ਪੰਜਾਬ

punjab

ETV Bharat / entertainment

ਨਵੇਂ ਗੀਤ ਨਾਲ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣਗੇ ਰਾਏ ਜੁਝਾਰ, ਕੱਲ੍ਹ ਹੋਵੇਗਾ ਰਿਲੀਜ਼ - RAI JUJHAR

ਹਾਲ ਹੀ ਵਿੱਚ ਰਾਜ ਜੁਝਾਰ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਕੱਲ੍ਹ ਰਿਲੀਜ਼ ਹੋਣ ਜਾ ਰਿਹਾ ਹੈ।

Rai Jujhar
Rai Jujhar (Facebook @Rai Jujhar)

By ETV Bharat Entertainment Team

Published : Dec 2, 2024, 12:17 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸਾਲਾਂ ਬਾਅਦ ਵੀ ਅਪਣੀ ਸਫ਼ਲ ਹੋਂਦ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ ਗਾਇਕ ਰਾਏ ਜੁਝਾਰ, ਜੋ ਅਪਣਾ ਨਵਾਂ ਦੋਗਾਣਾ ਗੀਤ 'ਰੱਬ ਜਾਣੇ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਭਾਵਪੂਰਨ ਅਤੇ ਸੁਰੀਲੀ ਗਾਇਕੀ ਦਾ ਇੱਕ ਵਾਰ ਫਿਰ ਉਮਦਾ ਅਹਿਸਾਸ ਕਰਵਾਉਣ ਜਾ ਰਿਹਾ ਇਹ ਮਿਊਜ਼ਿਕ ਟਰੈਕ ਕੱਲ੍ਹ ਵੱਖ ਸੰਗੀਤਕ ਪਲੇਟਫ਼ਾਰਮ ਉਪਰ ਅਪਣੀ ਮੌਜ਼ੂਦਗੀ ਦਰਜ ਕਰਵਾਏਗਾ।

'ਸੈਵਨ ਸੰਗੀਤ ਰਿਕਾਰਡਸ' ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਉਕਤ ਦੋਗਾਣਾ ਗੀਤ ਨੂੰ ਅਵਾਜ਼ਾਂ ਰਾਏ ਜੁਝਾਰ ਅਤੇ ਅਮਨ ਕੌਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਮਿਊਜ਼ਿਕ ਗ੍ਰੈਂਡ ਬੀਟ ਸਾਂਭੀ ਵੱਲੋਂ ਤਿਆਰ ਕੀਤਾ ਗਿਆ ਹੈ।

ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦੇ ਬੋਲ ਸੋਨੂੰ ਬਲ ਹੰਬੋਵਾਲੀਆ ਨੇ ਰਚੇ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਅਨੁਸਾਰ ਪਿਆਰ ਅਤੇ ਸਨੇਹ ਭਰੇ ਜਜ਼ਬਾਤਾਂ ਨਾਲ ਅੋਤ ਪੋਤ ਇਸ ਟ੍ਰੈਕ ਨੂੰ ਉਕਤ ਦੋਹਾਂ ਗਾਇਕਾ ਵੱਲੋਂ ਖੁੰਬ ਕੇ ਗਾਇਆ ਗਿਆ ਹੈ, ਜਿਸ ਸੰਬੰਧਤ ਮਿਊਜ਼ਿਕ ਵੀਡੀਓ ਵੀ ਇਸ ਦੋਗਾਣੇ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ।

ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਗਾਣਿਆ ਨਾਲ ਹਰਮਨ ਪਿਆਰਤਾ ਦੇ ਅਪਣੇ ਗ੍ਰਾਫ਼ ਨੂੰ ਹੋਰ ਵਿਸ਼ਾਲ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ ਗਾਇਕ ਰਾਏ ਜੁਝਾਰ, ਜੋ ਥੋੜ੍ਹਾ ਪਰ ਚੰਗੇਰਾ ਗਾਉਣ ਵਾਲੇ ਗਾਇਕ ਵਜੋਂ ਵੀ ਸੰਗੀਤਕ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।

ਗਾਇਕੀ ਦੇ ਨਾਲ-ਨਾਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਬਤੌਰ ਐਕਟਰ ਗਾਹੇ-ਬਗਾਹੇ ਅਪਣੀਆਂ ਬਹੁ-ਪੱਖੀ ਸਮਰੱਥਾਵਾਂ ਦਾ ਲੋਹਾ ਮੰਨਵਾਉਂਦੇ ਆ ਰਹੇ ਇਹ ਬਾਕਮਾਲ ਫ਼ਨਕਾਰ, ਜੋ ਅਉਣ ਵਾਲੇ ਦਿਨਾਂ ਵਿੱਚ ਵੀ ਕੁਝ ਅਹਿਮ ਫਿਲਮ ਪ੍ਰੋਜੈਕਟਸ ਵਿੱਚ ਅਪਣੀ ਉਪ-ਸਥਿਤੀ ਦਰਜ ਕਰਵਾਉਣਗੇ।

ਇਹ ਵੀ ਪੜ੍ਹੋ:

ABOUT THE AUTHOR

...view details