ETV Bharat / state

ਸਾਦਾ ਵਿਆਹ ਕਰਨ ਵਾਲਿਆਂ ਲਈ ਪੰਚਾਇਤ ਦਾ ਖਾਸ ਆਫਰ, ਸ਼ਰਤਾਂ ਲਾਗੂ, ਮਿਲੇਗਾ ਨਕਦ ਇਨਾਮ - SHAGUN SCHEME

ਸਾਦਾ ਵਿਆਹ ਕਰਨ ਵਾਲਿਆਂ ਨੂੰ ਗ੍ਰਾਮ ਪੰਚਾਇਤ ਬੱਲੋਂ ਦਵੇਗੀ 21 ਹਜ਼ਾਰ ਰੁਪਏ। 7 ਮੈਂਬਰੀ ਕਮੇਟੀ ਜਾਂਚ ਕਰੇਗੀ, ਰਿਪੋਰਟ ਬਣਾਏਗੀ, ਫਿਰ ਇਨਾਮ ਦੀ ਵਾਰੀ। ਜਾਣੋ ਸ਼ਰਤਾਂ।

Gram Panchayat Baloh Shagun Scheme
ਸਾਦਾ ਵਿਆਹ ਕਰਨ ਵਾਲਿਆਂ ਪੰਚਾਇਤ ਦਾ ਖਾਸ ਆਫਰ ... (ETV Bharat)
author img

By ETV Bharat Punjabi Team

Published : 11 hours ago

ਬਠਿੰਡਾ : ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਨੇੜਲੇ ਪਿੰਡ ਬੱਲੋ ਦੀ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਪਿੰਡ ਨੂੰ ਨਸ਼ਾ ਰਹਿਤ ਅਤੇ ਵਿਆਹਾਂ ਵਿੱਚ ਹੁੰਦੀ ਸ਼ੋਸ਼ੇਬਾਜ਼ੀ ਖ਼ਤਮ ਕਰਨ ਲਈ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਗ੍ਰਾਮ ਪੰਚਾਇਤ ਬੱਲੋਂ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਆਮ ਇਜਲਾਸ ਦੀ ਮੀਟਿੰਗ ਵਿੱਚ ਵਿਆਹਾਂ ਉੱਤੇ ਹੁੰਦੇ ਫਜੂਲ ਖ਼ਰਚੇ ਰੋਕਣ ਲਈ ਸਾਦੇ ਢੰਗ ਨਾਲ ਵਿਆਹ ਕਰਨ ਦੀ ਚੇਟਕ ਲਾਉਣ ਲਈ ਗ੍ਰਾਮ ਸਭਾ ਦੇ ਮੈਬਰਾਂ ਦੀ ਸਹਿਮਤੀ ਨਾਲ ਅਹਿਮ ਫੈਸਲਾ ਲੈਂਦਿਆ ਮਤਾ ਪਾਸ ਕੀਤਾ ਗਿਆ ਹੈ।

ਸਾਦਾ ਵਿਆਹ ਕਰਨ ਵਾਲਿਆਂ ਪੰਚਾਇਤ ਦਾ ਖਾਸ ਆਫਰ ... (ETV Bharat)

ਮਤੇ ਵਿੱਚ ਕਿਹੜੀਆਂ ਸ਼ਰਤਾਂ ?

ਪਿੰਡ ਬੱਲੋਂ ਦਾ, ਜੇਕਰ ਕੋਈ ਵੀ ਪਰਿਵਾਰ ਨਸ਼ਾ ਰਹਿਤ ਅਤੇ ਬਗੈਰ ਡੀਜੇ ਦੇ ਸਾਦੇ ਢੰਗ ਨਾਲ ਵਿਆਹ ਕਰੇਗਾ ਤਾਂ ਪੰਚਾਇਤ 21 ਹਜ਼ਾਰ ਰੁਪਏ ਦਾ ਸ਼ਗਨ ਦੇਵੇਗੀ। ਪੈਲੇਸਾਂ ਦੀ ਬਜਾਏ ਘਰ ਜਾਂ ਖੁਲ੍ਹੇ ਵਿੱਚ ਅਰੇਂਜਮੈਂਟ ਕਰਕੇ ਵਿਆਹ ਕੀਤਾ ਜਾ ਸਕਦਾ ਹੈ, ਜਿੱਥੇ ਪੁਰਾਣੇ ਵਿਰਸੇ ਨੂੰ ਅਪਣਾਇਆ (Gram Panchayat Baloh Shagun Scheme) ਜਾਵੇ। ਲੋਕ ਹਿੱਤ ਦੇ ਭਲਾਈ ਕਾਰਜਾਂ ਉੱਤੇ ਹੋਣ ਵਾਲੇ ਖ਼ਰਚ ਅਤੇ ਤਰਨਜੋਤ ਗਰੁੱਪ ਅਤੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੋ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਇਸ ਦੀ ਜਿੰਮੇਵਾਰੀ ਲਈ ਗਈ।

Gram Panchayat Baloh Shagun Scheme
ਪਿੰਡ ਬੱਲੋ ਦੀ ਸਰਪੰਚ (ETV Bharat, ਗ੍ਰਾਫਿਕਸ ਟੀਮ)

