ਪੰਜਾਬ

punjab

ETV Bharat / entertainment

ਆਖ਼ਰ ਕਿਸ ਕਾਰਨ ਗਾਇਕ ਸਿੰਗਾ ਦਾ ਹੋਇਆ ਇਹ ਹਾਲ, ਪ੍ਰਸ਼ੰਸਕਾਂ ਨੇ ਜਤਾਈ ਚਿੰਤਾ, ਬੋਲੇ-ਚੰਗਾ ਭਲਾ ਹੁੰਦਾ ਸੀ... - POLLYWOOD LATEST NEWS

ਹਾਲ ਹੀ ਵਿੱਚ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦੇ ਅੰਦਰ ਕਾਫੀ ਸੁਆਲ ਪੈਦਾ ਕਰ ਰਹੀਆਂ ਹਨ।

Singer Singga
Singer Singga (Instagram)

By ETV Bharat Entertainment Team

Published : Nov 26, 2024, 3:09 PM IST

ਚੰਡੀਗੜ੍ਹ: 'ਸਿੰਗਾ ਬੋਲਦਾ', 'ਫੋਟੋ' ਅਤੇ 'ਸੈਮ ਸੈਮ' ਵਰਗੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫੀ ਮਸ਼ਹੂਰ ਹਨ ਗਾਇਕ ਸਿੰਗਾ, ਜੋ ਇਸ ਸਮੇਂ ਆਪਣੀਆਂ ਤਾਜ਼ਾ ਸ਼ੇਅਰ ਕੀਤੀਆਂ ਫੋਟੋਆਂ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਫੋਟੋਆਂ ਵਿੱਚ ਕੀ ਹੈ ਖਾਸ

ਦਰਅਸਲ, ਪਿਛਲੇ ਇੱਕ ਮਹੀਨੇ ਤੋਂ ਗਾਇਕ ਸਿੰਗਾ ਲਗਾਤਾਰ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉਤੇ ਕੁੱਝ ਫੋਟੋਆਂ ਸਾਂਝੀਆਂ ਕਰ ਰਹੇ ਹਨ, ਜਿਸ ਵਿੱਚ ਗਾਇਕ ਦਾ ਮੂੰਹ ਬੁੱਝਿਆ-ਬੁੱਝਿਆ ਅਤੇ ਕਿਸੇ ਬਿਮਾਰੀ ਤੋਂ ਪੀੜਤ ਲੱਗ ਰਿਹਾ ਹੈ। ਹੁਣ ਗਾਇਕ ਦੁਆਰਾ ਤਾਜ਼ਾ ਸਾਂਝੀਆਂ ਕੀਤੀਆਂ ਤਸਵੀਰਾਂ ਹੋਰ ਵੀ 'ਖ਼ਤਰਨਾਕ' ਹਨ, ਜਿੰਨ੍ਹਾਂ ਨੂੰ ਦੇਖ ਕੇ ਪਹਿਲਾਂ ਤਾਂ ਪ੍ਰਸ਼ੰਸਕ ਚਿੰਤਾ ਵਿੱਚ ਆ ਗਏ, ਪਰ ਜਦੋਂ ਗਾਇਕ ਨੇ ਖੁਦ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਤਾਂ ਜਾ ਕੇ ਪ੍ਰਸ਼ੰਸਕਾਂ ਲਈ ਇਸ ਸੰਬੰਧੀ ਸੁੱਖ ਦਾ ਸਾਹ ਲਿਆ।

ਹੁਣ ਜੇਕਰ ਫੋਟੋਆਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਫੋਟੋਆਂ ਵਿੱਚ ਗਾਇਕ ਸਿੰਗਾ ਦਾ ਚਿਹਰਾ ਕਾਫੀ ਬਦਸੂਰਤ ਲੱਗ ਰਿਹਾ ਹੈ, ਤਸਵੀਰਾਂ ਵਿੱਚ ਗਾਇਕ ਨੇ 'ਮੈਲਾ' ਜਿਹਾ ਸ਼ਾਲ ਲਿਆ ਹੋਇਆ ਹੈ ਅਤੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਗਾਇਕ ਨੂੰ ਕੋਈ ਬਿਮਾਰੀ ਹੋ ਗਈ ਹੋਵੇ।

ਕੀ ਹੈ ਇੰਨ੍ਹਾਂ ਫੋਟੋਆਂ ਦੀ ਸੱਚਾਈ

ਤੁਹਾਨੂੰ ਦੱਸ ਦੇਈਏ ਕਿ ਇਹ ਫੋਟੋਆਂ ਗਾਇਕ ਦੀ ਨਵੀਂ ਆ ਰਹੀ ਫਿਲਮ 'ਫੱਕਰ' ਦੀਆਂ ਹਨ, ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਗਾਇਕ ਦਾ ਕਿਰਦਾਰ ਕਾਫੀ ਅਨੌਖਾ ਹੈ, ਜਿਸ ਦਾ ਪ੍ਰਸ਼ੰਸਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ਵਿੱਚ ਫਿਲਮ ਦੇ ਪਲਾਂਟ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ।

ਫੋਟੋਆਂ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਹੁਣ ਇੰਨਾ ਫੋਟੋਆਂ ਉਤੇ ਪ੍ਰਸ਼ੰਸਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਇੱਕ ਨੇ ਲਿਖਿਆ, 'ਲੱਗਦਾ ਸਿੰਗਾ ਵੀ ਟੂਣੇ ਟਾਮਣ ਕਰਨ ਲੱਗ ਪਿਆ।' ਇੱਕ ਹੋਰ ਨੇ ਲਿਖਿਆ, 'ਚੰਗਾ ਭਲਾ ਹੁੰਦਾ ਸੀ ਪਹਿਲਾਂ...ਪਤਾ ਨੀ ਕਿੱਥੋਂ ਟੂਣਾ ਟੱਪ ਗਿਆ।' ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਗਾਇਕ ਦੀ ਆਉਣ ਵਾਲੀ ਫਿਲਮ ਲਈ ਉਤਸ਼ਾਹ ਦਿਖਾਇਆ।

ਇਹ ਵੀ ਪੜ੍ਹੋ:

ABOUT THE AUTHOR

...view details