ਪੰਜਾਬ

punjab

ETV Bharat / entertainment

ਨਵੇਂ ਗੀਤ 'ਤਿਆਰੀਆਂ' ਨਾਲ ਛਾਏ ਸਤਿੰਦਰ ਸਰਤਾਜ, ਗਾਣੇ 'ਚ ਗਾਇਕ ਨੇ ਪਾਇਆ ਸ਼ਾਨਦਾਰ ਭੰਗੜਾ, ਦੇਖੋ ਜ਼ਰਾ - SATINDER SARTAAJ NEW SONG

ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਦਾ ਨਵਾਂ ਰਿਲੀਜ਼ ਹੋਇਆ ਗੀਤ 'ਤਿਆਰੀਆਂ' ਇਸ ਸਮੇਂ ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ।

Satinder Sartaaj and simi chahal
Satinder Sartaaj and simi chahal (Song Photo)

By ETV Bharat Entertainment Team

Published : Jan 9, 2025, 2:49 PM IST

ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੇ ਨਵੇਂ ਰਿਲੀਜ਼ ਹੋਏ ਗੀਤ 'ਤਿਆਰੀਆਂ' ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਇਹ ਗੀਤ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਸਾਡਾ ਅਰਸਤੂ) ਦਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।

ਜੀ ਹਾਂ...ਇਹ ਗੀਤ ਇਸ ਸਮੇਂ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ, ਪ੍ਰਸ਼ੰਸਕ ਗੀਤ ਨੂੰ ਕਾਫੀ ਪਿਆਰ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਬਹੁਤ ਘੱਟ ਹੁੰਦਾ ਹੈ ਜਦੋਂ ਗਾਇਕ ਸਤਿੰਦਰ ਸਰਤਾਜ ਇਸ ਪ੍ਰਕਾਰ ਦੇ ਗੀਤ ਰਿਲੀਜ਼ ਕਰਦੇ ਹਨ, ਕਿਉਂਕਿ ਉਹ ਜਿਆਦਾਤਰ ਸ਼ਾਂਤ ਮਿਊਜ਼ਿਕ ਵਾਲੇ ਗੀਤ ਰਿਲੀਜ਼ ਕਰਦੇ ਹਨ। ਹਾਲਾਂਕਿ ਇਹ ਗੀਤ ਨੱਚਣ ਵਾਲਾ ਹੈ, ਗੀਤ ਵਿੱਚ ਸਰਤਾਜ ਵਿਆਹ ਸਮੇਂ ਹੁੰਦੀਆਂ ਤਿਆਰੀਆਂ ਬਾਰੇ ਗੱਲ ਕਰਦੇ ਹਨ ਅਤੇ ਇਸਦੇ ਨਾਲ ਗਾਇਕ ਭੰਗੜਾ ਵੀ ਪਾਉਂਦੇ ਹਨ।

ਉਲੇਖਯੋਗ ਹੈ ਕਿ ਇਸ ਗੀਤ ਨੂੰ ਹੁਣ ਤੱਕ 5.5 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ, ਗੀਤ ਲਈ ਪ੍ਰਸ਼ੰਸਕ ਕਾਫੀ ਪਿਆਰੇ-ਪਿਆਰੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਨਵੇਂ ਸਾਲ ਦੀ ਸ਼ੁਰੂਆਤ ਸਤਿੰਦਰ ਸਰਤਾਜ ਦੇ ਗਾਣੇ ਨਾਲ।' ਇੱਕ ਹੋਰ ਨੇ ਲਿਖਿਆ, 'ਲਵ ਯੂ ਸਤਿੰਦਰ ਸਰਤਾਜ ਜੀ 2025 ਦਾ ਸੁਪਰ ਗਾਣਾ ਹੋਏਗਾ।' ਇੱਕ ਹੋਰ ਨੇ ਲਿਖਿਆ, 'ਇੱਕ ਹੀ ਦਿਲ ਹੈ ਉਸਤਾਦ ਜੀ ਕਿੰਨੇ ਵਾਰ ਜਿੱਤੋਗੇ।'

ਫਿਲਮ ਕਦੋਂ ਹੋਏਗੀ ਰਿਲੀਜ਼

ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਗਾਇਕ-ਅਦਾਕਾਰ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਦੀ ਫਿਲਮ 'ਹੁਸ਼ਿਆਰ ਸਿੰਘ' ਦਾ ਲੇਖਨ ਜਗਦੀਪ ਸਿੰਘ ਵੜਿੰਗ ਨੇ ਕੀਤਾ ਹੈ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰ ਰਹੇ ਹਨ। 'ਓਮ ਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ 07 ਫਰਵਰੀ 2025 ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।

ਫਿਲਮ ਦੀ ਸਟਾਰ ਕਾਸਟ

ਮੋਹਾਲੀ-ਰੋਪੜ੍ਹ ਦੇ ਖੇਤਰਾਂ ਵਿੱਚ ਸ਼ੂਟ ਕੀਤੀ ਗਈ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਦੇ ਤੌਰ ਉਤੇ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਬੀਐਨ ਸ਼ਰਮਾ, ਰਾਣਾ ਰਣਬੀਰ, ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਸੁੱਖੀ ਚਾਹਲ, ਪ੍ਰਕਾਸ਼ ਗਾਧੂ, ਨੇਹਾ ਦਿਆਲ, ਸੁਖਵਿੰਦਰ ਰਾਜ, ਬੱਲੀ ਬਲਜੀਤ, ਸੰਜੂ ਸੋਲੰਕੀ, ਦੀਪਕ ਨਿਆਜ਼, ਪਵਨ ਜੌਹਲ, ਨਵਦੀਪ ਕਲੇਰ, ਮੰਜੂ ਮਾਹਲ, ਜਗਤਾਰ ਔਲਖ, ਰਮਨਜੋਤ ਸਿੰਘ, ਸਵਾਸਤਿਕ ਕਪੂਰ, ਸੁਲਤਾਨ, ਕੁਲਰਾਜ, ਸੌਮਿਲ ਚਾਵਲਾ ਵਰਗੇ ਮੰਝੇ ਹੋਏ ਕਲਾਕਾਰ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ:

ABOUT THE AUTHOR

...view details