ਸਵੇਰ ਦਾ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਸਵੇਰ ਦੇ ਭੋਜਨ 'ਤੇ ਹੀ ਸਾਡਾ ਸਾਰਾ ਦਿਨ ਨਿਰਭਰ ਕਰਦਾ ਹੈ। ਇਸ ਲਈ ਸਵੇਰ ਦੇ ਸਮੇਂ ਭੋਜਨ 'ਚ ਕੀ ਖਾਣਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਇਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਵੇਰ ਦੇ ਸਮੇਂ ਖਾਧੀ ਗਲਤ ਖੁਰਾਕ ਕਾਰਨ ਤੁਸੀਂ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਵੀ ਹੋ ਸਕਦੇ ਹਨ। ਇਸ ਲਈ ਸਹੀਂ ਖੁਰਾਕ ਖਾਣਾ ਬਹੁਤ ਜ਼ਰੂਰੀ ਹੈ।
ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਸਵੇਰ ਦੇ ਸਮੇਂ ਕਿਹੜੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਨ੍ਹਾਂ ਭੋਜਨਾਂ ਤੋਂ ਪਰਹੇਜ਼ ਨਹੀਂ ਕਰੋਗੇ ਤਾਂ ਤੁਹਾਡੇ ਪਾਚਨ ਅਤੇ ਊਰਜਾ ਦੇ ਪੱਧਰਾਂ 'ਚ ਖਰਾਬੀ ਹੋ ਸਕਦੀ ਹੈ।
ਸਵੇਰ ਦੇ ਭੋਜਨ 'ਚ ਨਾ ਖਾਓ ਇਹ 5 ਚੀਜ਼ਾਂ
- ਖੱਟੇ ਫਲ: ਖੱਟੇ ਫਲ ਵਿਟਾਮਿਨ ਸੀ ਨਾਲ ਭਰਪੂਰ ਹੋਣ ਦੇ ਬਾਵਜੂਦ ਤੁਹਾਡੇ ਪੇਟ ਦੀ ਪਰਤ ਨੂੰ ਪਰੇਸ਼ਾਨ ਕਰ ਸਕਦੇ ਹਨ, ਜਿਸ ਨਾਲ ਦਿਲ ਵਿੱਚ ਜਲਨ, ਐਸੀਡਿਟੀ ਜਾਂ ਪਾਚਨ ਵਿੱਚ ਪਰੇਸ਼ਾਨੀ ਹੋ ਸਕਦੀ ਹੈ।
- ਕੌਫੀ: ਖਾਲੀ ਪੇਟ ਕੌਫੀ ਪੀਣ ਨਾਲ ਤਣਾਅ ਵਾਲਾ ਹਾਰਮੋਨ ਵਧਦਾ ਹੈ, ਜਿਸ ਨਾਲ ਤੁਸੀਂ ਘਬਰਾਹਟ ਅਤੇ ਚਿੰਤਾ ਮਹਿਸੂਸ ਕਰ ਸਕਦੇ ਹੋ।
- ਮਿੱਠੇ ਵਾਲੇ ਅਨਾਜ: ਮਿੱਠੇ ਵਾਲੇ ਅਨਾਜ ਬਲੱਡ ਸ਼ੂਗਰ ਦੇ ਵਾਧੇ ਦਾ ਕਾਰਨ ਬਣਦੇ ਹਨ, ਜਿਸ ਕਾਰਨ ਇਸ 'ਚ ਗਿਰਾਵਟ ਆਉਂਦੀ ਹੈ, ਜੋ ਘੱਟ ਊਰਜਾ ਅਤੇ ਮੂਡ 'ਚ ਉਤਰਾਅ-ਚੜਾਅ ਦਾ ਕਾਰਨ ਬਣਦਾ ਹੈ।
- ਪੇਸਟਰੀ: ਪੇਸਟਰੀ ਸੁਆਦੀ ਹੁੰਦੀ ਹੈ ਅਤੇ ਕਈ ਲੋਕ ਇਸਨੂੰ ਪਸੰਦ ਕਰਦੇ ਹਨ ਪਰ ਇਹ ਬਲੱਡ ਸ਼ੂਗਰ ਦੇ ਵਾਧੇ ਦਾ ਕਾਰਨ ਬਣ ਸਕਦੀ ਹੈ, ਜੋ ਤੁਹਾਨੂੰ ਬਾਅਦ ਵਿੱਚ ਸੁਸਤੀ ਮਹਿਸੂਸ ਕਰਵਾ ਸਕਦੀ ਹੈ। ਇਸ ਦੀ ਬਜਾਏ ਪੂਰੇ ਅਨਾਜ ਦੀ ਚੋਣ ਕਰੋ!
- ਕੋਲਡ ਡਰਿੰਕਸ ਜਾਂ ਆਈਸ ਕਰੀਮ: ਕੋਲਡ ਡਰਿੰਕਸ ਜਾਂ ਆਈਸ ਕਰੀਮ ਤੁਹਾਡੀ ਪਾਚਨ ਪ੍ਰਣਾਲੀ ਨੂੰ ਖਰਾਬ ਕਰ ਸਕਦੇ ਹਨ ਅਤੇ ਤੁਹਾਡੇ ਮੇਟਾਬੋਲਿਜ਼ਮ ਨੂੰ ਹੌਲੀ ਕਰਦੇ ਹਨ, ਜੋ ਤੁਹਾਡੇ ਦਿਨ ਨੂੰ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਨਹੀਂ ਹੈ।
ਸਵੇਰ ਦੀ ਸ਼ੁਰੂਆਤ ਕਿਵੇਂ ਕਰੀਏ?
ਊਰਜਾ ਅਤੇ ਵਧੀਆਂ ਪਾਚਨ ਕਿਰਿਆ ਲਈ ਆਪਣੀ ਸਵੇਰ ਦੀ ਸ਼ੁਰੂਆਤ ਕੋਸੇ ਪਾਣੀ, ਹਰਬਲ ਚਾਹ ਜਾਂ ਸੰਤੁਲਿਤ ਨਾਸ਼ਤੇ ਜਿਵੇਂ ਓਟਮੀਲ ਜਾਂ ਅੰਡੇ ਨਾਲ ਕਰੋ!
ਇਹ ਵੀ ਪੜ੍ਹੋ:-