ਪੰਜਾਬ

punjab

ETV Bharat / entertainment

ਹਿਮਾਚਲ ਪ੍ਰਦੇਸ਼ 'ਚ ਗਾਇਕ ਰਣਜੀਤ ਬਾਵਾ ਦਾ ਸ਼ੋਅ ਰੱਦ, ਸ਼ਰੇਆਮ ਭੜਕਿਆ ਗਾਇਕ, ਕਿਹਾ-ਸਾਨੂੰ ਕੋਈ ਕਮੀ ਨਹੀਂ ਪੰਜਾਬ ਵਿੱਚ... - SINGER RANJIT BAWA

ਗਾਇਕ ਰਣਜੀਤ ਬਾਵਾ ਦਾ ਨਾਲਾਗੜ੍ਹ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ, ਹੁਣ ਇਸ ਸੰਬੰਧੀ ਗਾਇਕ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।

Singer Ranjit Bawa
Singer Ranjit Bawa (Facebook @ Ranjit Bawa)

By ETV Bharat Entertainment Team

Published : Dec 15, 2024, 3:45 PM IST

ਚੰਡੀਗੜ੍ਹ:ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿੱਚ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਰੈੱਡ ਕਰਾਸ ਮੇਲਾ ਲਗਾਇਆ ਜਾ ਰਿਹਾ ਹੈ। ਇਹ ਮੇਲਾ 13 ਦਸੰਬਰ ਤੋਂ 15 ਦਸੰਬਰ ਤੱਕ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਪਹਿਲਾਂ ਪੰਜਾਬੀ ਗਾਇਕ ਰਣਜੀਤ ਬਾਵਾ ਪ੍ਰੋਫਾਰਮ ਕਰਨ ਜਾ ਰਹੇ ਸਨ, ਪਰ ਹਿੰਦੂ ਜਥੇਬੰਦੀਆਂ ਵੱਲੋਂ ਲਗਾਤਾਰ ਰੈਲੀਆਂ ਕਰਕੇ ਗਾਇਕ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਹੁਣ ਗਾਇਕ ਦਾ ਇਹ ਸ਼ੋਅ ਰੱਦ ਹੋ ਗਿਆ ਹੈ।

ਉਲੇਖਯੋਗ ਹੈ ਕਿ ਹਿੰਦੂ ਸੰਗਠਨਾਂ ਵੱਲੋਂ ਗਾਇਕ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਸੀ, ਕਿਉਂਕਿ ਗਾਇਕ ਨੇ ਕੁੱਝ ਸਮਾਂ ਪਹਿਲਾਂ ਗੀਤ 'ਮੇਰਾ ਕੀ ਕਸੂਰ' ਗਾਇਆ ਸੀ, ਜਿਸ ਵਿੱਚ ਕੁੱਝ ਗੱਲਾਂ ਤੋਂ ਹਿੰਦੂ ਸੰਗਠਨ ਵਾਲੇ ਨਾਰਾਜ਼ ਸਨ, ਜਿਸ 'ਤੇ ਹਿੰਦੂ ਸੰਗਠਨਾਂ 'ਚ ਗੁੱਸਾ ਸੀ ਅਤੇ ਉਹ ਲਗਾਤਾਰ ਗਾਇਕ ਦੇ ਸ਼ੋਅ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਪ੍ਰਸ਼ਾਸਨ ਨੇ ਨਾਲਾਗੜ੍ਹ ਦਾ ਮਾਹੌਲ ਕਿਸੇ ਵੀ ਤਰ੍ਹਾਂ ਨਾਲ ਖਰਾਬ ਨਾ ਹੋਣ ਦੇਣ ਲਈ ਵੱਡਾ ਫੈਸਲਾ ਲਿਆ ਅਤੇ ਰਣਜੀਤ ਬਾਵਾ ਦਾ ਸ਼ੋਅ ਰੱਦ ਕਰ ਦਿੱਤਾ।

ਸ਼ੋਅ ਰੱਦ ਹੋਣ ਉਤੇ ਕੀ ਬੋਲੇ ਰਣਜੀਤ ਬਾਵਾ

ਹੁਣ ਇਸ ਸਭ ਉਤੇ ਗਾਇਕ ਰਣਜੀਤ ਬਾਵਾ ਦੀ ਪ੍ਰਤੀਕਿਰਿਆ ਆਈ ਹੈ, ਗਾਇਕ ਨੇ ਆਪਣੇ ਸ਼ੋਸਲ ਮੀਡੀਆ ਪਲੇਟਫਾਰਮ ਉਤੇ ਇਸ ਸ਼ੋਅ ਸੰਬੰਧੀ ਕੁੱਝ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ, 'ਨਾਲਾਗੜ੍ਹ ਸ਼ੋਅ ਰੱਦ ਕਰਵਾ ਕੇ ਕੁੱਝ ਲੋਕਾਂ ਨੇ ਨਫ਼ਰਤ ਫੈਲਾ ਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਰਾਜਨੀਤੀ ਖੇਡ ਕੇ ਹਿੰਦੂ ਸਿੱਖ ਦਾ ਮੁੱਦਾ ਬਣਾ ਲਓ, ਜੋੜਨਾ ਸਿੱਖੋ, ਤੋੜਨਾ ਨਹੀਂ ਚਾਹੀਦਾ। ਇਹ ਦੇਸ਼ ਸਭ ਦਾ ਸਾਂਝਾ ਹੈ, ਕਿਸੇ ਇੱਕ ਦਾ ਨਹੀਂ ਜੋ ਜਦੋਂ ਜੀਅ ਕੀਤਾ ਰੌਲ਼ਾ ਪਾ ਲਿਆ। ਮੈਂ ਮਾਣਯੋਗ ਸੀਐੱਮ ਹਿਮਾਚਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਾਡਾ ਤੀਜਾ ਸ਼ੋਅ ਹਿਮਾਚਲ ਵਿੱਚ ਰੱਦ ਹੋਇਆ, ਪਿਛਲੇ ਇੱਕ ਸਾਲ ਵਿੱਚ।'

ਗਾਇਕ ਨੇ ਅੱਗੇ ਲਿਖਿਆ, 'ਸਾਨੂੰ ਕੋਈ ਕਮੀ ਨਹੀਂ ਪੰਜਾਬ ਵਿੱਚ ਹੀ ਬਹੁਤ ਸ਼ੋਅ ਨੇ...ਬਸ ਗੱਲ ਇਹ ਹੈ ਕਿ ਤੁਸੀਂ ਇਸ ਨਫ਼ਰਤ ਨੂੰ ਜਿਆਦਾ ਓਵਰ ਕਰ ਰਹੇ ਹੋ, ਤੁਸੀਂ ਇੰਨ੍ਹਾਂ ਲੋਕਾਂ ਨੂੰ ਥੋੜ੍ਹਾ ਸਮਝਾਓ ਜਿਹੜੇ ਧਰਮ ਦੇ ਨਾਂਅ ਉਤੇ ਰਾਜਨੀਤੀ ਖੇਡ ਦੇ ਨੇ। ਕਲਾਕਾਰ ਲੋਕਾਂ ਦੇ ਮਨੋਰੰਜਨ ਲਈ ਹੁੰਦੇ ਆ ਪਰ ਤੁਸੀਂ ਲੋਕ ਹੁਣ ਨਫ਼ਰਤ ਦਾ ਸਬੂਤ ਦੇ ਰਹੇ ਹੋ।'

ਆਪਣੀ ਗੱਲਬਾਤ ਦੌਰਾਨ ਗਾਇਕ ਨੇ ਅੱਗੇ ਲਿਖਿਆ, 'ਅਸੀਂ ਸਭ ਧਰਮਾਂ ਦ ਸਤਿਕਾਰ ਕਰਦੇ ਹਾਂ ਪਰ ਇਹ ਕੁੱਝ ਕੁ ਲੋਕ ਧਰਮ ਦੇ ਨਾਂਅ ਉਤੇ ਲੜਾਈ ਖਤਮ ਨਹੀਂ ਕਰਨਾ ਚਾਹੁੰਦੇ, ਹਰ ਗੱਲ ਵਿੱਚ ਹਿੰਦੂ ਸਿੱਖ ਦੇ ਮਸਲਾ ਬਣਾ ਦਿੰਦੇ ਹੋ। ਬਹੁਤ ਸਾਰੇ ਫੈਨਜ਼ ਦੇ ਸੰਦੇਸ਼ ਆ ਰਹੇ ਆ, ਜਿੰਨ੍ਹਾਂ ਦੂਰ ਨੇੜੇ ਤੋਂ ਸ਼ੋਅ ਦੇਖਣ ਆਉਣਾ ਸੀ, ਪਰ ਅਸੀਂ ਅੱਜ ਨਹੀਂ ਆ ਰਹੇ।'

ਗਾਇਕ ਨੇ ਅੱਗੇ ਲਿਖਿਆ, 'ਤੁਹਾਡੇ ਆਪਣੇ ਲੋਕ ਇਸ ਨਫ਼ਰਤ ਨੂੰ ਖ਼ਤਮ ਨਹੀਂ ਕਰਨਾ ਚਾਹੁੰਦੇ...4 ਸਾਲ ਹੋਗੇ ਇਸ ਗਾਣੇ (ਮੇਰਾ ਕੀ ਕਸੂਰ) ਨੂੰ ਰੀਮੂਵ ਕਰਿਆ ਅਤੇ ਅਸੀਂ ਇਸ ਬਾਰੇ ਵੀਡੀਓ ਪਾ ਕੇ ਕਿਹਾ ਵੀ ਸੀ ਕਿ ਜੇ ਕਿਸੇ ਦੇ ਦਿਲ ਨੂੰ ਦੁੱਖ ਲੱਗਿਆ ਤਾਂ ਅਸੀਂ ਮੁਆਫ਼ੀ ਚਾਹੁੰਦੇ ਹਾਂ, ਤੁਸੀਂ ਹਾਲੇ ਵੀ ਇੱਕੋਂ ਗੱਲ ਨੂੰ ਲੈ ਕੇ ਧਰਨੇ ਲਾਈ ਜਾਂਦੇ ਹੋ।'

ਅੰਤ ਵਿੱਚ ਗਾਇਕ ਨੇ ਲਿਖਿਆ, 'ਧਰਮ ਜੋੜਨਾ ਸਿਖਾਉਂਦਾ ਤੋੜਨਾ ਨਹੀਂ, ਸਾਡੇ ਕਲਾਕਾਰ ਭਰਾ ਵੀ ਥੋੜ੍ਹਾ ਨਾਲ ਖੜਿਆ ਕਰੋ, ਅਰਦਾਸ ਕਰਦੇ ਹਾਂ ਇੰਨ੍ਹਾਂ ਲੋਕਾਂ ਨੂੰ ਰੱਬ ਪਿਆਰ ਕਰਨਾ ਸਿਖਾਵੇ ਅਤੇ ਇਹ ਨਫ਼ਰਤਾਂ ਖ਼ਤਮ ਹੋਣ। ਰੱਬ ਰਾਖਾ ਕਦੇ ਫਿਰ ਸਹੀ ਜਲਦੀ ਆਪ ਸਭ ਵਿੱਚ ਸ਼ੋਅ ਕਰਨ ਆਵਾਂਗੇ, ਪਿਆਰ ਸ਼ਾਂਤੀ, ਵਾਹਿਗੁਰੂ ਸਮੱਤ ਬਖ਼ਸ਼ੇ, ਧੰਨਵਾਦ ਪੰਜਾਬ।' ਤੁਹਾਨੂੰ ਦੱਸ ਦੇਈਏ ਕਿ ਹੁਣ ਪ੍ਰਸ਼ੰਸਕ ਵੀ ਗਾਇਕ ਦੀ ਇਸ ਪੋਸਟ ਉਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਅਤੇ ਗਾਇਕ ਨਾਲ ਸਹਿਮਤੀ ਪ੍ਰਗਟਾ ਰਹੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details