ਪੰਜਾਬ

punjab

ETV Bharat / entertainment

ਇਸ ਨਵੀਂ ਫਿਲਮ ਵਿੱਚ ਦਾ ਪ੍ਰਭਾਵੀ ਹਿੱਸਾ ਬਣੀ ਸ਼ਹਿਨਾਜ਼ ਗਿੱਲ, ਜਲਦ ਹੋ ਰਹੀ ਹੈ ਰਿਲੀਜ਼ - ਸ਼ਹਿਨਾਜ਼ ਗਿੱਲ

Shehnaaz Gill Upcoming Film: ਹਾਲ ਹੀ ਵਿੱਚ ਨਵੀਂ ਫਿਲਮ 'ਸਭ ਫਸਟ ਕਲਾਸ' ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਪ੍ਰਭਾਵੀ ਹਿੱਸਾ ਸ਼ਹਿਨਾਜ਼ ਗਿੱਲ ਵੀ ਬਣ ਗਈ ਹੈ।

Shehnaaz Kaur Gill
Shehnaaz Kaur Gill

By ETV Bharat Entertainment Team

Published : Feb 17, 2024, 10:12 AM IST

ਚੰਡੀਗੜ੍ਹ: ਹਾਲੀਆ ਸਮੇਂ ਰਿਲੀਜ਼ ਹੋਈ ਸਲਮਾਨ ਖਾਨ ਹੋਮ ਪ੍ਰੋਡੋਕਸ਼ਨ ਦੀ ਬਹੁ ਚਰਚਿਤ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰ ਚੁੱਕੀ ਅਦਾਕਾਰਾ ਸ਼ਹਿਨਾਜ਼ ਗਿੱਲ ਇੰਨੀਂ ਦਿਨੀਂ ਬਾਲੀਵੁੱਡ ਦੀਆਂ ਉੱਚ-ਕੋਟੀ ਅਤੇ ਚਰਚਿਤ ਅਦਾਕਾਰਾਂ 'ਚ ਅਪਣਾ ਸ਼ੁਮਾਰ ਕਰਵਾ ਰਹੀ ਹੈ, ਜਿੰਨਾਂ ਨੂੰ ਇੰਨੀਂ-ਦਿਨੀਂ ਆਨ ਫਲੌਰ ਹਿੰਦੀ ਫਿਲਮ 'ਸਭ ਫਸਟ ਕਲਾਸ' ਦਾ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ, ਜਿਸ ਵਿੱਚ ਲੀਡਿੰਗ ਰੋਲ ਅਦਾ ਕਰਦੀ ਨਜ਼ਰ ਆਵੇਗੀ ਇਹ ਅਦਾਕਾਰਾ।

'ਜੀਓ ਸਟੂਡਿਓਜ਼' ਵੱਲੋਂ 'ਸਿਨੇ ਵਨ ਸਟੂਡਿਓਜ' ਅਤੇ 'ਮੂਵੀ ਟਨੇਲ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਮੁਰਾਦ ਖੇਤਾਨੀ, ਬਲਵਿੰਦਰ ਸਿੰਘ ਜੰਜੂਆ, ਜਯੋਤੀ ਦੇਸ਼ਪਾਂਡੇ ਜਦਕਿ ਨਿਰਦੇਸ਼ਨ ਬਲਵਿੰਦਰ ਸਿੰਘ ਜੰਜੂਆ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਰਣਦੀਪ ਹੁੱਡਾ ਸਟਾਰਰ 'ਕੈਟ' ਅਤੇ ਆਦਿ 'ਅਨਫੇਅਰ ਐਂਡ ਲਵਲੀ' ਜਿਹੀਆਂ ਸ਼ਾਨਦਾਰ ਅਤੇ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਬਤੌਰ ਲੇਖਕ ਅਤੇ ਨਿਰਦੇਸ਼ਕ ਬਾਲੀਵੁੱਡ ਗਲਿਆਰਿਆਂ ਵਿੱਚ ਚੋਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ।

ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕੀਤੀ ਜਾ ਰਹੀ ਉਕਤ ਫਿਲਮ ਵਿੱਚ ਗੰਭੀਰ, ਭਾਵਨਾਤਮਕ ਅਤੇ ਕਾਮੇਡੀ ਜਿਹਾ ਹਰ ਸਿਨੇਮਾ ਸਿਰਜਣ ਰੰਗ ਸ਼ਾਮਿਲ ਕੀਤਾ ਜਾ ਰਿਹਾ ਹੈ, ਜਿਸ ਤੋਂ ਇਲਾਵਾ ਕਹਾਣੀਸਾਰ ਅਤੇ ਸਕਰੀਨ-ਪਲੇਅ ਪੱਖੋਂ ਵੀ ਵਿਲੱਖਣਤਾ ਦਾ ਇਜ਼ਹਾਰ ਕਰਵਾਉਣ ਜਾ ਰਹੀ ਇਸ ਫਿਲਮ ਵਿੱਚ ਬਾਲੀਵੁੱਡ ਦੇ ਇੱਕ ਹੋਰ ਬਾਕਮਾਲ ਅਤੇ ਸੁਪ੍ਰਸਿੱਧ ਐਕਟਰ ਵਰੁਣ ਸ਼ਰਮਾ ਵੀ ਲੀਡਿੰਗ ਕਿਰਦਾਰ ਵਿੱਚ ਵਿਖਾਈ ਦੇਣਗੇ, ਜਿੰਨਾਂ ਦੀ ਅਦਾਕਾਰਾ ਸ਼ਹਿਨਾਜ਼ ਗਿੱਲ ਨਾਲ ਸਾਹਮਣੇ ਪਹਿਲੀ ਵਾਰ ਆਉਣ ਜਾ ਰਹੀ ਲਾਜਵਾਬ ਕੈਮਿਸਟਰੀ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।

ਬਿੱਗ ਬੌਸ ਸੀਜ਼ਨ 13 ਵਿੱਚ ਸਫਲ ਭਾਗੀਦਾਰ ਉਪਰੰਤ ਪੜਾਅ ਦਰ ਪੜਾਅ ਕਈ ਨਵੇਂ ਅਯਾਮ ਸਥਾਪਿਤ ਕਰਦੀ ਜਾ ਰਹੀ ਹੈ ਇਹ ਪੰਜਾਬੀ ਮੂਲ ਖੂਬਸੂਰਤ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ, ਜਿਸ ਦੇ ਹਾਲੀਆਂ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਵਿੱਚ ਗੁਰੂ ਰੰਧਾਵਾ ਨਾਲ ਉਸ ਦੇ ਰਿਲੀਜ਼ ਹੋਏ ਮਿਊਜ਼ਿਕ ਵੀਡੀਓਜ਼ ਸਨਰਾਈਜ਼ ਅਤੇ ਨਾਲ ਮਿਰਜ਼ਾ ਖਾਸੀ ਸ਼ੋਹਰਤ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ, ਜਿਸ ਤੋਂ ਇਲਾਵਾ ਅਨਿਲ ਕਪੂਰ ਹੋਮ ਪ੍ਰੋਡੋਕਸ਼ਨ ਵੱਲੋਂ ਬਣਾਈ ਗਈ ਹਿੰਦੀ ਫਿਲਮ 'ਥੈਂਕ ਯੂ ਫਾਰ ਕਮਿੰਗ' ਵੀ ਉਸ ਦੀ ਪ੍ਰਭਾਵਸ਼ਾਲੀ ਮੌਜੂਦਗੀ ਮੁੰਬਈ ਗਲੈਮਰ ਵਰਲਡ ਵਿੱਚ ਉਸ ਦੀ ਪੁਜੀਸ਼ਨ ਨੂੰ ਹੋਰ ਪੁਖਤਗੀ ਦੇਣ ਵਿਚ ਸਫਲ ਰਹੀ ਹੈ, ਜਿਸ ਨਾਲ ਉਤਸ਼ਾਹਿਤ ਹੋਈ ਇਹ ਹੋਣਹਾਰ ਅਦਾਕਾਰਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਬਿੱਗ ਸੈਟਅੱਪ ਫਿਲਮਾਂ ਦੁਆਰਾ ਵੀ ਦਰਸ਼ਕਾਂ ਦੇ ਸਨਮੁੱਖ ਹੋਵੇਗੀ।

ABOUT THE AUTHOR

...view details