ਚੰਡੀਗੜ੍ਹ: 'ਦੂਜੀ ਵਾਰ ਪਿਆਰ', 'ਮੰਮੀ ਨੂੰ ਪਸੰਦ' ਅਤੇ 'ਜੱਟ ਦਿਸਦਾ' ਵਰਗੇ ਗੀਤਾਂ ਲਈ ਜਾਣੀ ਜਾਂਦੀ ਸੁਨੰਦਾ ਸ਼ਰਮਾ ਇਸ ਸਮੇਂ ਆਪਣੀ ਇੱਕ ਤਾਜ਼ਾ ਸਾਂਝੀ ਕੀਤੀ ਵੀਡੀਓ ਕਾਰਨ ਕਾਫੀ ਚਰਚਾ ਬਟੋਰ ਰਹੀ ਹੈ, ਜਿਸ ਵਿੱਚ ਅਦਾਕਾਰਾ ਇਸ ਸਾਲ ਨਾਲ ਸੰਬੰਧਿਤ ਇੱਕ ਚੀਜ਼ ਸਾਂਝੀ ਕਰਦੀ ਨਜ਼ਰ ਆ ਰਹੀ ਹੈ।
ਜੀ ਹਾਂ, ਦਰਅਸਲ ਅਦਾਕਾਰਾ ਦੁਆਰਾ ਸਾਂਝੀ ਕੀਤੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਕਾਲੇ ਕੋਟ ਵਿੱਚ ਪਹਿਲਾਂ ਹੱਸਦੀ ਅਤੇ ਫਿਰ ਅਚਾਨਕ ਰੌਂਦੀ ਨਜ਼ਰੀ ਪੈਂਦੀ ਹੈ, ਇਸ ਵੀਡੀਓ ਦੇ ਉਤੇ ਅਦਾਕਾਰਾ ਨੇ "ਅੰਦਾਜ਼ਾ ਲਗਾਓ ਕਿ ਕੌਣ ਇਸ ਸਾਲ ਨੂੰ ਦੁਬਾਰਾ ਸਿੰਗਲ ਹੀ ਖਤਮ ਕਰ ਰਿਹਾ ਹੈ" ਲਿਖਿਆ ਹੈ। ਇਸ ਤੋਂ ਇਲਾਵਾ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਓਹ ਹੋ...ਇਸ ਵਾਰ ਵੀ ਰਹਿ ਗਏ, ਆਹ ਸਾਲ ਵੀ ਗਿਆ।' ਹਾਲਾਂਕਿ ਇਥੇ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਅਦਾਕਾਰਾ ਨੇ ਸਿਰਫ਼ ਮੌਜ-ਮਸਤੀ ਲਈ ਬਣਾਈ ਹੈ।
ਵੀਡੀਓ ਦੇਖ ਕੇ ਕੀ ਬੋਲੇ ਦਰਸ਼ਕ