ਨਵੀਂ ਦਿੱਲੀ: ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਦੇ ਗਾਹਕਾਂ ਨੂੰ ਫਿਸ਼ਿੰਗ ਘੁਟਾਲੇ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿੱਥੇ ਧੋਖੇਬਾਜ਼ ਉਨ੍ਹਾਂ ਦੇ ਪੈਨ ਕਾਰਡ ਦੇ ਵੇਰਵੇ ਅਪਡੇਟ ਕਰਨ ਲਈ ਉਨ੍ਹਾਂ ਨੂੰ ਫਰਜ਼ੀ ਸੰਦੇਸ਼ ਭੇਜ ਰਹੇ ਹਨ। ਇਨ੍ਹਾਂ ਸੰਦੇਸ਼ਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ਦੇ ਬੈਂਕ ਖਾਤੇ ਬਲਾਕ ਕਰ ਦਿੱਤੇ ਜਾਣਗੇ। ਮੈਸੇਜਾਂ ਵਿੱਚ ਸ਼ੱਕੀ ਲਿੰਕ ਵੀ ਹੁੰਦੇ ਹਨ, ਜੋ ਕਿ ਅਣਦੇਖੀ ਉਪਭੋਗਤਾਵਾਂ ਨੂੰ ਘੋਟਾਲੇ ਦੀਆਂ ਵੈਬਸਾਈਟਾਂ ਵੱਲ ਲੈ ਜਾਂਦੇ ਹਨ।
Keep your finances secure with safe digital banking practices! Regularly update passwords, avoid fake customer care numbers, monitor your accounts, and avoid suspicious links. Be cautious with public Wi-Fi, and always verify the authenticity of banking communications. Your… pic.twitter.com/nGBA9xvMHz
— India Post Payments Bank (@IPPBOnline) December 31, 2024
ਮੈਸੇਜ ਰਾਹੀ ਠੱਗੀ
ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਨੇ ਪੁਸ਼ਟੀ ਕੀਤੀ ਹੈ ਕਿ ਇਹ ਮੈਸੇਜ ਫਰਜ਼ੀ ਹਨ। ਇੰਡੀਆ ਪੋਸਟ ਨੇ ਕਿਹਾ ਹੈ ਕਿ ਉਹ ਅਜਿਹੇ ਅਲਰਟ ਨਹੀਂ ਭੇਜਦੀ ਹੈ ਅਤੇ ਲੋਕਾਂ ਨੂੰ ਸ਼ੱਕੀ ਲਿੰਕ 'ਤੇ ਕਲਿੱਕ ਨਾ ਕਰਨ ਜਾਂ ਕੋਈ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਹੈ।
Claim: The customer's India Post Payments bank account will be blocked within 24 hours if their Pan card is not updated. #PIBFactCheck:
— PIB Fact Check (@PIBFactCheck) January 4, 2025
❌ This claim is #Fake
➡️ @IndiaPostOffice never sends any such messages
➡️ Never share your personal & bank details with anyone pic.twitter.com/B7CEdp0g2f
ਇੰਡੀਆ ਪੋਸਟ ਕਦੇ ਅਜਿਹੇ ਮੈਸੇਜ ਨਹੀਂ ਭੇਜਦੀ
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ, PIB ਨੇ ਸਪੱਸ਼ਟ ਕੀਤਾ ਕਿ ਜੇਕਰ ਪੈਨ ਵੇਰਵਿਆਂ ਨੂੰ ਅਪਡੇਟ ਨਹੀਂ ਕੀਤਾ ਜਾਂਦਾ ਹੈ ਤਾਂ IPPB ਖਾਤਿਆਂ ਨੂੰ 24 ਘੰਟਿਆਂ ਦੇ ਅੰਦਰ ਬਲਾਕ ਕਰ ਦਿੱਤਾ ਜਾਵੇਗਾ, ਇਹ ਦਾਅਵਾ ਗਲਤ ਹੈ। ਇੰਡੀਆ ਪੋਸਟ ਕਦੇ ਵੀ ਅਜਿਹੇ ਮੈਸੇਜ ਨਹੀਂ ਭੇਜਦੀ।
ਗਾਹਕਾਂ ਨੂੰ ਰੱਖਣਾ ਚਾਹੀਦਾ ਖਾਸ ਧਿਆਨ -
- ਗਾਹਕਾਂ ਨੂੰ ਬੈਂਕ ਦੇ ਨਾਮ ਤੋਂ ਆਇਆ ਕੋਈ ਵੀ ਮੈਸੇਜ ਜਾਂ ਕਾਲ ਰਾਹੀ ਆਪਣੀ ਕੋਈ ਵੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਹੈ।
- ਬੈਂਕਾਂ ਦੇ ਨਾਮ ਤੋਂ ਆਏ ਮੈਸੇਜ ਉੱਤੇ ਉਸ ਸਮੇਂ ਰਿਐਕਟ ਕਰਨ ਦੀ ਬਜਾਏ, ਉਸ ਨੂੰ ਇਗਨੋਰ ਕਰਨਾ ਚਾਹੀਦਾ ਹੈ।
- ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੋਵੇ, ਤਾਂ ਗਾਹਕ ਨੂੰ ਸਿੱਧਾ ਬੈਂਕ ਵਿੱਚ ਜਾਣਾ ਚਾਹੀਦਾ ਹੈ ਅਤੇ ਪੂਰੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ।