ਹੈਦਰਾਬਾਦ:ਓਰਮੈਕਸ ਮੀਡੀਆ ਦੁਆਰਾ ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਫਰਵਰੀ 2024 ਵਿੱਚ ਸਭ ਤੋਂ ਪ੍ਰਸਿੱਧ ਭਾਰਤੀ ਸਿਤਾਰਿਆਂ ਵਜੋਂ ਉਭਰੇ ਹਨ।
ਸੂਚੀ ਵਿੱਚ ਜੂਨੀਅਰ ਐਨਟੀਆਰ, ਅੱਲੂ ਅਰਜੁਨ, ਰਾਮ ਚਰਨ, ਰਣਬੀਰ ਕਪੂਰ ਅਤੇ ਮਹੇਸ਼ ਬਾਬੂ ਵੀ ਸ਼ਾਮਲ ਹਨ। ਇਸ ਦੇ ਉਲਟ ਓਰਮੈਕਸ ਸੂਚੀ ਵਿੱਚ ਸ਼ਾਮਲ ਹੋਰ ਮਹਿਲਾ ਅਦਾਕਾਰਾਂ ਵਿੱਚ ਨਯਨਤਾਰਾ, ਤ੍ਰਿਸ਼ਾ ਕ੍ਰਿਸ਼ਣਨ, ਕਿਆਰਾ ਅਡਵਾਨੀ, ਰਸ਼ਮਿਕਾ ਮੰਡਾਨਾ ਅਤੇ ਕ੍ਰਿਤੀ ਸੈਨਨ ਸ਼ਾਮਲ ਹਨ।
SRK ਬਾਰੇ ਗੱਲ ਕਰੀਏ ਤਾਂ ਪਿਛਲੇ ਸਾਲ ਅਦਾਕਾਰ ਨੇ ਬਾਲੀਵੁੱਡ ਨੂੰ ਮੁੜ ਸੁਰਜੀਤ ਕਰਨ ਲਈ ਤਿੰਨ ਬਲਾਕਬਸਟਰ ਪਠਾਨ, ਜਵਾਨ ਅਤੇ ਡੰਕੀ ਦਿੱਤੀਆਂ ਹਨ, ਕਿਉਂਕਿ ਮਹਾਂਮਾਰੀ ਤੋਂ ਬਾਅਦ ਬਾਲੀਵੁੱਡ ਉਤੇ ਬੱਦਲ ਛਾਏ ਹੋਏ ਸਨ ਅਤੇ ਇਸ ਤੋਂ ਅਦਾਕਾਰ ਨੇ ਵਿਸ਼ਵਵਿਆਪੀ ਦਰਸ਼ਕਾਂ ਤੱਕ ਭਾਰਤੀ ਸਿਨੇਮਾ ਦੀ ਪਹੁੰਚ ਨੂੰ ਵਧਾਉਣ ਵਿੱਚ ਮਦਦ ਕੀਤੀ ਸੀ।
ਇਸ ਤੋਂ ਇਲਾਵਾ ਪ੍ਰਭਾਸ ਅਤੇ ਵਿਜੇ ਨੇ ਵੀ ਸ਼ਾਹਰੁਖ ਵਾਂਗ ਸਲਾਰ ਅਤੇ ਲਿਓ ਦਿੱਤੀ, ਜਿਸ ਨੇ ਦਸੰਬਰ ਵਿੱਚ ਬਾਕਸ ਆਫਿਸ 'ਤੇ ਦਬਦਬਾ ਬਣਾਇਆ। ਫਿਲਮ ਨੇ ਦੁਨੀਆ ਭਰ ਵਿੱਚ ਲਗਭਗ 700 ਕਰੋੜ ਰੁਪਏ ਦੀ ਕਮਾਈ ਕੀਤੀ, ਜਦੋਂ ਕਿ ਵਿਜੇ ਦੀ ਲਿਓ ਨੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਸਲਮਾਨ ਖਾਨ ਇਸ ਵਾਰ ਸੂਚੀ 'ਚ ਚੋਟੀ ਦੇ ਪੰਜ 'ਚ ਨਹੀਂ ਪਹੁੰਚ ਸਕੇ ਅਤੇ ਸੱਤਵੇਂ ਸਥਾਨ 'ਤੇ ਹੀ ਉਹਨਾਂ ਨੂੰ ਸਬਰ ਕਰਨਾ ਪਿਆ।
ਭਾਰਤੀ ਮਨੋਰੰਜਨ ਜਗਤ ਵਿੱਚ ਪ੍ਰਭਾਵ ਅਤੇ ਪ੍ਰਸਿੱਧੀ ਦਾ ਮਾਪਦੰਡ ਮੰਨੀ ਜਾਂਦੀ ਸੂਚੀ ਵਿੱਚ ਸਿਖਰ ’ਤੇ ਆਲੀਆ ਦੀ ਮੌਜੂਦਗੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਕਮਾਲ ਦੀ ਗੱਲ ਇਹ ਹੈ ਕਿ ਸਤੰਬਰ ਵਿੱਚ ਰਿਲੀਜ਼ ਹੋਈ 'ਖੁਸ਼ੀ' ਤੋਂ ਬਾਅਦ ਇੱਕ ਲੰਮੀ ਛੁੱਟੀ ਲੈਣ ਦੇ ਬਾਵਜੂਦ ਸਾਮੰਥਾ ਦੂਜੇ ਸਥਾਨ 'ਤੇ ਰਹੀ। 'ਪਠਾਨ' ਅਤੇ 'ਜਵਾਨ' ਦੀ ਸਫਲਤਾ ਤੋਂ ਬਾਅਦ ਦੀਪਿਕਾ ਪਾਦੂਕੋਣ ਤੀਸਰਾ ਪ੍ਰਸਿੱਧ ਮਹਿਲਾ ਭਾਰਤੀ ਸਟਾਰ ਸਥਾਨ ਪ੍ਰਾਪਤ ਕੀਤਾ। ਕੈਟਰੀਨਾ ਕੈਫ ਚੌਥੇ ਸਥਾਨ 'ਤੇ ਰਹੀ।