ਪੰਜਾਬ

punjab

ETV Bharat / entertainment

ਦੁਬਈ ਦੇ ਖਤਰਿਆਂ ਭਰੇ ਰੇਗਿਸਤਾਨ 'ਚ ਸ਼ੂਟ ਕੀਤਾ ਗਿਆ ਹੈ ਜੈਜ਼ੀ ਬੀ ਦਾ ਨਵਾਂ ਗੀਤ, ਜਲਦ ਹੋਵੇਗਾ ਰਿਲੀਜ਼ - Jazzy B Upcoming Song - JAZZY B UPCOMING SONG

Jazzy B Upcoming Song: ਹਾਲ ਹੀ ਵਿੱਚ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Jazzy B Upcoming Song
Jazzy B Upcoming Song (news)

By ETV Bharat Entertainment Team

Published : Jul 26, 2024, 10:24 AM IST

ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਅਲਹਦਾ ਪਹਿਚਾਣ ਅਤੇ ਮੁਕਾਮ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਜੈਜ਼ੀ ਬੀ, ਜੋ ਅਪਣੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫਾਰਐਵਰ' ਨੂੰ ਲੈ ਕੇ ਇੰਨੀਂ ਦਿਨੀਂ ਕਾਫ਼ੀ ਚਰਚਾ 'ਚ ਹਨ, ਜਿਸ ਵਿਚਲਾ ਇੱਕ ਹੋਰ ਵਿਸ਼ੇਸ਼ ਗੀਤ 'ਚੰਬਲ ਦੇ ਡਾਕੂ' ਰਿਲੀਜ਼ ਲਈ ਤਿਆਰ ਹੈ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

'ਜੈਜ਼ੀ ਬੀ ਰਿਕਾਰਡਸ' ਅਤੇ 'ਦਿਨੇਸ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਵੱਡੇ ਪੱਧਰ ਉਤੇ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦਾ ਮਿਊਜ਼ਿਕ ਜੱਸੀ ਬ੍ਰੋਜ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਚੰਬਲ ਦੇ ਦਹਿਸ਼ਤ ਭਰੇ ਮਾਹੌਲ ਵਾਂਗ ਹੀ ਵੱਖਰੀ ਤਰ੍ਹਾਂ ਦੀ ਸੰਗੀਤਕ ਤਰਤੀਬ ਦਾ ਇਜ਼ਹਾਰ ਕਰਵਾਉਣ ਜਾ ਰਹੇ ਇਸ ਗਾਣੇ ਨੂੰ ਰਾਜਾ ਭੱਟੀ ਵੱਲੋਂ ਲਿਖਿਆ ਗਿਆ ਹੈ, ਜਿੰਨ੍ਹਾਂ ਦੇ ਰਚੇ ਇਸ ਪ੍ਰਭਾਵੀ ਗੀਤ ਜੈਜ਼ੀ ਬੀ ਵੱਲੋਂ ਬੇਹੱਦ ਨਿਵੇਕਲੇ ਅੰਦਾਜ਼ ਵਿੱਚ ਗਾਇਆ ਗਿਆ ਹੈ।

ਦੁਬਈ ਦੇ ਖਤਰਿਆਂ ਭਰੇ ਰੇਗਿਸਤਾਨੀ ਮਾਹੌਲ 'ਚ ਫਿਲਮਾਏ ਗਏ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਕ ਅਬੀ ਲਾਹਮਾ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਆਹਲਾ ਮਾਪਦੰਢਾਂ ਅਧੀਨ ਤਿਆਰ ਕੀਤੇ ਗਏ ਇਸ ਮਿਊਜ਼ਿਕ ਵੀਡੀਓ ਨੂੰ 28 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ।

ਉਕਤ ਐਲਬਮ ਸੰਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਗਾਇਕ ਜੈਜ਼ੀ ਬੀ ਵੱਲੋਂ ਅਪਣੇ ਗੁਰੂ ਅਤੇ ਕਲੀਆ ਦਾ ਬਾਦਸ਼ਾਹ ਮੰਨੇ ਜਾਂਦੇ ਰਹੇ ਮਰਹੂਮ ਕੁਲਦੀਪ ਮਾਣਕ ਨੂੰ ਸਮਰਪਿਤ ਕੀਤੀ ਗਈ ਇਸ ਐਲਬਮ ਵਿੱਚ ਕੁੱਲ 13 ਗੀਤ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਵਿੱਚੋਂ ਹੀ ਸਾਹਮਣੇ ਆਉਣ ਜਾ ਰਿਹਾ ਉਕਤ ਤੀਜਾ ਗੀਤ ਹੋਵੇਗਾ, ਜਿਸ ਤੋਂ ਪਹਿਲਾਂ ਜਾਰੀ ਹੋ ਚੁੱਕੇ ਗਾਣਿਆਂ ਵਿੱਚ 'ਰੱਬ ਸੁੱਖ ਰੱਖੇ', 'ਮੜਕ ਸ਼ੌਂਕੀਨਾਂ' ਦੀ ਆਦਿ ਸ਼ੁਮਾਰ ਰਹੇ ਹਨ।

ਓਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਵਿਦੇਸ਼ੀ ਸੋਅਜ਼ ਅਤੇ ਟੂਰ ਵਿੱਚ ਜਿਆਦਾ ਮਸ਼ਰੂਫ ਰਹਿਣ ਵਾਲੇ ਇਹ ਸਟਾਈਲਸ਼ ਅਦਾਕਾਰ ਅੱਜਕੱਲ੍ਹ ਮੁੜ ਸੰਗੀਤ ਗਲਿਆਰਿਆਂ ਵਿੱਚ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ, ਜੋ ਅਗਲੇ ਦਿਨੀਂ ਉਕਤ ਐਲਬਮ ਦੇ ਹੀ ਕੁਝ ਹੋਰ ਗਾਣਿਆ ਦੁਆਰਾ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿੰਨ੍ਹਾਂ ਸੰਬੰਧਤ ਮਿਊਜ਼ਿਕ ਵੀਡੀਓਜ਼ ਦੀ ਵੀ ਸ਼ੂਟਿੰਗ ਵੀ ਉਨ੍ਹਾਂ ਵੱਲੋਂ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ।

ABOUT THE AUTHOR

...view details