ਹੈਦਰਾਬਾਦ:'ਪੁਸ਼ਪਾ 2' ਨੇ ਆਪਣੀ ਰਿਲੀਜ਼ ਦੇ 5 ਦਿਨ ਪੂਰੇ ਕਰ ਲਏ ਹਨ। 'ਪੁਸ਼ਪਾ 2' ਨੇ ਇਨ੍ਹਾਂ ਪੰਜ ਦਿਨਾਂ 'ਚ ਦੁਨੀਆ ਭਰ ਦੇ ਬਾਕਸ ਆਫਿਸ 'ਤੇ 900 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ। ਇਸ ਦੇ ਨਾਲ ਹੀ 'ਪੁਸ਼ਪਾ 2' ਨੇ ਸੋਮਵਾਰ ਦਾ ਟੈਸਟ ਵੀ ਪਾਸ ਕਰ ਲਿਆ ਹੈ। 'ਪੁਸ਼ਪਾ 2' ਨੇ ਆਪਣੇ ਪਹਿਲੇ ਸੋਮਵਾਰ ਨੂੰ 60 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।
'ਪੁਸ਼ਪਾ 2' ਇਕਲੌਤੀ ਅਜਿਹੀ ਫਿਲਮ ਹੈ, ਜਿਸ ਨੇ ਸੋਮਵਾਰ ਦੇ ਟੈਸਟ 'ਚ ਇੰਨੀ ਕਮਾਈ ਕੀਤੀ ਹੈ। ਭਾਰਤ 'ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ 'ਪੁਸ਼ਪਾ 2' ਹੁਣ ਦੁਨੀਆ ਭਰ 'ਚ 1000 ਕਰੋੜ ਰੁਪਏ ਦੀ ਕਮਾਈ ਵੱਲ ਵੱਧ ਰਹੀ ਹੈ।
'ਪੁਸ਼ਪਾ 2' ਅੱਜ ਰਿਲੀਜ਼ ਦੇ ਛੇਵੇਂ ਦਿਨ 'ਤੇ ਜਾ ਰਹੀ ਹੈ ਅਤੇ ਅੱਲੂ ਅਰਜੁਨ ਦੀ ਫਿਲਮ ਅੱਜ ਦੀ ਕਮਾਈ ਨਾਲ 1000 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਅੱਲੂ ਅਰਜੁਨ ਦੀ ਫਿਲਮ ਸਭ ਤੋਂ ਤੇਜ਼ੀ ਨਾਲ 1000 ਕਰੋੜ ਦੀ ਕਮਾਈ ਕਰਨ ਵਾਲੀ ਫਿਲਮ ਦਾ ਟੈਗ ਹਾਸਲ ਕਰਨ ਜਾ ਰਹੀ ਹੈ।
'ਪੁਸ਼ਪਾ 2' ਤੋੜ ਦੇਵੇਗੀ ਸਭ ਦੇ ਰਿਕਾਰਡ
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਫਿਲਮ ਇੰਡਸਟਰੀ 'ਚ ਸਿਰਫ 7 ਫਿਲਮਾਂ ਅਜਿਹੀਆਂ ਹਨ, ਜਿਨ੍ਹਾਂ ਨੇ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ। ਇਨ੍ਹਾਂ ਵਿੱਚ ਦੰਗਲ (2000 ਕਰੋੜ ਰੁਪਏ ਤੋਂ ਵੱਧ), ਬਾਹੂਬਲੀ 2 (1800 ਕਰੋੜ ਰੁਪਏ ਤੋਂ ਵੱਧ), ਆਰਆਰਆਰ (1200 ਕਰੋੜ ਰੁਪਏ ਤੋਂ ਵੱਧ), ਕੇਜੀਐਫ 2 (1250 ਕਰੋੜ ਰੁਪਏ), ਜਵਾਨ (1148 ਕਰੋੜ ਰੁਪਏ), ਕਲਕੀ 2898 AD (1100 ਕਰੋੜ ਰੁਪਏ ਤੋਂ ਵੱਧ), ਪਠਾਨ (1050 ਕਰੋੜ ਰੁਪਏ)।