ਪੰਜਾਬ

punjab

ETV Bharat / entertainment

'ਇਸ਼ਕਾਂ ਦੇ ਲੇਖੇ' ਫੇਮ ਪੰਜਾਬੀ ਗਾਇਕ ਸੱਜਣ ਅਦੀਬ ਦਾ ਹੋਇਆ ਵਿਆਹ, ਰਣਜੀਤ ਬਾਵਾ ਨੇ ਸਾਂਝੀ ਕੀਤੀ ਵੀਡੀਓ - ਸੱਜਣ ਅਦੀਬ ਦਾ ਵਿਆਹ

Sajjan Adeeb Marriage: ਹਾਲ ਹੀ ਵਿੱਚ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਰਣਜੀਤ ਬਾਵਾ ਗਾਇਕ ਸੱਜਣ ਅਦੀਬ ਨੂੰ ਵਿਆਹ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ।

Sajjan Adeeb
Sajjan Adeeb

By ETV Bharat Entertainment Team

Published : Feb 22, 2024, 7:41 PM IST

ਚੰਡੀਗੜ੍ਹ: ਬਾਲੀਵੁੱਡ-ਪਾਲੀਵੁੱਡ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਰਕੁਲਪ੍ਰੀਤ-ਜੈਕੀ ਭਗਨਾਨੀ ਅਤੇ ਮੈਂਡੀ ਤੱਖਰ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਪੰਜਾਬੀ ਗਾਇਕ ਸੱਜਣ ਅਦੀਬ ਨੇ ਵੀ ਵਿਆਹ ਕਰਵਾ ਲਿਆ ਹੈ।

ਜੀ ਹਾਂ...ਹਾਲ ਹੀ ਵਿੱਚ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ ਅਤੇ ਇਸ ਪੋਸਟ ਵਿੱਚ ਗਾਇਕ ਨੇ ਦਿੱਗਜ ਗਾਇਕ ਸੱਜਣ ਅਦੀਬ ਨੂੰ ਵਧਾਈ ਦਿੱਤੀ ਹੈ। ਗਾਇਕ ਬਾਵਾ ਨੇ ਲਿਖਿਆ ਹੈ, 'ਬਹੁਤ-ਬਹੁਤ ਮੁਬਾਰਕਾਂ ਮੇਰੇ ਵੀਰ ਸੱਜਣ ਅਦੀਬ ਅਤੇ ਸ਼ਾਨਪ੍ਰੀਤ ਨੂੰ...ਮਾਲਕ ਤੁਹਾਡੀ ਜੋੜੀ ਨੂੰ ਬਹੁਤ ਖੁਸ਼ੀਆਂ ਦੇਣ...ਜੁਗ ਜੁਗ ਜੀਓ।' ਇਸ ਦੇ ਨਾਲ ਹੀ ਗਾਇਕ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਰਣਜੀਤ ਬਾਵਾ ਜੋੜੇ ਨਾਲ ਗੀਤ ਗਾਉਂਦੇ ਨਜ਼ਰ ਆ ਰਹੇ ਹਨ।

ਉਲੇਖਯੋਗ ਹੈ ਕਿ ਸੱਜਣ ਅਦੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਗਾਇਕ ਹੈ, ਜੋ ਪੰਜਾਬ ਦੇ ਜ਼ਿਲ੍ਹੇ ਬਠਿੰਡਾ ਨਾਲ ਸੰਬੰਧਿਤ ਹੈ। ਗਾਇਕ ਨੇ ਗਾਇਕੀ ਦੀ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ਸੀ।

ਸੱਜਣ ਅਦੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਅਜਿਹੀ ਸ਼ਖਸੀਅਤ ਹੈ, ਜਿਸਨੇ ਕਾਫੀ ਸੰਘਰਸ਼ ਕੀਤਾ ਹੈ। ਇਸ ਦੌਰਾਨ ਗਾਇਕ ਨੇ ਕਈ ਗੀਤ ਵੀ ਲਿਖੇ ਸਨ। 2016 ਵਿੱਚ ਆਏ ਉਸਦੇ ਗੀਤ 'ਇਸ਼ਕਾਂ ਦੇ ਲੇਖੇ' ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ। ਇਸ ਗੀਤ ਨੂੰ ਹੁਣ ਤੱਕ 124 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਹੁਣ ਤੱਕ ਸੱਜਣ ਅਦੀਬ ਦੇ ਕਾਫੀ ਸਾਰੇ ਪ੍ਰਸਿੱਧ ਗੀਤ ਆ ਚੁੱਕੇ ਹਨ, ਜਿਸ ਵਿੱਚ 'ਆਹ ਚੱਕ ਛੱਲਾ', 'ਚੇਤਾ ਤੇਰਾ', 'ਇਸ਼ਕ ਤੋਂ ਵੱਧ ਕੇ', 'ਪਿੰਡਾਂ ਦੇ ਜਾਏ' ਆਦਿ ਸ਼ਾਮਿਲ ਹਨ।

ABOUT THE AUTHOR

...view details