ਚੰਡੀਗੜ੍ਹ: ਸ਼ੋਸ਼ਲ ਪਲੇਟਫ਼ਾਰਮ ਉਪਰ ਬਤੌਰ ਅਦਾਕਾਰ ਅੱਜਕੱਲ੍ਹ ਨਵੇਂ ਦਿਸਹਿੱਦੇ ਸਿਰਜ ਰਿਹਾ ਹੈ ਪਿੰਡੀ ਆਲਾ ਧੂਤਾ, ਜੋ ਹੁਣ ਸਿਨੇਮਾ ਅਤੇ ਪੰਜਾਬੀ ਫਿਲਮ ਉਦਯੋਗ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦਾ ਜਾ ਰਿਹਾ ਹੈ, ਜਿੰਨ੍ਹਾਂ ਦੇ ਲਗਾਤਾਰ ਹੋਰ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਪੰਜਾਬੀ ਵੈੱਬ ਸੀਰੀਜ਼ 'ਖੜ੍ਹਪੰਚ', ਜਿਸ ਵਿੱਚ ਉਹ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।
'ਟ੍ਰੋਲ ਪੰਜਾਬੀ' ਨੈੱਟਵਰਕ ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਪੰਜਾਬੀ ਵੈੱਬ ਸੀਰੀਜ਼ ਦਾ ਨਿਰਮਾਣ, ਲੇਖਨ, ਸੰਪਾਦਨ ਅਤੇ ਨਿਰਦੇਸ਼ਨ ਰੈਬੀ ਟਿਵਾਣਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਯਾਰ ਜਿਗਰੀ ਕਸੂਤੀ ਡਿਗਰੀ' ਅਤੇ 'ਯਾਰ ਚੱਲੇ ਬਾਹਰ' ਜਿਹੀਆਂ ਸੁਪਰ ਡੁਪਰ ਹਿੱਟ ਸੀਰੀਜ਼ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।
ਚਰਚਿਤ ਕ੍ਰਾਈਮ ਡ੍ਰਾਮਾ ਸੀਰੀਜ਼ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਉਕਤ ਵੈੱਬ ਸੀਰੀਜ਼ ਦੀ ਸਟਾਰ-ਕਾਸਟ ਵਿੱਚ ਅੰਮ੍ਰਿਤ ਅੰਬੀ, ਬੂਟਾ ਬੱਬਰ ਆਦਿ ਸ਼ੁਮਾਰ ਹਨ, ਜਿੰਨ੍ਹਾਂ ਨਾਲ ਕਾਫ਼ੀ ਚੁਣੌਤੀਪੂਰਨ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵੇਗਾ ਪਿੰਡੀ ਆਲਾ ਧੂਤਾ, ਜੋ ਇਸ ਵਿੱਚ ਅਪਣੀ ਕਾਮੇਡੀ ਇਮੇਜ ਤੋਂ ਇਕਦਮ ਹੱਟਵੇਂ ਕਿਰਦਾਰ ਵਿੱਚ ਹੈ, ਜਿਸ ਦੇ ਟ੍ਰੇਲਰ ਵਿੱਚ ਸਾਹਮਣੇ ਆਏ ਲੁੱਕ ਨੂੰ ਦਰਸ਼ਕਾਂ ਅਤੇ ਉਸ ਦੇ ਚਾਹੁੰਣ ਵਾਲਿਆ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
'ਜੱਟ ਬੀਟ ਰਿਕਾਰਡ' ਵੱਲੋਂ ਪੇਸ਼ ਕੀਤੀ ਜਾ ਰਹੀ 'ਮਾਲਦਾਰ ਛੜਾ' ਨਾਲ ਚਰਚਾ 'ਚ ਆਏ ਪਿੰਡੀ ਆਲਾ ਧੂਤਾ ਦੀ ਫਿਲਮੀ ਸਫਾਂ ਵਿੱਚ ਧਾਂਕ ਵੀ ਅੱਜਕੱਲ੍ਹ ਕਾਫ਼ੀ ਵੱਧਦੀ ਜਾ ਰਹੀ ਹੈ, ਜਿਸ ਦੇ 'ਜੱਟ ਐਂਡ ਜੂਲੀਅਟ 3' ਵਿੱਚ ਨਿਭਾਏ ਪ੍ਰਭਾਵੀ ਕਿਰਦਾਰ ਨੇ ਉਸ ਦੀ ਲੋਕਪ੍ਰਿਯਤਾ ਗ੍ਰਾਫ਼ ਨੂੰ ਹੋਰ ਪੁਖ਼ਤਗੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: