ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਇਸ ਵਰ੍ਹੇ ਰਿਲੀਜ਼ ਹੋਣ ਜਾ ਰਹੀਆਂ ਬਿੱਗ ਸੈਟਅੱਪ ਅਤੇ ਮਲਟੀ ਸਟਾਰਰ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕਰ ਲਈ ਗਈ ਹੈ, ਜਿਸ ਨੂੰ ਜੂਨ ਮਹੀਨੇ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ।
'ਵਾਈਟ ਹਿੱਲ ਸਟੂਡੀਓਜ਼ ਅਤੇ ਸਪੀਡ ਰਿਕਾਰਡਜ਼' ਵੱਲੋਂ 'ਸਟੋਰੀ ਟਾਈਮ ਪ੍ਰੋਡੋਕਸ਼ਨ' ਦੇ ਸਹਿ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਖੇਤਰ ਵਿੱਚ ਲੇਖਕ ਅਤੇ ਨਿਰਦੋਸ਼ਕ ਦੇ ਤੌਰ 'ਤੇ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਜੇਕਰ ਇਸ ਬਹੁ-ਚਰਚਿਤ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਦਿਲਚਸਪ-ਕਾਮੇਡੀ-ਡਰਾਮਾ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨਾਂ ਦੀ ਇਕੱਠਿਆਂ ਇਹ ਤੀਸਰੀ ਫਿਲਮ ਹੈ, ਜੋ ਇੱਕ ਵਾਰ ਫਿਰ ਪੁਲਿਸ ਕਿਰਦਾਰਾਂ ਵਿੱਚ ਅਪਣਾ ਪੁਰਾਣਾ ਚਾਰਮ ਦਹਿਰਾਉਣ ਜਾ ਰਹੇ ਹਨ।
ਸਾਲ 2012 ਵਿੱਚ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ' ਅਤੇ 2013 ਵਿੱਚ ਸਾਹਮਣੇ 'ਆਈ ਜੱਟ ਐਂਡ ਜੂਲੀਅਟ 2' ਦੇ ਤੀਸਰੇ ਸੀਕਵਲ ਦੇ ਤੌਰ 'ਤੇ ਬਣਾਈ ਗਈ ਉਕਤ ਫਿਲਮ ਦੇ ਹੋਰਨਾਂ ਕਲਾਕਾਰਾਂ ਵਿੱਚ ਜਸਵਿੰਦਰ ਭੱਲਾ, ਬੀਐਨ ਸ਼ਰਮਾ, ਨਾਸਿਰ ਚਿਨਯੋਤੀ, ਰਾਣਾ ਰਣਬੀਰ, ਅਕਰਮ ਉਦਾਸ, ਏਲੇਨਾ ਸਕਰੀਬੀਨਾ ਆਦਿ ਵੀ ਸ਼ੁਮਾਰ ਹਨ, ਜੋ ਇਸ ਫਿਲਮ ਵਿੱਚ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਬੀਤੇ ਵਰ੍ਹੇ 2023 ਦੇ ਅੰਤਲੇ ਪੜਾਅ ਦੌਰਾਨ ਸ਼ੂਟਿੰਗ ਆਗਾਜ਼ ਵੱਲ ਵਧੀ ਅਤੇ ਜਿਆਦਾਤਰ ਇੰਗਲੈਂਡ ਵਿਖੇ ਫਿਲਮਾਈ ਗਈ ਇਸ ਫਿਲਮ ਦੇ ਕੁਝ ਅਹਿਮ ਹਿੱਸੇ ਦਾ ਫਿਲਮਾਂਕਣ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਕੀਤਾ ਗਿਆ ਹੈ, ਜਿਸ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਤੋਂ ਇਲਾਵਾ ਕਈ ਹੋਰਨਾਂ ਕਲਾਕਾਰਾਂ ਨੇ ਵੀ ਭਾਗ ਲਿਆ।
ਪਾਲੀਵੁੱਡ ਦੀਆਂ ਸੁਪਰ-ਡੁਪਰ ਹਿੱਟ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਇਸ ਸੀਰੀਜ਼ ਨਾਲ ਜੁੜਿਆ ਇੱਕ ਅਹਿਮ ਫੈਕਟ ਇਹ ਵੀ ਹੈ ਕਿ ਇਸ ਦੇ ਤੀਸਰੇ ਉਕਤ ਸੀਕਵਲ ਵਿੱਚ ਜਗਦੀਪ ਸਿੱਧੂ ਦੀ ਐਂਟਰੀ ਬਤੌਰ ਲੇਖਕ ਅਤੇ ਨਿਰਦੇਸ਼ਕ ਪਹਿਲੀ ਵਾਰ ਹੋਈ ਹੈ, ਜਦਕਿ ਇਸ ਤੋਂ ਪਹਿਲਾਂ ਦੇ ਦੋਵੇਂ ਭਾਗਾਂ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਅਕਸ਼ੈ ਕੁਮਾਰ ਅਤੇ ਪਰਿਨੀਤੀ ਚੋਪੜਾ ਨਾਲ ਧਰਮਾ ਪ੍ਰੋਡੋਕਸ਼ਨਜ ਵੱਲੋਂ ਨਿਰਮਿਤ ਕੀਤੀ 'ਕੇਸਰੀ' ਜਿਹੀ ਸਫਲਤਮ ਫਿਲਮਾਂ ਦਾ ਵੀ ਸਫਲ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਬਾਲੀਵੁੱਡ ਦੇ ਉੱਚ ਕੋਟੀ ਫਿਲਮਕਾਰਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ।