ਚੰਡੀਗੜ੍ਹ:ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਆਪਣਾ ਅਰਸਤੂ ), ਜਿਸ ਵਿੱਚ ਲੀਡ ਭੂਮਿਕਾ ਨਿਭਾ ਰਹੇ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਵੱਲੋਂ ਇਸੇ ਨਾਂਅ ਵਾਲੇ ਦਰਸ਼ਕਾਂ ਨੂੰ ਇੱਕ ਖਾਸ ਸਰਪ੍ਰਾਈਜ਼ ਦਿੰਦਿਆਂ ਅਪਣੀ ਇਸ ਫਿਲਮ ਦੇ ਹੋਣ ਜਾ ਰਹੇ ਵਿਸ਼ੇਸ਼ ਪ੍ਰੀਮੀਅਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
'ਓਮਜੀ ਸਿਨੇ ਵਰਲਡ' ਅਤੇ 'ਸਰਤਾਜ ਸਟੂਡਿਓਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਅਤੇ ਮੰਨੋਰੰਜਕ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਦੁਆਰਾ ਕੀਤਾ ਗਿਆ ਹੈ।
ਪਾਲੀਵੁੱਡ ਦੀ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਬੀਐਨ ਸ਼ਰਮਾ, ਸੁੱਖੀ ਚਾਹਲ, ਸੁਖਵਿੰਦਰ ਰਾਜ, ਰਾਣਾ ਰਣਬੀਰ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ ਅਤੇ ਸਰਦਾਰ ਸੋਹੀ ਵੱਲੋਂ ਵੀ ਮਹੱਤਵਪੂਰਨ ਕਿਰਦਾਰਾਂ ਅਦਾ ਕੀਤੇ ਗਏ ਹਨ।