ਪੰਜਾਬ

punjab

ETV Bharat / entertainment

ਜੁੜਵਾਂ ਭਰਾ ਜਾਂ ਫਿਰ ਕੋਈ ਹਮਸ਼ਕਲ? ਹੂ-ਬ-ਹੂ ਗਾਇਕ ਸਿੰਗਾ ਵਰਗਾ ਦਿਖਦਾ ਹੈ ਇਹ ਵਿਅਕਤੀ, ਦੇਖੋ ਵੀਡੀਓ - SINGER SINGGA

ਹਾਲ ਹੀ ਵਿੱਚ ਗਾਇਕ ਸਿੰਗਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੀ ਹੈ।

Singga
Singga (Instagram @Singga)

By ETV Bharat Entertainment Team

Published : Jan 14, 2025, 1:25 PM IST

ਚੰਡੀਗੜ੍ਹ:ਪੰਜਾਬੀ ਗਾਇਕ ਸਿੰਗਾ ਇਸ ਸਮੇਂ ਆਪਣੀ ਨਵੀਂ ਫਿਲਮ 'ਫੱਕਰ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਹੁਣ ਇਸ ਦੇ ਨਾਲ ਹੀ ਗਾਇਕ ਨੇ ਆਪਣੀ ਇੱਕ ਤਾਜ਼ਾ ਵੀਡੀਓ ਸਾਂਝੀ ਕੀਤੀ ਹੈ, ਜੋ ਕਿ ਪ੍ਰਸ਼ੰਸਕਾਂ ਨੂੰ ਉਲਝਣ ਵਿੱਚ ਪਾ ਰਹੀ ਹੈ।

ਜੀ ਹਾਂ...ਦਰਅਸਲ, ਗਾਇਕ ਸਿੰਗਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉਤੇ ਇੱਕ ਤਾਜ਼ਾ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ 'ਜੁੜਵਾਂ' ਲਿਖਿਆ ਹੈ। ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਵਿੱਚ ਗਾਇਕ ਕਾਲੇ ਪੈਂਟ ਕੋਟ ਵਿੱਚ ਸਟੂਡਿਓ ਵਿੱਚ ਨਜ਼ਰ ਆ ਰਹੇ ਹਨ, ਸਟੂਡਿਓ ਵਿੱਚ ਇੱਕਲੇ ਗਾਇਕ ਹੀ ਨਹੀਂ ਹਨ, ਬਲਕਿ ਹੂ-ਬ-ਹੂ ਗਾਇਕ ਵਰਗਾ ਦਿਖਣ ਵਾਲਾ ਇੱਕ ਹੋਰ ਵਿਅਕਤੀ ਵੀ ਹੈ। ਦੋਵਾਂ ਨੇ ਇੱਕੋ ਜਿਹੇ ਕੱਪੜੇ ਪਾਏ ਹੋਏ ਹਨ, ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਉਲਝਾਅ ਰਹੇ ਹਨ।

ਵੀਡੀਓ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਲੈ ਕੇ ਆਪਣੀ ਉਤਸੁਕਤਾ ਜ਼ਾਹਿਰ ਕਰ ਰਹੇ ਹਨ, ਇੱਕ ਨੇ ਲਿਖਿਆ, 'ਭਾਜੀ ਤੁਹਾਡਾ ਕੋਈ ਜੁੜਵਾਂ ਭਰਾ ਵੀ ਹੈਗਾ, ਤੁਸੀਂ ਕਦੇ ਦੱਸਿਆ ਹੀ ਨਹੀਂ।' ਇੱਕ ਹੋਰ ਨੇ ਮਜ਼ਾ ਲੈਂਦੇ ਹੋਏ ਕਿਹਾ, 'ਸਿੰਗਾ ਸਰ ਦਾ ਭਰਾ ਹੈ ਪੱਕਾ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਲਾਲ ਦਿਲ ਦਾ ਇਮੋਜੀ ਸਾਂਝਾ ਕੀਤਾ ਹੈ ਅਤੇ ਕਈਆਂ ਨੇ ਗਾਇਕ ਦੇ ਨਵੇਂ ਰਿਲੀਜ਼ ਹੋਏ ਗੀਤ ਦੀ ਤਾਰੀਫ਼ ਕੀਤੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਹ ਵੀਡੀਓ ਗਾਇਕ ਨੇ ਸਿਰਫ਼ ਮੌਜ ਮਸਤੀ ਲਈ ਬਣਾਈ ਹੈ।

ਗਾਇਕ ਸਿੰਗਾ ਦਾ ਵਰਕਫਰੰਟ

ਜੇਕਰ ਗਾਇਕ ਸਿੰਗਾ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਫਿਲਮਾਂ ਦੀ ਬਜਾਏ ਅੱਜਕੱਲ੍ਹ ਸਟੇਜ ਸ਼ੋਅਜ਼ ਅਤੇ ਗਾਇਕੀ ਫੀਲਡ ਵਿੱਚ ਹੀ ਵੱਧ ਮਸ਼ਰੂਫ ਨਜ਼ਰ ਆ ਰਹੇ ਹਨ, ਜਿਸ ਦਾ ਪ੍ਰਗਟਾਵਾ ਆਉਂਦੇ ਦਿਨੀਂ ਰਿਲੀਜ਼ ਹੋਣ ਜਾ ਰਹੇ ਕਈ ਸੋਲੋ ਟਰੈਕ ਵੀ ਕਰਵਾਉਣਗੇ, ਜਿੰਨ੍ਹਾਂ ਵਿੱਚੋਂ ਕੁਝ ਕੁ ਗਾਣਿਆਂ ਸੰਬੰਧਤ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੇਸ਼ ਅਤੇ ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ੀ ਨਾਲ ਜਾਰੀ ਹੈ। ਹਾਲ ਹੀ ਵਿੱਚ ਗਾਇਕ ਦਾ ਨਵਾਂ ਗੀਤ 'ਇੰਨੀ ਸੋਹਣੀ' ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details