ਫਰੀਦਕੋਟ: ਪੰਜਾਬੀ ਸੰਗ਼ੀਤਕ ਵੀਡੀਓਜ਼ ਦੇ ਖੇਤਰ ਵਿੱਚ ਮਸ਼ਹੂਰ ਚਿਹਰੇ ਵਜੋ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਵਿੱਚ ਸਫ਼ਲ ਰਹੀ ਮਾਡਲ ਅਤੇ ਅਦਾਕਾਰਾ ਸਰੁਸ਼ਟੀ ਮਾਨ ਨਵੇਂ ਸਾਲ 2025 ਦੀ ਅਪਣੀ ਸ਼ੁਰੂਆਤ ਨੂੰ ਹੋਰ ਵੀ ਪ੍ਰਭਾਵੀ ਰੰਗ ਦੇਣ ਜਾ ਰਹੀ ਹੈ। ਅਦਾਕਾਰਾ ਸਰੁਸ਼ਟੀ ਮਾਨ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਨਵੇਂ ਮਿਊਜ਼ਿਕ ਵੀਡੀਓ 'ਡਿਫੈਂਡਰ' ਰਾਹੀ ਕਰਨ ਜਾ ਰਹੀ ਹੈ।
ਗੀਤ 'ਡਿਫੈਂਡਰ' ਦੀ ਰਿਲੀਜ਼ ਮਿਤੀ
ਅਦਾਕਾਰਾ ਸ਼ਰੁਸ਼ਟੀ ਮਾਨ ਦੇ ਨਵੇਂ ਗੀਤ 'ਡਿਫੈਂਡਰ' ਦੀ ਰਿਲੀਜ਼ ਮਿਤੀ ਵੀ ਸਾਹਮਣੇ ਆ ਗਈ ਹੈ। ਇਹ ਗੀਤ 3 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਐਮ.ਪੀ 3 ਅਤੇ ਜੀ.ਕੇ ਡਿਜੀਟਲ ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਸੰਗ਼ੀਤਕ ਵੀਡੀਓ ਸਬੰਧਤ ਗੀਤ ਨੂੰ ਅਵਾਜ਼ ਹਰਫ਼ ਚੀਮਾ ਅਤੇ ਸੁਦੇਸ਼ ਕੁਮਾਰੀ ਵੱਲੋ ਦਿੱਤੀ ਗਈ ਹੈ, ਜੋ ਅੱਜ ਕੱਲ ਚਰਚਿਤ ਅਤੇ ਫਨਕਾਰਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਹਨ।