ਪੰਜਾਬ

punjab

ਜਦੋ ਸਰਗੁਣ ਮਹਿਤਾ ਦੇ ਪਤੀ ਨੇ ਨਿਆ ਸ਼ਰਮਾ ਨਾਲ ਕਿਸਿੰਗ ਸੀਨ ਨੂੰ ਲੈ ਕੇ ਮੰਗੀ ਸੀ ਇਜ਼ਾਜਤ, ਤਾਂ ਅਦਾਕਾਰਾ ਨੇ ਕੁਝ ਅਜਿਹਾ ਦਿੱਤਾ ਸੀ ਜਵਾਬ - Ravi Dubey With Nia Sharma

By ETV Bharat Punjabi Team

Published : Sep 11, 2024, 10:50 AM IST

Ravi Dubey With Nia Sharma: ਰਵੀ ਦੂਬੇ ਅਤੇ ਸਰਗੁਣ ਮਹਿਤਾ ਦੀ ਜੋੜੀ ਲੋਕਾਂ ਵੱਲੋ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਹਾਲ ਹੀ ਵਿੱਚ ਰਵੀ ਦੂਬੇ ਅਤੇ ਨਿਆ ਸ਼ਰਮਾ ਨੇ ਇੱਕ ਸ਼ੋਅ ਵਿੱਚ ਇਕੱਠੇ ਕੰਮ ਕੀਤਾ ਸੀ, ਜਿਸ 'ਚ ਦੋਨਾਂ ਦੇ ਕਾਫ਼ੀ ਕਿਸਿੰਗ ਸੀਨ ਸੀ। ਇਹ ਸੀਨ ਕਰਨ ਲਈ ਰਵੀ ਦੂਬੇ ਨੇ ਆਪਣੇ ਪਤਨੀ ਅਤੇ ਸੱਸ ਤੋਂ ਇਜ਼ਾਜਤ ਮੰਗੀ ਸੀ।

Ravi Dubey With Nia Sharma
Ravi Dubey With Nia Sharma (Instagram)

ਹੈਦਰਾਬਾਦ: ਰਵੀ ਦੂਬੇ ਅਤੇ ਸਰਗੁਣ ਮਹਿਤਾ ਮਸ਼ਹੂਰ ਜੋੜੀਆਂ ਵਿੱਚੋ ਇੱਕ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਨੇ ਨਿਆ ਸ਼ਰਮਾ ਨਾਲ ਇੱਕ ਸ਼ੋਅ ਕੀਤਾ ਸੀ, ਜਿਸ 'ਚ ਬਹੁਤ ਜ਼ਿਆਦਾ ਕਿਸਿੰਗ ਸੀਨ ਸੀ। ਇਸਦੇ ਨਾਲ ਹੀ, ਨਿਆ ਸ਼ਰਮਾ ਨੇ ਰਵੀ ਦੂਬੇ ਨੂੰ ਬੈਸਟ ਕਿਸਰ ਵੀ ਕਹਿ ਦਿੱਤਾ ਸੀ, ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ। ਹੁਣ ਸਰਗੁਣ ਮਹਿਤਾ ਨੇ ਇਸ 'ਤੇ ਚੁੱਪੀ ਤੋੜੀ ਹੈ। ਹਾਲ ਹੀ ਵਿੱਚ ਇੱਕ ਪੋਡਕਾਸਟ 'ਚ ਸ਼ਾਮਲ ਹੋਈ ਸਰਗੁਣ ਮਹਿਤਾ ਤੋਂ ਜਦੋ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਾਫ਼ੀ ਕੁਝ ਦੱਸਿਆ।

ਰਵੀ ਨੇ ਕਿਸਿੰਗ ਸੀਨ ਲਈ ਪਤਨੀ ਅਤੇ ਸੱਸ ਤੋਂ ਮੰਗੀ ਸੀ ਇਜ਼ਾਜਤ: ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ Youtbe Vk_shorts ਤੋਂ ਸਾਹਮਣੇ ਆਈ ਹੈ, ਜਿਸ 'ਚ ਸਰਗੁਣ ਮਹਿਤਾ ਤੋਂ ਪੁੱਛਿਆ ਗਿਆ ਹੈ ਕਿ ਨਿਆ ਨੇ ਤੁਹਾਡੇ ਪਤੀ ਨੂੰ ਬੈਸਟ ਕਿਸਰ ਕਿਹਾ ਸੀ, ਕੀ ਤੁਹਾਨੂੰ ਪਰੇਸ਼ਾਨੀ ਨਹੀਂ ਹੋਈ? ਕਿਉਕਿ ਤੁਸੀਂ ਉਨ੍ਹਾਂ ਦੀ ਪਤਨੀ ਹੋ ਅਤੇ ਅਜਿਹੀਆਂ ਚੀਜ਼ਾਂ ਬੁਰੀਆਂ ਲੱਗਦੀਆਂ ਹਨ। ਇਸ 'ਤੇ ਸਰਗੁਣ ਮਹਿਤਾ ਨੇ ਜਵਾਬ ਦਿੰਦੇ ਹੋਏ ਕਿਹਾ,"ਇਹ ਗੱਲ ਮੈਨੂੰ ਪਤਾ ਹੈ, ਪਰ ਕੋਈ ਨਹੀਂ ਮੰਨੇਗਾ, ਸਾਰਿਆ ਨੂੰ ਲੱਗੇਗਾ ਮੈ ਝੂਠ ਬੋਲ ਰਹੀ ਹਾਂ, ਪਰ ਅਸਲ ਵਿੱਚ ਜਦੋ ਰਵੀ ਨੇ ਮੈਨੂੰ ਦੱਸਿਆ ਸੀ ਕਿ ਸ਼ੋਅ ਵਿੱਚ ਅਜਿਹੇ ਕਿਸਿੰਗ ਸੀਨ ਹਨ, ਤਾਂ ਮੈ ਕਿਹਾ ਠੀਕ ਹੈ। ਉਨ੍ਹਾਂ ਨੇ ਕਿਹਾ ਮੈਨੂੰ ਮੰਮੀ ਪਾਪਾ ਨੂੰ ਦੱਸਣਾ ਚਾਹੀਦਾ ਹੈ, ਤਾਂ ਮੈ ਕਿਹਾ ਹਾਂ ਦੱਸ ਦਿਓ ਆਪਣੇ ਘਰਦਿਆ ਨੂੰ। ਫਿਰ ਰਵੀ ਨੇ ਕਿਹਾ ਨਹੀਂ ਮੈ ਤੁਹਾਡੇ ਮੰਮੀ ਪਾਪਾ ਨੂੰ ਦੱਸਣਾ ਚਾਹੁੰਦਾ ਹਾਂ। ਉਨ੍ਹਾਂ ਦੀ ਇਜਾਜ਼ਤ ਲੈਣੀ ਚਾਹੁੰਦਾ ਹਾਂ, ਤਾਂ ਮੈ ਕਿਹਾ ਨਹੀਂ ਰਵੀ, ਇਹ ਤੁਹਾਡੇ ਕੰਮ ਦਾ ਹਿੱਸਾ ਹੈ ਅਤੇ ਜੇਕਰ ਸਕ੍ਰਿਪਟ ਦੀ ਮੰਗ ਹੈ, ਤਾਂ ਅੱਗੇ ਵਧੋ, ਕਿਸੇ ਇਜਾਜ਼ਤ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਨਹੀਂ, ਮੈਂ ਇਜਾਜ਼ਤ ਲਵਾਂਗਾ। ਫਿਰ ਰਵੀ ਨੇ ਮੇਰੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਆਗਿਆ ਲੈ ਲਈ।"

ਪਤੀ ਦੇ ਕਿਸਿੰਗ ਸੀਨ ਨੂੰ ਲੈ ਕੇ ਸਰਗੁਣ ਨੇ ਕਹੀ ਇਹ ਗੱਲ: ਸਰਗੁਣ ਨੇ ਅੱਗੇ ਕਿਹਾ," ਜਦੋ ਉਹ ਸ਼ੋਅ ਦੀ ਸ਼ੂਟਿੰਗ ਕਰ ਰਹੇ ਸੀ, ਤਾਂ ਮੈਂ ਉਨ੍ਹਾਂ ਨੂੰ ਕਿਹਾ ਦੇਖੋ ਵਧੀਆ ਤਰੀਕੇ ਨਾਲ ਸ਼ੂਟ ਕਰਨਾ, ਬੁਰੀ ਤਰ੍ਹਾਂ ਨਾਲ ਨਹੀਂ। ਪਤਾ ਲੱਗੇ ਕਿ ਲੋਕ ਕਹੇ ਕਿ ਤੁਸੀਂ ਕਿੰਨੇ ਬੁਰੇ ਕਿਸਰ ਹੋ ਅਤੇ ਲੋਕ ਮੇਰੇ 'ਤੇ ਤਰਸ ਖਾਣ। ਅਜਿਹਾ ਨਾ ਕਰਨਾ। ਜੋ ਕਰੋ ਵਧੀਆ ਕਰੋ।"

ਲੋਕ ਦੇ ਰਹੇ ਨੇ ਪ੍ਰਤੀਕਿਰੀਆਵਾਂ: ਸਰਗੁਣ ਦੇ ਇਸ ਵੀਡੀਓ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੰਮੈਟਸ ਕਰ ਰਹੇ ਹਨ। ਇੱਕ ਨੇ ਲਿਖਿਆ," ਕਿੰਨੀ ਪਿਆਰੀ ਹੈ ਇਹ। ਇਹ ਅਸਲ 'ਚ ਅਦਾਕਾਰਾ ਦੇ ਕੰਮ ਦਾ ਹਿੱਸਾ ਹੈ।" ਦੂਜੇ ਨੇ ਲਿਖਿਆ,"ਮੈਂ ਤਾਂ ਨਾ ਕਰਨ ਦਿੰਦੀ।" ਇੱਕ ਹੋਰ ਯੂਜ਼ਰ ਨੇ ਲਿਖਿਆ,"ਮੈ ਬਰਦਾਸ਼ਤ ਨਾ ਕਰਦੀ।"

ਨਿਆ ਸ਼ਰਮਾ ਅਤੇ ਰਵੀ ਦੂਬੇ ਇਕੱਠੇ ਕਰ ਚੁੱਕੇ ਨੇ ਕੰਮ:ਦੱਸ ਦਈਏ ਕਿ ਨਿਆ ਸ਼ਰਮਾ ਅਤੇ ਰਵੀ ਦੂਬੇ ਨੇ ਜਮਾਈ ਰਾਜਾ 2.0 ਨਾਮ ਦੇ ਵੈੱਬ ਸ਼ੋਅ 'ਚ ਇਕੱਠੇ ਕੰਮ ਕੀਤਾ ਸੀ, ਜਿਸ 'ਚ ਦੋਨਾਂ ਦੇ ਕਾਫ਼ੀ ਕਿਸਿੰਗ ਸੀਨ ਸੀ। ਇਸ ਸ਼ੋਅ ਤੋਂ ਬਾਅਦ ਨਿਆ ਨੇ ਰਵੀ ਨੂੰ ਬੈਸਟ ਕਿਸਰ ਕਿਹਾ ਸੀ।

ਇਹ ਵੀ ਪੜ੍ਹੋ:-

ABOUT THE AUTHOR

...view details