ਕਿਉਂ ਲਿਆ ਗਿਆ ਇਹ ਫੈਸਲਾ

ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵੱਲੋਂ ਪਹਿਲਾਂ ਵੀ ਪਿੰਡ ਵਿੱਚ ਲੋਕ ਭਲਾਈ ਕਾਰਜ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਕਿ ਸਾਦੇ ਵਿਆਹ ਕਰਨ ਵਾਲੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ 21,000 ਰੁਪਏ ਸ਼ਗਨ ਵਜੋਂ ਦਿੱਤੇ ਜਾਣਗੇ। ਇਸ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਵਧੇਗੀ, ਉੱਥੇ ਹੀ ਪੁਰਾਤਨ ਵਿਰਸੇ ਨੂੰ ਮੁੜ ਉਭਾਰਨ ਵਿੱਚ ਸਹਿਯੋਗ ਮਿਲੇਗਾ ਅਤੇ ਪਿੰਡ ਵਿੱਚ ਲੜਾਈ ਝਗੜੇ ਵੀ ਘੱਟਣਗੇ।

ਸਾਦਾ ਵਿਆਹ ਹੋਇਆ ਜਾਂ ਨਹੀਂ, ਇਸ ਦੀ ਜਾਂਚ ਹੋਵੇਗੀ

ਪਿੰਡ ਬੱਲੋਂ ਦੇ ਪੰਚਾਇਤ ਸੈਕਟਰੀ ਪਰਮਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਨਵੀਂ ਚੁਣੀ ਪੰਚਾਇਤ ਵੱਲੋਂ ਵਿਆਹਾਂ ਵਿੱਚ ਹੁੰਦੇ ਫਜ਼ੂਲ ਖ਼ਰਚ ਨੂੰ ਰੋਕਿਆ ਜਾ ਸਕੇ ਅਤੇ ਸ਼ਰਾਬ ਤੇ ਡੀਜੀ ਜੋ ਕਿ ਕਈ ਵਾਰ ਲੜਾਈ ਝਗੜੇ ਦਾ ਕਾਰਨ ਬਣਦੇ ਹਨ, ਨੂੰ ਬੰਦ ਕਰਕੇ ਸਾਦੇ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਪਿੰਡ ਦੀ ਪੰਚਾਇਤ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਬਕਾਇਦਾ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਜਾਂਚ ਕਰਨ ਉਪਰੰਤ ਇਹ ਸ਼ਗਨ ਦਿੱਤਾ ਜਾਵੇਗਾ।

Gram Panchayat Baloh Shagun Scheme
ਪਿੰਡ ਬੱਲੋ ਦੀ ਨਵੀਂ ਚੁਣੀ ਗਈ ਗ੍ਰਾਮ ਪੰਚਾਇਤ ਤੇ ਪਿੰਡ ਵਾਸੀ (ETV Bharat)

ਪਿੰਡ ਵਿੱਚ ਪਹਿਲਾਂ ਵੀ ਵਿੱਢੇ ਗਏ ਕਈ ਲੋਕ ਹਿਤ ਉਪਰਾਲੇ

ਪਿੰਡ ਵਾਸੀ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਪਹਿਲਾਂ ਵੀ ਅਜਿਹੇ ਕਾਰਜ ਹੁੰਦੇ ਰਹੇ ਹਨ, ਚਾਹੇ ਉਹ ਪਿੰਡ ਦੇ ਬਜ਼ੁਰਗਾਂ ਨੂੰ ਪੜਾਉਣਾ ਹੋਵੇ, ਪਿੰਡ ਵਿੱਚੋਂ ਪਲਾਸਟਿਕ ਇਕੱਠਾ ਕਰਕੇ ਉਸ ਬਦਲੇ ਗੁੜ ਦੇਣਾ ਹੋਵੇ, ਚਾਹੇ ਪਿੰਡ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਵਾਉਣ ਲਈ ਦਿੱਲੀ ਭੇਜਣਾ ਹੋਵੇ ਆਦਿ ਵਰਗੇ ਅਜਿਹੇ ਕਈ ਫੈਸਲੇ ਗੁਰਮੀਤ ਸਿੰਘ ਮਾਨ ਸੇਵਾ ਸੋਸਾਇਟੀ ਵੱਲੋਂ ਪਹਿਲਾਂ ਵੀ ਲਏ ਜਾਂਦੇ ਰਹੇ ਹਨ। ਹੁਣ ਸਾਦੇ ਵਿਆਹ ਕਰਨ ਵਾਲਿਆਂ ਨੂੰ 21,000 ਸ਼ਗਨ ਦੇਣ ਦੇ ਉਪਰਾਲੇ ਦੀ ਸਾਰਾ ਪਿੰਡ ਸ਼ਲਾਘਾ ਕਰ ਰਿਹਾ ਹੈ। ਇਸ ਨਾਲ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਬਣੇਗੀ ਅਤੇ ਵਿਆਹਾਂ ਤੇ ਹੁੰਦੇ ਫਜੂਲ ਖ਼ਰਚ ਉੱਤੇ ਵੀ ਖੜੋਤ ਆਵੇਗੀ। ਫਾਲਤੂ ਦੀ ਸ਼ੋਸ਼ੇਬਾਜ਼ੀ ਵੀ ਬੰਦ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.