ਮੁੰਬਈ (ਬਿਊਰੋ): 'ਅਮਰ ਸਿੰਘ ਚਮਕੀਲਾ' 'ਚ ਕੇਸਰ ਸਿੰਘ ਟਿੱਕੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਅੰਜੁਮ ਬੱਤਰਾ ਨੇ ਹਾਲ ਹੀ 'ਚ ਸੁਪਰਸਟਾਰ ਸ਼ਾਹਰੁਖ ਖਾਨ ਦੇ ਮੁੰਬਈ ਸਥਿਤ ਘਰ 'ਮੰਨਤ' 'ਚ ਪਹਿਲੀ ਵਾਰ ਸਟਾਰ ਨਾਲ ਮਿਲਣ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ।
ਅੰਜੁਮ ਨੇ ਇਸ ਤੋਂ ਪਹਿਲਾਂ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਫਿਲਮ 'ਜਬ ਹੈਰੀ ਮੇਟ ਸੇਜਲ' ਲਈ ਪੰਜਾਬੀ ਡਾਇਲਾਗਜ਼ ਵਿੱਚ ਸ਼ਾਹਰੁਖ ਦੀ ਮਦਦ ਕੀਤੀ ਸੀ। ਇਸ ਲਈ ਕਿੰਗ ਖਾਨ ਨੇ ਉਨ੍ਹਾਂ ਨੂੰ ਮੁੰਬਈ ਸਥਿਤ ਆਪਣੇ ਘਰ ਬੁਲਾਇਆ ਅਤੇ ਮੇਜ਼ਬਾਨੀ ਵੀ ਕੀਤੀ, ਜਿਸ ਦਾ ਅਨੁਭਵ ਉਨ੍ਹਾਂ ਸਾਂਝਾ ਕੀਤਾ।
ਉਨ੍ਹਾਂ ਨੇ ਇੱਕ ਇੰਟਰਵਿਊ 'ਚ ਦੱਸਿਆ, 'ਮੈਂ ਪਹਿਲੀ ਵਾਰ 2016 'ਚ ਇਮਤਿਆਜ਼ ਨੂੰ ਮਿਲਿਆ ਸੀ। ਉਹ 'ਜਬ ਹੈਰੀ ਮੇਟ ਸੇਜਲ' ਦੀ ਸ਼ੂਟਿੰਗ ਕਰ ਰਹੇ ਸਨ ਅਤੇ ਕੁਝ ਪੰਜਾਬੀ ਡਾਇਲਾਗ ਸਨ, ਜਿਨ੍ਹਾਂ 'ਤੇ ਸ਼ਾਹਰੁਖ ਨੇ ਕੰਮ ਕਰਨਾ ਸੀ। ਇਮਤਿਆਜ਼ ਮੈਨੂੰ ਮੰਨਤ ਕੋਲ ਲੈ ਗਏ। ਮੈਂ, ਇਮਤਿਆਜ਼ ਅਤੇ ਸ਼ਾਹਰੁਖ ਮੰਨਤ ਦੀ ਲਾਇਬ੍ਰੇਰੀ ਵਿੱਚ ਸੀ। ਅਸੀਂ ਸਾਰੀ ਰਾਤ ਗੱਲਾਂ ਕਰਦੇ ਰਹੇ। ਅੰਜੁਮ ਨੇ ਦੱਸਿਆ ਕਿ ਉਹ ਅਤੇ ਇਮਤਿਆਜ਼ ਰਾਤ ਕਰੀਬ 11 ਵਜੇ ਮੰਨਤ ਪਹੁੰਚੇ ਅਤੇ ਸ਼ਾਹਰੁਖ 15 ਮਿੰਟ ਬਾਅਦ ਉਨ੍ਹਾਂ ਨਾਲ ਜੁੜ ਗਏ ਕਿਉਂਕਿ ਉਹ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ।'
- 'ਚਮਕੀਲਾ ਫਿਲਮ ਤੇਰਾ ਕਰੀਅਰ ਖਤਮ ਕਰ ਦੇਵੇਗੀ', ਜਾਣੋ ਕਿਉਂ ਪਰਿਣੀਤੀ ਚੋਪੜਾ ਨੂੰ ਉਸ ਦੇ ਕੋ-ਸਟਾਰਸ ਨੇ ਦਿੱਤੀ ਸੀ ਅਜਿਹੀ ਚੇਤਾਵਨੀ? - Parineeti Chopra
- ਕੌਣ ਹਨ ਅਦਾਕਾਰ ਉਦੈਬੀਰ ਸੰਧੂ, ਜਿਨ੍ਹਾਂ ਨੇ 'ਅਮਰ ਸਿੰਘ ਚਮਕੀਲਾ' 'ਚ ਨਿਭਾਇਆ ਹੈ ਗਾਇਕ ਜਿੰਦਾ ਦਾ ਕਿਰਦਾਰ - Actor Udaybir Sandhu
- ਪਰਿਣੀਤੀ ਚੋਪੜਾ ਨੂੰ ਲੱਗੀ ਸੱਟ!, ਖੂਨ ਨਾਲ ਭਿੱਜੀ 'ਚਮਕੀਲਾ' ਦੀ ਅਦਾਕਾਰਾ, ਰੈਪਰ ਬਾਦਸ਼ਾਹ ਬੋਲੇ-ਗੋਲੀ... - Parineeti Chopra