ਚੰਡੀਗੜ੍ਹ:ਪੰਜਾਬੀ ਗਾਇਕੀ ਦੇ ਸਿਖਰ ਦਾ ਆਨੰਦ ਮਾਣ ਰਹੇ ਨੇ ਅੱਜਕੱਲ੍ਹ ਗਾਇਕ ਸਤਿੰਦਰ ਸਰਤਾਜ, ਜਿੰਨ੍ਹਾਂ ਦੀ ਦੇਸ਼-ਵਿਦੇਸ਼ ਵਿੱਚ ਵੱਧ ਰਹੀ ਇਸੇ ਧਾਂਕ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਦਿੱਲੀ ਵਿਖੇ ਹੋਣ ਜਾ ਰਿਹਾ ਗ੍ਰੈਂਡ ਸ਼ੋਅ, ਜਿਸ ਦੌਰਾਨ ਉਹ ਅਪਣੇ ਕਈ ਹਿੱਟ ਗੀਤਾਂ ਦੀ ਪੇਸ਼ਕਾਰੀ ਕਰਨਗੇ।
"ਸਾ ਰੇ ਗਾ ਮਾ" ਵੱਲੋਂ ਵੱਡੇ ਪੱਧਰ ਉੱਪਰ ਆਯੋਜਿਤ ਕੀਤੇ ਜਾ ਰਹੇ ਇਸ ਕੰਸਰਟ ਦਾ ਆਯੋਜਨ 01 ਫ਼ਰਵਰੀ ਨੂੰ ਇੰਦਰਾ ਗਾਂਧੀ ਸਟੇਡੀਅਮ ਵਿਖੇ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਤਿਆਰੀਆਂ ਨੂੰ ਕਾਫ਼ੀ ਵੱਡੇ ਪੱਧਰ ਉੱਪਰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਬੱਬੂ ਮਾਨ, ਐਮੀ ਵਿਰਕ ਤੋਂ ਬਾਅਦ ਦਿੱਲੀ ਵਿਖੇ ਇਸ ਵਰ੍ਹੇ ਦੇ ਮੁੱਢਲੇ ਪੜਾਅ ਦੌਰਾਨ ਬੈਕ-ਟੂ-ਬੈਕ ਸੰਗੀਤਕ ਧਮਾਲਾਂ ਪਾਉਣ ਜਾ ਰਹੇ ਸਤਿੰਦਰ ਸਰਤਾਜ ਤੀਸਰੇ ਪੰਜਾਬੀ ਗਾਇਕ ਹੋਣਗੇ, ਜਿੰਨ੍ਹਾਂ ਦੀ ਗਾਇਕੀ ਦਾ ਆਨੰਦ ਮਾਣਨ ਲਈ ਰਾਜਧਾਨੀ ਨਿਵਾਸੀ ਕਾਫ਼ੀ ਉਤਾਵਲੇ ਨਜ਼ਰ ਆ ਰਹੇ ਹਨ।