ਸ੍ਰੀ ਅਨੰਦਪੁਰ ਸਾਹਿਬ: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕੀਰਤਨ ਸੁਣ ਕੇ ਮਨ ਨੂੰ ਸ਼ਾਤੀ ਮਿਲੀ ਹੈ, ਇਸ ਲਈ ਸਾਡਾ ਸਾਰਾ ਪਰਿਵਾਰ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਿਹਾ ਹੈ। ਰਾਜਪਾਲ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਵਿਸੇਸ਼ ਗੱਲਬਾਤ ਕੀਤੀ, ਗੁਰੂ ਸਾਹਿਬ ਦੇ ਜਨਮ ਬਾਰੇ ਜਾਣਕਾਰੀ ਲਈ।
ਅਜਿਹੀ ਸ਼ਹੀਦੀਆਂ ਦੇਣ ਵਾਲੀ ਕੌਮ ਸੰਸਾਰ ਵਿੱਚ ਕੇਵਲ ਇੱਕ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਪੰਜ ਪਿਆਰੀਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। 9 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਨੇ ਸਮੁੱਚੀ ਲੋਕਾਈ ਦੇ ਕਲਿਆਣ ਲਈ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਵਾਰ ਦਿੱਤਾ, ਪਿਤਾ ਦੀ ਸ਼ਹੀਦੀ ਉੱਤੇ ਸਮੁੱਚੀ ਲੋਕਾਈ ਨਤਮਸਤਕ ਹੁੰਦੀ ਹੈ। ਗੁਰੂ ਸਾਹਿਬ ਨੇ ਆਪਣੇ ਚਾਰ ਸ਼ਾਹਿਬਜਾਦੇ ਹੱਸ ਕੇ ਕੌਮ ਉੱਤੋ ਵਾਰ ਦਿੱਤੇ। ਅਜਿਹੀ ਸ਼ਹੀਦੀਆਂ ਦੇਣ ਵਾਲੀ ਕੌਮ ਸੰਸਾਰ ਵਿੱਚ ਕੇਵਲ ਇੱਕ ਹੀ ਹੈ, ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਸਿੰਘ ਬਣਾਇਆ ਗਿਆ ਤੇ ਪੰਜ ਕਰਾਰਾਂ ਦੀ ਦਾਤ ਬਖਸ਼ੀ ਗਈ।
ਵਿਰਾਸਤ ਏ ਖਾਲਸਾ ਮਿਊਜ਼ੀਅਮ ਦੇਖਿਆ
ਉਨ੍ਹਾਂ ਨੇ ਕਿਹਾ ਕਿ ਅੱਜ ਸ੍ਰੀ ਅਨੰਦਪੁਰ ਸਾਹਿਬ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਬਹੁਤ ਪਵਿੱਤਰ ਤੇ ਇਤਿਹਾਸਕ ਧਰਤੀ ਹੈ, ਜਿਸ ਨੂੰ ਨਮਨ ਕਰਨ ਲਈ ਅਸੀਂ ਇੱਥੇ ਆਏ ਹਾਂ। ਰਾਜਪਾਲ ਨੇ ਪਰਿਵਾਰ ਸਮੇਤ ਵਿਰਾਸਤ ਏ ਖਾਲਸਾ ਮਿਊਜ਼ੀਅਮ ਨੂੰ ਦੇਖਿਆ।
ਗਾਰਡ ਆਫ ਆਨਰ ਨਾਲ ਕੀਤਾ ਸਨਮਾਨਿਤ
ਉਨ੍ਹਾਂ ਨੇ ਕਿਹਾ ਕਿ ਵਿਰਾਸਤ ਏ ਖਾਲਸਾ ਦਾ ਰੱਖ ਰਖਾਓ ਦੇਖ ਕੇ ਮਨ ਨੂੰ ਤਸੱਲੀ ਮਿਲੀ ਹੈ। ਮਿਊਜ਼ੀਅਮ ਵਿੱਚ ਪੰਜਾਬ ਦੇ ਇਤਿਹਾਸ, ਸੱਭਿਆਚਾਰ ਤੇ ਦਸਾਂ ਗੁਰੂਆਂ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਨੂੰ ਬਖੂਬੀ ਜਾਨਣ ਦਾ ਮੌਕਾ ਮਿਲਿਆ ਹੈ। ਇੱਥੇ ਆ ਕੇ ਬਹੁਤ ਸਕੂਨ ਮਿਲਿਆ ਹੈ। ਇਸ ਤੋਂ ਪਹਿਲਾ ਕਿਸਾਨ ਹਵੇਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਣਯੋਗ ਰਾਜਪਾਲ ਜੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ।