ਪੰਜਾਬ

punjab

ETV Bharat / entertainment

"ਤੁਹਾਡਾ ਨਾਮ ਦਿਲਜੀਤ, ਤੁਸੀ ਲੋਕਾਂ ਨੂੰ ਜਿੱਤਦੇ ਜਾ ਰਹੇ" ਪੀਐਮ ਮੋਦੀ ਦੀ ਦਿਲਜੀਤ ਨੂੰ 'ਸ਼ਾਬਾਸ਼ੀ', ਦੇਖੋ ਸ਼ਾਨਦਾਰ ਵੀਡੀਓ - DILJIT DOSANJH

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੀ ਮੁਲਾਕਾਤ। ਇਸ ਦੌਰਾਨ ਪੀਐਮ ਮੋਦੀ ਨੇ ਦਿਲਜੀਤ ਨੂੰ ਕਿਹਾ- ਤੁਸੀਂ ਲੋਕਾਂ ਨੂੰ ਜਿੱਤਿਆ।

Diljit Meet with PM Modi
ਪੀਐਮ ਮੋਦੀ ਦੀ ਦਿਲਜੀਤ ਨੂੰ ਸ਼ਾਬਾਸ਼ੀ ... (Social Media)

By ETV Bharat Punjabi Team

Published : Jan 2, 2025, 7:43 AM IST

Updated : Jan 2, 2025, 8:18 AM IST

ਨਵੀਂ ਦਿੱਲੀ:ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨਾ ਸਿਰਫ ਪੰਜਾਬ ਜਾਂ ਭਾਰਤ, ਸਗੋਂ ਪੂਰੀ ਦੁਨੀਆਂ ਵਿੱਚ ਛਾ ਚੁੱਕੇ ਹਨ। ਦਿਲਜੀਤ ਦੇ ਦਿਲ-ਲੂਮੀਨਾਟੀ ਟੂਰ ਦੇ ਕੰਸਰਟਾਂ ਨੇ ਪੂਰੀ ਦੁਨੀਆਂ ਨੂੰ ਨਚਾਇਆ। ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਸ ਵਿੱਚ ਕਾਫੀ ਗੱਲਬਾਤ ਕੀਤੀ।

"ਤੁਸੀ ਜਿੱਤਦੇ ਜਾ ਰਹੇ ਲੋਕਾਂ ਦਾ ਦਿਲ ..."

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੂਸਤਾਨ ਦੇ ਪਿੰਡ ਦਾ ਇੱਕ ਮੁੰਡਾ ਜਦੋਂ ਦੁਨੀਆਭਰ ਵਿੱਚ ਨਾਮ ਰੌਸ਼ਨ ਕਰਦਾ ਹੈ, ਤਾਂ ਚੰਗਾ ਲੱਗਦਾ ਹੈ।ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਿਲਜੀਤ ਰੱਖਿਆ, ਤੁਸੀ ਲੋਕਾਂ ਦਾ ਦਿਲ ਜਿੱਤਦੇ ਹੀ ਜਾ ਰਹੇ।ਇਸ ਦੌਰਾਨ ਦਿਲਜੀਤ ਦੋਸਾਂਝ ਨੇ ਸ਼ਬਦ ਦੀਆਂ ਤੁਕਾਂ ਵੀ ਸਾਂਝੀਆਂ ਕੀਤੀਆਂ, ਤਾਂ ਪੀਐਮ ਮੋਦੀ ਵੀ ਟੇਬਲ ਉੱਤੇ ਉਂਗਲਾਂ ਥਪਥਪਾਉਂਦੇ ਨਜ਼ਰ ਆਏ।

"ਜਦੋਂ ਮੈਂ ਪੂਰਾ ਭਾਰਤ ਘੁੰਮਿਆ ..."

ਦਿਲਜੀਤ ਦੋਸਾਂਝ ਨੇ ਕਿਹਾ, 'ਮੈਂ ਪੜ੍ਹਦਾ ਸੀ ਕਿ ਮੇਰਾ ਭਾਰਤ ਮਹਾਨ, ਪਰ ਜਦੋਂ ਹੁਣ ਮੈ ਪੂਰਾ ਭਾਰਤ ਘੁੰਮਿਆ ਤਾਂ, ਸਮਝ ਆਇਆ ਕਿ ਆਖਿਰ ਭਾਰਤ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ, 'ਭਾਰਤ ਵਿੱਚ ਜੋ ਜਾਦੂ ਹੈ, ਉਹ ਯੋਗਾ ਹੈ।'

ਇਸ ਉੱਤੇ ਪੀਐਮ ਮੋਦੀ ਨੇ ਕਿਹਾ ਕਿ, 'ਸੱਚਮੁਚ ਭਾਰਤ ਦੀ ਵਿਸ਼ਾਲਤਾ ਇੱਕ ਸ਼ਕਤੀ ਹੈ। ਯੋਗ ਦਾ ਅਨੁਭਵ ਜਿਸ ਨੇ ਕੀਤਾ ਹੈ, ਉਹ ਇਸ ਦੀ ਤਾਕਤ ਸਮਝਦਾ ਹੈ।'

ਇਸ ਦੌਰਾਨ ਦਿਲਜੀਤ ਦੋਸਾਂਝ ਨੇ ਪੀਐਮ ਮੋਦੀ ਨਾਲ ਕੁੱਝ ਸਮਾਂ ਬਿਤਾਇਆ ਤੇ ਗੱਲਬਾਤ ਕੀਤੀ। ਇਸ ਦੀ ਵੀਡੀਓ ਤੇ ਫੋਟੋਆਂ ਪੀਐਮ ਮੋਦੀ ਅਤੇ ਦਿਲਜੀਤ ਦੋਸਾਂਝ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਗਈਆਂ ਅਤੇ ਇਸ ਮੁਲਾਕਾਤ ਨੂੰ 'ਨਵੇਂ ਸਾਲ ਦੀ ਬੇਹਦ ਖਾਸ ਸ਼ੁਰੂਆਤ' ਵਿੱਚ ਹੋਈ ਮੁਲਾਕਾਤ ਦੱਸਿਆ।

ਦਿਲਜੀਤ ਨੇ ਸੁਣਾਇਆ ਸ਼ਬਦ

ਦਿਲਜੀਤ ਨੇ ਮੁਲਾਕਾਤ ਦੌਰਾਨ ਕਿਹਾ, "ਮੈਂ ਤੁਹਾਡਾ ਇੱਕ ਇੰਟਰਵਿਊ ਦੇਖਿਆ ਸੀ, ਸਾਡੇ ਲਈ ਪ੍ਰਧਾਨ ਮੰਤਰੀ ਇੱਕ ਬਹੁਤ ਵੱਡਾ ਅਹੁਦਾ ਹੈ, ਸ਼ਾਇਦ ਇਸ ਦੇ ਪਿੱਛੇ ਅਸੀਂ ਇੱਕ ਮਾਂ, ਪੁੱਤਰ ਅਤੇ ਇੱਕ ਇਨਸਾਨ ਹਾਂ। ਇੱਕ ਸਥਿਤੀ ਬਹੁਤ ਵੱਡੀ ਹੈ। ਜਦੋਂ ਤੁਹਾਡਾ ਦਿਲ ਮਾਂ ਅਤੇ ਗੰਗਾ ਮਾਈਆ ਨਾਲ ਭਰ ਜਾਂਦਾ ਹੈ, ਇਹ ਇੱਕ ਛੋਹ ਹੈ, ਅਸਲ ਵਿੱਚ ਇਹ ਗੱਲ ਦਿਲ ਵਿੱਚੋਂ ਨਿਕਲੀ ਹੈ ਤਾਂ ਹੀ ਦਿਲ ਤੱਕ ਪਹੁੰਚੀ ਹੈ।"

ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਪੀਐਮ ਮੋਦੀ ਨੂੰ ਸ਼ਬਦ ਸੁਣਾਇਆ ਤੇ ਪੀਐਮ ਮੋਦੀ ਨੇ ਉਨ੍ਹਾਂ ਦੀ ਸੁਰੀਲੀ ਆਵਾਜ਼ ਦਾ ਆਨੰਦ ਮਾਣਿਆ।

ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਆਪਣਾ ਸਾਲ 2024 ਦਾ ਆਖਰੀ ਕੰਸਰਟ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਕੀਤਾ ਜਿੱਥੇ ਨਵੇਂ ਸਾਲ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ।

Last Updated : Jan 2, 2025, 8:18 AM IST

ABOUT THE AUTHOR

...view details