ਪੰਜਾਬ

punjab

ETV Bharat / entertainment

KKR vs SRH ਮੈਚ ਦੇਖਣ ਆਏ ਸ਼ਾਹਰੁਖ ਖਾਨ ਹੋਏ ਬੀਮਾਰ, ਅਹਿਮਦਾਬਾਦ ਦੇ ਇਸ ਹਸਪਤਾਲ 'ਚ ਹੋਏ ਭਰਤੀ - Shah Rukh Khan hospitalized - SHAH RUKH KHAN HOSPITALIZED

Shah Rukh Khan Hospitalized: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਹਾਲ ਹੀ 'ਚ ਅਹਿਮਦਾਬਾਦ 'ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਕੁਆਲੀਫਾਈ 1 ਮੈਚ ਦੇਖਣ ਆਏ ਸਨ। ਜਿਸ ਤੋਂ ਬਾਅਦ ਉਹ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

Shah Rukh Khan Hospitalized
Shah Rukh Khan Hospitalized (TWITTER)

By ETV Bharat Entertainment Team

Published : May 22, 2024, 8:14 PM IST

ਮੁੰਬਈ: 21 ਮਈ ਨੂੰ ਆਈਪੀਐਲ ਦਾ ਪਹਿਲਾਂ ਕੁਆਲੀਫਾਇੰਗ ਮੈਚ ਕੇਕੇਆਰ ਅਤੇ ਐਸਆਰਐਚ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਜਿੱਥੇ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਆਪਣੀ ਟੀਮ ਕੇਕੇਆਰ ਨੂੰ ਸਪੋਰਟ ਕਰਨ ਪਹੁੰਚੇ ਸਨ। ਮੈਚ ਤੋਂ ਬਾਅਦ ਸ਼ਾਹਰੁਖ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ 'ਚ ਭਰਤੀ ਕਰਾਉਣਾ ਪਿਆ।

ਡੀਹਾਈਡ੍ਰੇਸ਼ਨ ਕਾਰਨ ਬਿਮਾਰ ਪਏ ਸ਼ਾਹਰੁਖ:ਕੱਲ੍ਹ ਅਹਿਮਦਾਬਾਦ ਵਿੱਚ ਹੋਏ ਕੁਆਲੀਫਾਇੰਗ 1 ਮੈਚ ਵਿੱਚ ਕੇਕੇਆਰ ਨੇ ਜਿੱਤ ਦਰਜ ਕੀਤੀ, ਜਿਸ ਦਾ ਜਸ਼ਨ ਮਨਾਉਣ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਹੀਟ ਵੇਵ ਕਾਰਨ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋਣਾ ਪਿਆ ਅਤੇ ਉਨ੍ਹਾਂ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਕਿੰਗ ਖਾਨ ਦੇ ਨਾਲ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ, ਅਬਰਾਮ, ਅਨੰਨਿਆ ਪਾਂਡੇ, ਸ਼ਨਾਇਆ ਕਪੂਰ ਵਰਗੇ ਸਟਾਰ ਬੱਚੇ ਵੀ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਪਲੇਆਫ ਨੂੰ ਦੇਖਣ ਲਈ ਮੈਦਾਨ 'ਤੇ ਨਜ਼ਰ ਆਏ।

ਹਸਪਤਾਲ ਤੋਂ ਮਿਲੀ ਛੁੱਟੀ: ਹੀਟ ਵੇਵ ਕਾਰਨ ਸ਼ਾਹਰੁਖ ਖਾਨ ਨੂੰ ਡੀਹਾਈਡ੍ਰੇਸ਼ਨ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਹਾਲਾਂਕਿ ਉਨ੍ਹਾਂ ਦੀ ਟੀਮ ਨੇ ਹਸਪਤਾਲ ਤੋਂ ਡਿਸਚਾਰਜ ਹੋਣ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਪਰ ਜੇਕਰ ਖਬਰਾਂ ਦੀ ਮੰਨੀਏ ਤਾਂ ਹੁਣ ਸ਼ਾਹਰੁਖ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਅਤੇ ਉਹ ਆਪਣੇ ਹੋਟਲ ਪਰਤ ਗਏ ਹਨ।

IPL 2024 ਦੇ ਫਾਈਨਲ 'ਚ KKR ਦੀ ਧਮਾਕੇਦਾਰ ਐਂਟਰੀ:ਕੱਲ੍ਹ 21 ਮਈ ਨੂੰ IPL ਦਾ ਪਹਿਲਾਂ ਕੁਆਲੀਫਾਇੰਗ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਹੈਦਰਾਬਾਦ ਸਨਰਾਈਜ਼ਰਸ ਵਿਚਕਾਰ ਖੇਡਿਆ ਗਿਆ, ਜਿਸ ਵਿੱਚ SRH ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 19.3 ਓਵਰਾਂ ਵਿੱਚ 159 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਕੇਕੇਆਰ ਨੇ 13.4 ਓਵਰਾਂ ਵਿੱਚ 2 ਵਿਕਟਾਂ ਗੁਆ ਕੇ 164 ਦੌੜਾਂ ਬਣਾ ਕੇ ਆਪਣੀ ਜਿੱਤ ਦਰਜ ਕੀਤੀ।

ABOUT THE AUTHOR

...view details