ਮੁੰਬਈ (ਬਿਊਰੋ): ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਸਪੋਰਟਸ ਬਾਇਓਗ੍ਰਾਫਿਕਲ ਫਿਲਮ ਚੰਦੂ ਚੈਂਪੀਅਨ ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਫਿਲਮ ਦੀ ਰਿਲੀਜ਼ 'ਚ ਕੁਝ ਹੀ ਦਿਨ ਬਚੇ ਹਨ। ਇਸ ਦੇ ਨਾਲ ਹੀ ਕਾਰਤਿਕ ਆਰੀਅਨ ਦੇਸ਼-ਵਿਦੇਸ਼ 'ਚ ਆਪਣੀ ਫਿਲਮ 'ਚੰਦੂ ਚੈਂਪੀਅਨ' ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ।
ਇਸ ਦੌਰਾਨ ਇੱਕ ਇੰਟਰਵਿਊ ਵਿੱਚ ਕਾਰਤਿਕ ਆਰੀਅਨ ਤੋਂ ਪੁੱਛਿਆ ਗਿਆ ਕਿ ਸਾਰਾ ਅਲੀ ਖਾਨ ਅਤੇ ਕਿਆਰਾ ਅਡਵਾਨੀ ਵਿੱਚੋਂ ਉਹਨਾਂ ਨੂੰ ਕਿਹੜੀ ਕੋ-ਸਟਾਰ ਪਸੰਦ ਹੈ। ਆਓ ਜਾਣਦੇ ਹਾਂ ਇਸ 'ਤੇ ਕਾਰਤਿਕ ਨੇ ਕੀ ਜਵਾਬ ਦਿੱਤਾ।
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਸਾਰਾ ਅਲੀ ਖਾਨ ਐਕਟਰ ਕਾਰਤਿਕ ਆਰੀਅਨ ਦੀ ਐਕਸ ਗਰਲਫ੍ਰੈਂਡ ਰਹਿ ਚੁੱਕੀ ਹੈ। ਇਸ ਐਕਸ ਜੋੜੇ ਨੇ ਪਹਿਲੀ ਵਾਰ ਫਿਲਮ 'ਲਵ ਆਜ ਕੱਲ੍ਹ' ਵਿੱਚ ਕੰਮ ਕੀਤਾ ਸੀ। ਹਾਲਾਂਕਿ ਫਿਲਮ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਦੂਜੇ ਪਾਸੇ ਕਾਰਤਿਕ ਆਰੀਅਨ ਨੇ ਕਿਆਰਾ ਅਡਵਾਨੀ ਨਾਲ 'ਭੂਲ ਭੁਲਈਆ 2' ਅਤੇ 'ਸੱਤਿਆਪ੍ਰੇਮ ਕੀ ਕਥਾ' ਵਰਗੀਆਂ ਦੋ ਹਿੱਟ ਫਿਲਮਾਂ ਕੀਤੀਆਂ ਹਨ।
ਕੌਣ ਹੈ ਕਾਰਤਿਕ ਆਰੀਅਨ ਦੇ ਪਸੰਦ ਦੀ ਕੋ-ਸਟਾਰ?:ਜਦੋਂ ਕਾਰਤਿਕ ਨੂੰ ਸਾਰਾ ਜਾਂ ਕਿਆਰਾ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੇ ਕਿਹਾ, 'ਇਹ ਬਹੁਤ ਮੁਸ਼ਕਲ ਸਵਾਲ ਹੈ, ਦੋਵੇਂ ਅਦਾਕਾਰਾਂ ਕਮਾਲ ਦੀਆਂ ਹਨ ਅਤੇ ਜ਼ਬਰਦਸਤ ਕੰਮ ਕਰਦੀਆਂ ਹਨ, ਪਰ ਮੇਰੀ ਮਨਪਸੰਦ ਵਿਦਿਆ ਬਾਲਨ ਜੀ ਹੈ।'
ਤੁਹਾਨੂੰ ਦੱਸ ਦੇਈਏ ਫਿਲਮ 'ਚੰਦੂ ਚੈਂਪੀਅਨ' ਤੋਂ ਬਾਅਦ ਕਾਰਤਿਕ ਆਰੀਅਨ ਫਿਲਮ 'ਭੂਲ ਭੁਲਾਇਆ 3' 'ਚ ਨਜ਼ਰ ਆਉਣਗੇ, ਜਿਸ 'ਚ ਉਨ੍ਹਾਂ ਨਾਲ ਵਿਦਿਆ ਬਾਲਨ ਨੇ ਵਾਪਸੀ ਕੀਤੀ ਹੈ। 'ਚੰਦੂ ਚੈਂਪੀਅਨ' 14 ਜੂਨ ਨੂੰ ਰਿਲੀਜ਼ ਹੋਵੇਗੀ ਜਦਕਿ 'ਭੂਲ ਭੁਲਾਈਆ 3' ਦੀਵਾਲੀ 2024 ਨੂੰ ਰਿਲੀਜ਼ ਹੋਵੇਗੀ।