ਪੰਜਾਬ

punjab

ETV Bharat / entertainment

ਇਸ ਦੋਗਾਣਾ ਟਰੈਕ ਨਾਲ ਸਾਹਮਣੇ ਆਉਣਗੇ ਬਲਵੀਰ ਬੋਪਾਰਾਏ, ਜਲਦ ਹੋਵੇਗਾ ਰਿਲੀਜ਼ - Balvir BopaRai upcoming song - BALVIR BOPARAI UPCOMING SONG

Singer Balvir BopaRai: ਗਾਇਕ ਅਤੇ ਗੀਤਕਾਰ ਬਲਵੀਰ ਬੋਪਾਰਾਏ ਆਪਣੇ ਨਵੇਂ ਦੋਗਾਣੇ 'ਬੰਦਾ ਬਣਜਾ' ਨਾਲ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਮੌਜੂਦਗੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦਾ ਇਹ ਬਹੁ-ਚਰਚਿਤ ਟਰੈਕ ਜਲਦ ਜਾਰੀ ਹੋਣ ਜਾ ਰਿਹਾ ਹੈ।

singer Balvir BopaRai
singer Balvir BopaRai

By ETV Bharat Entertainment Team

Published : Mar 22, 2024, 2:55 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਲੰਮੇਰਾ ਸਫ਼ਰ ਤੈਅ ਕਰ ਚੁੱਕੇ ਹਨ ਗਾਇਕ ਅਤੇ ਗੀਤਕਾਰ ਬਲਵੀਰ ਬੋਪਾਰਾਏ, ਜੋ ਆਪਣੇ ਨਵੇਂ ਦੋਗਾਣੇ 'ਬੰਦਾ ਬਣਜਾ' ਨਾਲ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਮੌਜੂਦਗੀ ਦਾ ਅਹਿਸਾਸ ਦਰਸ਼ਕਾਂ ਅਤੇ ਸਰੋਤਿਆਂ ਨੂੰ ਕਰਵਾਉਣ ਜਾ ਰਹੇ ਹਨ, ਜਿੰਨਾ ਦਾ ਇਹ ਬਹੁ-ਚਰਚਿਤ ਟਰੈਕ ਜਲਦ ਜਾਰੀ ਹੋਣ ਜਾ ਰਿਹਾ ਹੈ।

'ਨਗਾੜਾ ਮਿਊਜ਼ਿਕ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਦੋਗਾਣਾ ਟਰੈਕ ਨੂੰ ਆਵਾਜ਼ਾਂ ਯਾਸਮੀਨ ਅਰੋੜਾ ਅਤੇ ਬਲਵੀਰ ਬੋਪਾਰਾਏ ਨੇ ਦਿੱਤੀਆਂ ਹਨ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਨਾ ਵੀ ਬਲਵੀਰ ਬੋਪਾਰਾਏ ਨੇ ਖੁਦ ਕੀਤੀ ਹੈ, ਜਿੰਨਾਂ ਅਨੁਸਾਰ ਪਿਆਰ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਨੂੰ ਨੋਕ ਝੋਕ ਭਰੇ ਖੂਬਸੂਰਤ ਅੰਦਾਜ਼ ਵਿੱਚ ਉਨਾਂ ਦੋਹਾਂ ਵੱਲੋਂ ਗਾਇਆ ਗਿਆ ਹੈ, ਜਿਸ ਨੂੰ ਮਨਮੋਹਕ ਸੰਗੀਤਕ ਰੰਗ ਦੇਣ ਵਿੱਚ ਬਬਲੂ ਸਨਿਆਲ, ਰਾਘਵ ਤਿਵਾੜੀ, ਨਗਾੜਾ ਫਿਲਮ ਸਟੂਡਿਓ, ਪੋਸਟ ਪ੍ਰੋਡੋਕਸ਼ਨ ਹਾਊਸ ਮੁਹਾਲੀ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ਉਨਾਂ ਅੱਗੇ ਦੱਸਿਆ ਕਿ ਆਪਣੇ ਹਰ ਗਾਣੇ ਦੀ ਤਰ੍ਹਾਂ ਇਸ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਪ੍ਰਭਾਵੀ ਅਤੇ ਕਮਾਲ ਦਾ ਬਣਾਇਆ ਗਿਆ ਹੈ, ਜਿਸ ਵਿੱਚ ਪੰਜਾਬੀ ਫੋਕ ਅਤੇ ਵੰਨਗੀਆਂ ਦੇ ਕਈ ਨਿਵੇਕਲੇ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਸੰਗੀਤ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿੱਚ ਵੀ ਬਤੌਰ ਅਦਾਕਾਰ ਇੰਨੀਂ ਦਿਨੀਂ ਬਰਾਬਰਤਾ ਨਾਲ ਆਪਣੇ ਕਦਮ ਅੱਗੇ ਵਧਾ ਰਹੇ ਹਨ ਗਾਇਕ ਗੀਤਕਾਰ ਅਤੇ ਅਦਾਕਾਰ ਬਲਬੀਰ ਬੋਪਾਰਾਏ, ਜਿੰਨਾਂ ਦੱਸਿਆ ਆਉਣ ਵਾਲੇ ਦਿਨਾਂ ਵਿੱਚ ਉਨਾਂ ਦੀਆਂ ਕਈ ਮਿਆਰੀ ਅਤੇ ਅਰਥ-ਭਰਪੂਰ ਫਿਲਮਾਂ ਵੀ ਸਾਹਮਣੇ ਆਉਣ ਜਾ ਰਹੀਆਂ ਹਨ, ਜਿਸ ਵਿੱਚ ਕਾਫੀ ਲੀਡਿੰਗ ਅਤੇ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ।

