ਪੰਜਾਬ

punjab

ETV Bharat / entertainment

ਪੰਜਾਬੀ ਸਿਨੇਮਾ 'ਚ ਸ਼ਾਨਦਾਰ ਡੈਬਿਊ ਲਈ ਤਿਆਰ ਰਹਿਮਤ ਰਤਨ, ਲੀਡਿੰਗ ਰੋਲ 'ਚ ਆਵੇਗੀ ਨਜ਼ਰ - Rehmat Rattan - REHMAT RATTAN

Rehmat Rattan Debut In Punjabi Cinema: ਹਾਲ ਹੀ ਵਿੱਚ ਪੰਜਾਬੀ ਫਿਲਮ 'ਮਾਂ ਜਾਏ' ਦੀ ਸ਼ੂਟਿੰਗ ਸ਼ੁਰੂ ਹੋਈ ਹੈ, ਹੁਣ ਇਸ ਫਿਲਮ ਦਾ ਪ੍ਰਭਾਵੀ ਹਿੱਸਾ ਮਾਡਲ-ਅਦਾਕਾਰਾ ਰਹਿਮਤ ਰਤਨ ਨੂੰ ਬਣਾਇਆ ਗਿਆ ਹੈ।

Rehmat Rattan
Rehmat Rattan (instagram)

By ETV Bharat Entertainment Team

Published : Jul 18, 2024, 10:34 AM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਦਾ ਸਫਲ ਚਿਹਰਾ ਰਹੀ ਮਾਡਲ-ਅਦਾਕਾਰਾ ਰਹਿਮਤ ਰਤਨ ਪੰਜਾਬੀ ਸਿਨੇਮਾ 'ਚ ਸ਼ਾਨਦਾਰ ਡੈਬਿਊ ਲਈ ਤਿਆਰ ਹੈ, ਜੋ ਨਿਰਮਾਣ ਅਧੀਨ ਪੰਜਾਬੀ ਫਿਲਮ 'ਮਾਂ ਜਾਏ' ਦੁਆਰਾ ਇਸ ਖਿੱਤੇ ਦਾ ਪ੍ਰਭਾਵੀ ਹਿੱਸਾ ਬਣਨ ਜਾ ਰਹੀ ਹੈ।

ਪਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਨਵਨੀਅਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿਜ਼ ਲੀਡਿੰਗ ਅਤੇ ਟਾਈਟਲ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਦੇ ਨਾਲ ਹੀ ਮਹੱਤਵਪੂਰਨ ਅਤੇ ਲੀਡ ਰੋਲ ਵਿੱਚ ਵਿਖਾਈ ਦੇਵੇਗੀ ਇਹ ਖੂਬਸੂਰਤ ਅਦਾਕਾਰਾ, ਜੋ ਜਲਦ ਹੀ ਆਪਣੇ ਹਿੱਸੇ ਦੀ ਸ਼ੂਟਿੰਗ ਵਿੱਚ ਸ਼ਮੂਲੀਅਤ ਕਰਨ ਜਾ ਰਹੀ ਹੈ।

ਸਾਲ 2022 ਵਿੱਚ ਰਿਲੀਜ਼ ਹੋਈ ਰਣਦੀਪ ਹੁੱਡਾ ਸਟਾਰਰ ਨੈੱਟਫਲਿਕਸ ਵੈੱਬ ਸੀਰੀਜ਼ 'ਕੈਟ' ਵਿੱਚ ਨਿਭਾਈ ਪ੍ਰਭਾਵਸ਼ਾਲੀ ਭੂਮਿਕਾ ਦੁਆਰਾ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਹੈ ਇਹ ਦਿਲਕਸ਼ ਅਦਾਕਾਰਾ, ਜੋ ਬੇਸ਼ੁਮਾਰ ਮਿਊਜ਼ਿਕ ਵੀਡੀਓਜ਼ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ, ਜਿਸ ਵੱਲੋਂ ਕੀਤੇ ਗਏ ਅਤੇ ਬੇਹੱਦ ਪਾਪੂਲਰ ਰਹੇ ਮਿਊਜ਼ਿਕ ਵੀਡੀਓਜ਼ ਵਿੱਚ 'ਬੇਨਕਾਬ' (ਲਖਵਿੰਦਰ ਵਡਾਲੀ), 'ਜੀਣੇ ਲੱਗੇ ਹਮ' (ਸ਼ਾਨ), 'ਵਿਆਹ 'ਚ ਗਾਅ' (ਸ਼ਿਵਜੋਤ), 'ਪਿੰਡਾਂ ਦੇ ਜਾਏ' (ਸੱਜਣ ਅਦੀਬ) ਵਿੱਚ ਆਦਿ ਸ਼ੁਮਾਰ ਰਹੇ ਹਨ।

ਮੂਲ ਰੂਪ ਵਿੱਚ ਖੂਬਸੂਰਤ ਅਤੇ ਝੀਲਾਂ ਦੇ ਸ਼ਹਿਰ ਸ਼੍ਰੀਨਗਰ ਨਾਲ ਸੰਬੰਧਤ ਅਤੇ ਪੰਜਾਬੀ ਪਰਿਵਾਰ ਨਾਲ ਸੰਬੰਧਤ ਇਹ ਹੋਣਹਾਰ ਅਦਾਕਾਰਾ ਮਿਸ ਪੀਟੀਸੀ ਪੰਜਾਬੀ 2019 ਦਾ ਤਾਜ ਵੀ ਆਪਣੀ ਝੋਲੀ ਪਾ ਚੁੱਕੀ ਹੈ, ਜਿਸ ਤੋਂ ਇਲਾਵਾ ਉਸ ਨੂੰ ਪੀਟੀਸੀ ਦੇ ਕਈ ਰਿਐਲਟੀ ਸ਼ੋਅਜ਼ ਤੋਂ ਇਲਾਵਾ ਕਈ ਬਿਊਟੀ ਪੈਜੇਂਟਸ ਵਿੱਚ ਸੈਲੀਬ੍ਰਿਟੀ ਗੈਸਟ ਵਜੋਂ ਸ਼ਾਮਿਲ ਹੋਣ ਦਾ ਸੁਭਾਗ ਵੀ ਹਾਸਿਲ ਹੋ ਚੁੱਕੀ ਹੈ।

2022 'ਚ ਸਾਹਮਣੇ ਆਈ ਵੈੱਬ ਸੀਰੀਜ਼ 'ਚੰਡੀਗੜ੍ਹ ਗਰਲਜ਼' 'ਚ ਵੀ ਅਦਾਕਾਰੀ ਕਲਾ ਦਾ ਲੋਹਾ ਮੰਨਵਾ ਚੁੱਕੀ ਇਹ ਦਿਲਕਸ਼ ਅਦਾਕਾਰਾ ਆਗਾਮੀ ਦਿਨਾਂ ਵਿੱਚ ਕੁਝ ਹੋਰ ਵੱਡੇ ਫਿਲਮ ਪ੍ਰੋਜੈਕਟਸ 'ਚ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ। ਇਸ ਤੋਂ ਇਲਾਵਾ ਨਾਮਵਰ ਗਾਇਕਾ ਸੰਬੰਧਤ ਵੱਡੇ ਮਿਊਜ਼ਿਕ ਵੀਡੀਓਜ਼ ਵੀ ਅਪਣੀ ਉਪ-ਸਥਿਤੀ ਦਾ ਇਜ਼ਹਾਰ ਕਰਵਾਏਗੀ ਇਹ ਬਿਹਤਰੀਨ ਅਤੇ ਪ੍ਰਤਿਭਾਵਾਨ ਅਦਾਕਾਰਾ।

ABOUT THE AUTHOR

...view details