ਚੰਡੀਗੜ੍ਹ:ਪੰਜਾਬੀ ਸੰਗੀਤਕ ਖੇਤਰ ਵਿੱਚ ਬਤੌਰ ਗੀਤਕਾਰ ਕਈ ਨਵੇਂ ਅਯਾਮ ਸਿਰਜਣ ਵਿੱਚ ਕਾਮਯਾਬ ਰਹੇ ਹਨ ਕੁਲਦੀਪ ਕੰਡਿਆਰਾ, ਜੋ ਹੁਣ ਬਤੌਰ ਗਾਇਕ ਵੀ ਅਪਣੀ ਇੱਕ ਹੋਰ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸੱਜਿਆ ਗਾਣਾ 'ਲਿਫ਼ਾਫਾ ਖਾਲੀ' ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਜੈਸਨ ਥਿੰਦ' ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਦੀ ਰਚਨਾ ਵੀ ਕੁਲਦੀਪ ਕੰਡਿਆਰਾ ਵੱਲੋਂ ਖੁਦ ਕੀਤੀ ਗਈ ਹੈ, ਜਦਕਿ ਸੰਗੀਤ ਜੈਸਨ ਥਿੰਦ ਨੇ ਹੀ ਤਿਆਰ ਕੀਤਾ ਹੈ, ਜਿਸ ਦੀ ਕੰਪੋਜੀਸ਼ਨ ਦਾ ਸੰਯੋਜਨ ਬਰਕਤਜੀਤ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਸਮਾਜਿਕ ਤਾਣੇ 'ਚ ਉਲਝ ਰਹੀ ਅਜੌਕੀ ਇਨਸਾਨੀ ਮਾਨਸਿਕਤਾ ਨੂੰ ਭਾਵਪੂਰਨ ਬਿਆਨ ਕਰਦੇ ਉਕਤ ਖੂਬਸੂਰਤ ਗਾਣੇ ਨੂੰ 'ਕੇ ਕੇ ਰਿਕਾਰਡਜ਼' ਵੱਲੋਂ ਅਪਣੇ ਸੰਗੀਤਕ ਲੇਬਲ ਅਧੀਨ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ 15 ਨਵੰਬਰ ਨੂੰ ਵੱਡੇ ਪੱਧਰ ਉੱਪਰ ਰਿਲੀਜ਼ ਕੀਤਾ ਜਾਵੇਗਾ।