ਹਾਲ ਹੀ ਦਿਨਾਂ ਵਿੱਚ ਇੰਗਲੈਂਡ ਦਾ ਸਫਲ ਸੰਗੀਤਕ ਦੌਰਾ ਕਰਕੇ ਵਾਪਸ ਪੰਜਾਬ ਪਰਤੇ ਇਸ ਬਿਹਤਰੀਨ ਗਾਇਕ, ਗੀਤਕਾਰ ਅਤੇ ਅਦਾਕਾਰ ਉਕਤ ਨਵੇਂ ਦੋਗਾਣਾ ਟਰੈਕ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਬਿਲਕੁਲ ਨਵੇਂ ਅਤੇ ਆਪਣੇ ਪੁਰਾਣੇ ਡੈਸ਼ਿੰਗ ਅਵਤਾਰ ਵਿੱਚ ਦਿਖਾਈ ਦੇਣਗੇ, ਜਿੰਨਾ ਅਨੁਸਾਰ ਕੁਝ ਫਿਲਮੀ ਕਿਰਦਾਰਾਂ ਦੇ ਮੱਦੇਨਜ਼ਰ ਬੀਤੇ ਸਮੇਂ ਉਨਾਂ ਨੂੰ ਜਿਆਦਾਤਰ ਵੱਖਰੇ ਗੈਟਅੱਪ ਵਿੱਚ ਵੇਖਿਆ ਗਿਆ, ਪਰ ਹੁਣ ਉਹ ਆਪਣੇ ਬਿਲਕੁਲ ਜੁਦਾ ਰੂਪ ਵਿੱਚ ਆਪਣੇ ਚਾਹੁੰਣ ਵਾਲਿਆਂ ਸਨਮੁੱਖ ਹੋਣਗੇ।

ਸਾਲ 2008 ਵਿੱਚ ਰਿਲੀਜ਼ ਹੋਏ ਆਪਣੇ ਗੀਤ 'ਦੇ ਦੇ ਗੇੜਾ' ਨਾਲ ਪੰਜਾਬੀ ਸੰਗੀਤ ਖੇਤਰ ਵਿੱਚ ਸਨਸਨੀ ਬਣ ਉਭਰੇ ਗਾਇਕ ਬਲਵੀਰ ਬੋਪਾਰਾਏ ਵੱਲੋਂ ਲਿਖੇ ਅਤੇ ਗਾਏ ਕਈ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜੋ ਗਾਇਕ ਦੇ ਨਾਲ-ਨਾਲ ਗੀਤਕਾਰ ਦੇ ਤੌਰ 'ਤੇ ਵੀ ਪੰਜਾਬ ਦੇ ਮੋਹਰੀ ਕਤਾਰ ਗੀਤਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਜਿੰਨਾਂ ਨੇ ਰਚੇ ਬੇਸ਼ੁਮਾਰ ਗੀਤਾਂ ਨੂੰ ਉੱਚਕੋਟੀ ਗਾਇਕ ਅਪਣੀ ਆਵਾਜ਼ ਦੇ ਚੁੱਕੇ ਹਨ।

ABOUT THE AUTHOR

...view details