ਪੰਜਾਬ

punjab

ETV Bharat / entertainment

ਇੱਕ ਹੋਰ ਸਦਾ ਬਹਾਰ ਗੀਤ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਗਾਇਕ ਜੁਬਿਨ ਨੌਟਿਆਲ, ਗਾਣਾ ਹੋਇਆ ਰਿਲੀਜ਼ - LATEST BOLLYWOOD SONG

ਹਾਲ ਹੀ ਵਿੱਚ ਗਾਇਕ ਜੁਬਿਨ ਨੌਟਿਆਲ ਦਾ ਨਵਾਂ ਰੁਮਾਂਟਿਕ ਗੀਤ ਰਿਲੀਜ਼ ਹੋਇਆ ਹੈ।

Singer Jubin Nautiyal
Singer Jubin Nautiyal (Instagram @Jubin Nautiyal)

By ETV Bharat Entertainment Team

Published : Nov 18, 2024, 1:00 PM IST

ਚੰਡੀਗੜ੍ਹ: ਬਾਲੀਵੁੱਡ ਦੇ ਉੱਚ-ਕੋਟੀ ਗਾਇਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਹਨ ਜੁਬਿਨ ਨੌਟਿਆਲ ਜੋ ਇੱਕ ਵਾਰ ਮੁੜ ਅਪਣੀ ਸਦਾ ਬਹਾਰ ਗਾਇਕੀ ਦਾ ਇਜ਼ਹਾਰ ਸੰਗੀਤ ਪ੍ਰੇਮੀਆਂ ਨੂੰ ਕਰਵਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸੱਜਿਆ ਉਨ੍ਹਾਂ ਦਾ ਨਵਾਂ ਗਾਣਾ 'ਹੱਦ ਸੇ' ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋ ਗਿਆ ਹੈ।

'ਅੰਸ਼ੁਲ ਗਰਗ' ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਲਾਂਚ ਕੀਤੇ ਜਾ ਰਹੇ ਉਕਤ ਗਾਣੇ ਦੇ ਮਿਊਜ਼ਿਕ ਕੰਪੋਜ਼ਰ ਰਾਹੁਲ ਮਿਸ਼ਰਾ ਅਤੇ ਗੀਤਕਾਰ ਪ੍ਰਿੰਸ ਦੂਬੇ ਹਨ, ਜਿੰਨ੍ਹਾਂ ਦੁਆਰਾ ਆਹਲਾ ਸੰਗੀਤ ਸੰਯੋਜਨ ਅਧੀਨ ਸਾਹਮਣੇ ਲਿਆਂਦਾ ਗਿਆ ਹੈ ਉਕਤ ਗਾਣਾ, ਜਿਸ ਵਿੱਚ ਅਧੁਨਿਕ ਅਤੇ ਦੇਸੀ ਸੰਗੀਤ ਦੀ ਸ਼ਾਨਦਾਰ ਸੁਮੇਲ ਕਾਇਮ ਕੀਤੀ ਗਈ ਹੈ।

'ਮਿਊਜ਼ਿਕ ਪ੍ਰੋਡਿਊਸਰ ਅਦਿੱਤਯ ਦੇਵ' ਵੱਲੋਂ ਕਾਫ਼ੀ ਆਹਲਾ ਸੰਗੀਤਕ ਮਾਪਦੰਡਾਂ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਸਨੇਹਾ ਸ਼ੈੱਟੀ ਕੋਹਲੀ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਖੂਬਸੂਰਤ ਲੋਕੇਸ਼ਨਜ਼ ਉਪਰ ਫਿਲਮਾਏ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਦਿਲਕਸ਼ ਅਤੇ ਚਰਚਿਤ ਮਾਡਲ ਸ਼ਰੂਤੀ ਚੌਹਾਨ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ਹਿੰਦੀ ਸਿਨੇਮਾ ਅਤੇ ਸੰਗੀਤ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਗਾਇਕ ਜੁਬਿਨ ਨੌਟਿਆਲ ਫਿਲਮੀ ਅਤੇ ਗੈਰ ਫਿਲਮੀ ਦੋਨਾਂ ਹੀ ਖੇਤਰਾਂ ਵਿੱਚ ਅਪਣੀ ਨਾਯਾਬ ਗਾਇਨ ਸ਼ੈਲੀ ਦਾ ਲੋਹਾ ਮੰਨਵਾਉਣ ਵਿੱਚ ਕਾਮਯਾਬ ਰਹੇ ਹਨ, ਜਿੰਨ੍ਹਾਂ ਦੇ ਲਾਈਵ ਕੰਸਰਟ ਦੀ ਮੰਗ ਵੀ ਦੇਸ਼ ਅਤੇ ਵਿਦੇਸ਼ੀ ਵਿਹੜਿਆਂ 'ਚ ਵੱਧਦੀ ਜਾ ਰਹੀ ਹੈ।

'ਟੀ-ਸੀਰੀਜ਼' ਜਿਹੀ ਨਾਮੀ ਗਰਾਮੀ ਸੰਗੀਤਕ ਨਾਲ ਲੰਮੀ ਗਾਇਨ ਕਲੋਬਰੇਸ਼ਨ ਕਰ ਚੁੱਕੇ ਅਤੇ ਅਨੇਕਾਂ ਸੁਪਰ ਹਿੱਟ ਗਾਇਕ ਦੇ ਚੁੱਕੇ ਜੁਬਿਨ ਨੌਟਿਆਲ ਵੱਲੋਂ ਹਾਲ ਹੀ ਵਿੱਚ ਗਾਏ ਬੇਸ਼ੁਮਾਰ ਗਾਣੇ ਵੀ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਸਭਨਾਂ ਦੇ ਸੰਗੀਤਕ ਵੀਡੀਓਜ਼ ਨੂੰ ਵੀ ਨਿਵੇਕਲਾਪਣ ਅਤੇ ਅਨੂਠੀ ਮਨਮੋਹਕਤਾ ਦੇ ਚੱਲਦਿਆਂ ਦਰਸ਼ਕਾਂ ਦੁਆਰਾ ਕਾਫ਼ੀ ਸਲਾਹਿਆ ਗਿਆ ਹੈ।

ਇਹ ਵੀ ਪੜ੍ਹੋ:

ABOUT THE AUTHOR

...view details