ਪੰਜਾਬ

punjab

ETV Bharat / entertainment

ਇਸ ਗਾਣੇ ਨਾਲ ਸ਼ਾਨਦਾਰ ਕਮਬੈਕ ਲਈ ਤਿਆਰ ਗਾਇਕਾ ਅਨੁਰਾਧਾ ਪੋਡਵਾਲ, ਜਲਦ ਹੋਵੇਗਾ ਜਾਰੀ - Anuradha Paudwal New Song

Anuradha Paudwal New Song: ਗਾਇਕਾ ਅਨੁਰਾਧਾ ਪੌਡਵਾਲ ਲੰਮੇਂ ਸਮੇਂ ਬਾਅਦ ਮੁੜ ਸ਼ਾਨਦਾਰ ਸੰਗੀਤਕ ਕਮਬੈਕ ਲਈ ਤਿਆਰ ਹੈ, ਜਿੰਨਾਂ ਦੀ ਸੁਰੀਲੀ ਆਵਾਜ਼ ਵਿੱਚ ਸਜਿਆ ਗਾਣਾ 'ਚੰਦਾ ਮੇਰੇ' ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।

Singer Anuradha Paudwal
Singer Anuradha Paudwal

By ETV Bharat Entertainment Team

Published : Mar 23, 2024, 10:09 AM IST

ਚੰਡੀਗੜ੍ਹ: ਹਿੰਦੀ ਸਿਨੇਮਾ ਅਤੇ ਸੰਗੀਤ ਜਗਤ ਵਿੱਚ 80 ਅਤੇ 90 ਦੇ ਦਹਾਕਿਆਂ ਦੌਰਾਨ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ ਬੇਮਿਸਾਲ ਗਾਇਕਾ ਅਨੁਰਾਧਾ ਪੌਡਵਾਲ, ਜੋ ਲੰਮੇਂ ਸਮੇਂ ਦੇ ਕਮਰਸ਼ਿਅਲ ਸੰਗੀਤਕ ਖਲਾਅ ਬਾਅਦ ਇੱਕ ਵਾਰ ਮੁੜ ਸ਼ਾਨਦਾਰ ਸੰਗੀਤਕ ਕਮਬੈਕ ਲਈ ਤਿਆਰ ਹਨ, ਜਿੰਨਾਂ ਦੀ ਸੁਰੀਲੀ ਆਵਾਜ਼ ਵਿੱਚ ਸਜਿਆ ਗਾਣਾ 'ਚੰਦਾ ਮੇਰੇ' ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।

'ਕੱਚੀ ਪੈਂਸਲ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦੇ ਪ੍ਰੋਜੈਕਟ ਐਗਜੀਕਿਊਟਰ ਨਿਤਿਨ ਅਰੋੜਾ, ਮਿਊਜ਼ਿਕ ਅਤੇ ਕੰਪੋਜ਼ਰ ਅਨੰਦ ਮਿਸ਼ਰਾ ਹਨ, ਜਿੰਨਾਂ ਅਨੁਸਾਰ ਭਾਵਨਾਤਮਕਤਾ ਦੇ ਅਨੂਠੇ ਰੰਗ ਵਿੱਚ ਰੰਗਿਆਂ ਗਿਆ ਇਹ ਗਾਣਾ ਮੂਲ ਰੂਪ ਵਿੱਚ ਲੋਰੀ ਗੀਤ ਹੈ, ਜਿਸ ਨੂੰ ਅਨੁਰਾਧਾ ਪੌਡਵਾਲ ਵੱਲੋਂ ਬਹੁਤ ਹੀ ਖੂਬਸੂਰਤ ਦੇ ਮਨ ਨੂੰ ਮੋਹ ਲੈਣ ਵਾਲੇ ਅੰਦਾਜ਼ ਵਿੱਚ ਗਾਇਆ ਗਿਆ ਹੈ, ਜੋ ਸੁਣਨ ਵਾਲਿਆਂ ਨੂੰ ਵਿਲੱਖਣ ਸੰਗੀਤਕ ਸ਼ੈਲੀ ਦਾ ਅਹਿਸਾਸ ਕਰਵਾਏਗਾ।

