ਮੁੰਬਈ (ਬਿਊਰੋ): ਇਸ ਸਮੇਂ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨਾਲ ਆਪਣਾ ਨਾਂ ਜੁੜਨ ਤੋਂ ਬਾਅਦ ਸ਼ੁਭਮਨ ਆਪਣੇ ਕਥਿਤ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ ਪਰ ਸ਼ੁਭਮਨ ਸਾਰਾ ਅਲੀ ਖਾਨ ਨਾਲ ਨਹੀਂ ਸਗੋਂ ਟੀਵੀ ਦੀ ਬਿਊਟੀ ਰਿਧੀਮਾ ਪੰਡਿਤ ਨਾਲ ਵਿਆਹ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਵਿਆਹ ਦੀਆਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਸ਼ੁਭਮਨ ਅਤੇ ਰਿਧੀਮਾ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਕੌਣ ਹੈ ਰਿਧੀਮਾ ਪੰਡਿਤ:ਰਿਧੀਮਾ ਪੰਡਿਤ ਇੱਕ ਟੀਵੀ ਅਦਾਕਾਰਾ ਹੈ ਅਤੇ ਸਾਲ 2016 ਵਿੱਚ ਟੀਵੀ ਸ਼ੋਅ 'ਬਹੂ ਹਮਾਰੀ ਰਜਨੀਕਾਂਤ' ਨਾਲ ਅਦਾਕਾਰੀ ਦੀ ਦੁਨੀਆ ਵਿੱਚ ਆਈ ਸੀ। ਇਸ ਤੋਂ ਬਾਅਦ ਰਿਧੀਮਾ ਪੰਡਿਤ ਨੂੰ 'ਦਿ ਡਰਾਮਾ ਕੰਪਨੀ', 'ਡਾਂਸ ਚੈਂਪੀਅਨ', 'ਯੋ ਕੇ ਹੁਆ ਬ੍ਰੋ' (2017), 'ਦੀਵਾਨੇ ਅੰਜਾਨੇ' (2018), 'ਫੀਅਰ ਫੈਕਟਰ-ਖਤਰੋਂ ਕੇ ਖਿਲਾੜੀ', 'ਕਿਚਨ ਕਿਚਨ ਚੈਂਪੀਅਨ', 'ਖਤਰਾ' ਵਿੱਚ ਨਜ਼ਰ ਆਈ।