚਿੰਤਾ
- ਸ਼ਰੇਆਮ ਗੁੰਡਾਗਰਦੀ ! ਨੌਜਵਾਨਾਂ ਨੇ ਇੱਕ ਘਰ 'ਤੇ ਡੰਡੇ ਅਤੇ ਪੱਥਰਾਂ ਨਾਲ ਕੀਤਾ ਹਮਲਾ, ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਕੀਤੀ ਅਪਲੋਡ
- ਆਮ ਆਦਮੀ ਕਲੀਨਿਕਾਂ ਦੇ ਬਦਲੇ ਨਾਂ ਪਰ ਪਰਚੀਆਂ ਓਹੀ; ਭਾਜਪਾ ਨੇ ਚੁੱਕੇ ਸਵਾਲ, ਕਿਹਾ- ਇਹ ਕਿਸ ਤਰ੍ਹਾਂ ਦੀ ਰਾਜਨੀਤੀ
- ਹੈਰਾਨੀਜਨਕ ! ਚਪੜਾਸੀ ਦੀਆਂ 8 ਅਸਾਮੀਆਂ ਲਈ ਉੱਚ ਡਿਗਰੀ ਵਾਲੇ 3700 ਨੌਜਵਾਨਾਂ ਨੇ ਦਿੱਤੀਆਂ ਅਰਜ਼ੀਆਂ