ਉਨਾਂ ਅੱਗੇ ਦੱਸਿਆ ਕਿ ਅਧੁਨਿਕ ਸੰਗੀਤਕ ਵਿਧਾਵਾਂ ਨਾਲ ਅੋਤ ਪੋਤ ਹੁੰਦੇ ਜਾ ਰਹੇ ਇਸ ਮੌਜੂਦਾ ਸੰਗੀਤਕ ਦੇ ਦੌਰ ਵਿੱਚ ਹਵਾ ਦੇ ਤਾਜ਼ਾ ਬੁੱਲੇ ਵਾਂਗ ਸਾਹਮਣੇ ਆਵੇਗਾ ਇਹ ਗਾਣਾ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਉਮਦਾ ਬਣਾਇਆ ਗਿਆ ਹੈ, ਜਿਸ ਦੀ ਸਿਰਜਣਾ ਡਾਊਨ ਟਾਊਨ ਮੀਡੀਆ ਨੇ ਕੀਤੀ ਹੈ ਜਦਕਿ ਇਸ ਗਾਣੇ ਦੇ ਹੋਰਨਾਂ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਦਿਲ-ਟੁੰਬਵੇਂ ਗੀਤ ਦੇ ਗੀਤਕਾਰ-ਨਿਰਮਾਤਾ ਸੋਨੀਆ ਅਰੋੜਾ, ਕੋਰਿਓਗ੍ਰਾਫ਼ਰ ਸ਼ੰਟੀ ਕੰਵਰ ਹਨ, ਜਿੰਨਾਂ ਤੋਂ ਇਲਾਵਾ ਇਸ ਗਾਣੇ ਨੂੰ ਹੋਰ ਪ੍ਰਭਾਵੀ ਦੇਣ ਵਿੱਚ ਅਦਾਕਾਰਾ ਸੋਨੀਆ ਅਰੋੜਾ ਅਤੇ ਬਾਲ ਕਲਾਕਾਰ ਹਿਤਵਿਕ ਵਸ਼ਿਸ਼ਟ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨਾਂ ਵੱਲੋਂ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਅਦਾਕਾਰੀ ਦਾ ਮੁਜ਼ਾਹਰਾ ਗਿਆ ਹੈ।

ਬੇਸ਼ੁਮਾਰ ਫਿਲਮੀ ਅਤੇ ਗੈਰ ਫਿਲਮੀ ਗਾਣਿਆਂ ਨੂੰ ਆਪਣੀ ਸੁਰੀਲੀ ਆਵਾਜ਼ ਦੇ ਚੁੱਕੀ ਗਾਇਕਾ ਅਨੁਰਾਧਾ ਪੌਡਵਾਲ ਦੇ ਗਾਇਨ ਕਰੀਅਰ ਵੱਲ ਝਾਤ ਮਾਰੀਏ ਤਾਂ ਉਨਾਂ ਸੰਗੀਤ ਖੇਤਰ ਵਿੱਚ ਸ਼ੁਰੂਆਤ ਸਾਲ 1973 ਵਿੱਚ ਐਸ ਡੀ ਬਰਮਨ ਦੁਆਰਾ ਸੰਗੀਤ ਰਚਿਤ ਹਿੰਦੀ ਫਿਲਮ 'ਅਭਿਮਾਨ' ਵਿੱਚ ਗਾਏ ਸੰਸਕ੍ਰਿਤ ਛੰਦ ਨਾਲ ਕੀਤੀ, ਫਿਰ ਉਨਾਂ ਰੇਡੀਓ ਦੇ ਕੁਝ ਵਿਸ਼ੇਸ਼ ਸੰਗ਼ੀਤਕ ਪ੍ਰੋਗਰਾਮ ਵਿੱਚ ਵੀ ਗਾਇਆ।

ਕਮਰਸ਼ਿਅਲ ਗਾਇਕੀ ਵਿੱਚ ਉਨਾਂ ਦਾ ਪ੍ਰਵੇਸ਼ ਮਸ਼ਹੂਰ ਨਿਰਦੇਸ਼ਕ ਸ਼ੁਭਾਸ਼ ਘਈ ਦੀ ਬਹੁ-ਚਰਚਿਤ ਅਤੇ ਸੁਪਰ-ਡੁਪਰ ਹਿੱਟ ਫਿਲਮ 'ਹੀਰੋ' ਨਾਲ ਹੋਇਆ, ਜਿਸ ਵਿੱਚ ਉਨਾਂ ਮਨਹਰ ਉਦਾਸ ਨਾਲ ਅਤਿ ਮਕਬੂਲ ਹੋਇਆ ਗੀਤ 'ਤੂੰ ਮੇਰਾ ਜਾਨੂ ਹੈ' ਜਿਸ ਤੋਂ ਬਾਅਦ ਉਨਾਂ ਇੱਕ ਤੋਂ ਬਾਅਦ ਇੱਕ ਅਨੇਕਾਂ ਸੁਪਰ-ਹਿੱਟ ਗਾਣੇ ਗਾਉਣ ਦਾ ਮਾਣ ਆਪਣੀ ਝੋਲੀ ਪਾਇਆ ਅਤੇ ਪੜਾਅ ਦਰ ਪੜਾਅ ਨਵੇਂ ਦਿਸਹਿਦੇ ਸਿਰਜਣ ਵਿੱਚ ਸਫ਼ਲ ਰਹੀ ਇਸ ਅਜ਼ੀਮ ਗਾਇਕਾ ਵੱਲੋਂ 80 ਵੇਂ 90 ਦੇ ਦਹਾਕੇ ਦੌਰਾਨ ਮੁਹੰਮਦ ਅਜ਼ੀਜ਼, ਉਦਿਤ ਨਰਾਇਣ, ਕੁਮਾਰ ਸ਼ਾਨੂ ਨਾਲ ਗਾਏ ਕਈ ਗਾਣਿਆ ਨੇ ਵੀ ਉਨਾਂ ਦੇ ਕਰੀਅਰ ਨੂੰ ਸ਼ਾਨਦਾਰ ਮੁਕਾਮ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ।

ABOUT THE AUTHOR

...view details